ਜਲੰਧਰ, 25 ਸਤੰਬਰ (ਧਰਮਿੰਦਰ ਸੌਂਧੀ) : ਇਕ ਆਮ ਦਿਹਾੜੀਦਾਰ ਪੂਰੇ ਦਿਨ ਦੀ ਮੇਹਨਤ ਤੋਂ ਬਾਅਦ ਮਸਾਂ ਹੀ 500 ਰੁਪਏ ਕਮਾਉਂਦਾ ਹੈਂ। ਜੇ ਦੇਖਿਆ ਜਾਵੇ ਤਹਿਸੀਲ ਜਲੰਧਰ ਦਾ ਹਾਲ ਤਾਂ ਇਥੇ ਸਬ ਰਜਿਸਟਰਾਰ ਜਲੰਧਰ ਦੇ ਦਫਤਰਾਂ ਵਿੱਚ ਕੰਮ ਕਰ ਰਹੇ ਪ੍ਰਾਈਵੇਟ ਕਰਿੰਦੇ ਕਿਸ ਦੀ ਛੈਅ ਤੇ ਮਾਲਾ ਮਾਲ ਹੋ ਰਹੇ ਹਨ। ਜੇਕਰ ਗੱਲ ਕਰੀਏ ਸਿਰਫ ਦਸਤਾਵੇਜ਼ ਲਾਕ ਕਰਨ ਬਾਰੇ ਤਾਂ ਇਸ ਦਾ ਪ੍ਰਤੇਕ ਦਸਤਾਵੇਜ਼ ਤੇ ਵਸੂਲ ਹੋ ਰਿਹਾ 100 ਰੁਪਏ ਕੀ ਸਰਕਾਰੀ ਹਨ ਜੇਕਰ ਸਰਕਾਰੀ ਹਨ ਤਾਂ ਉਸਦੀ ਰਸ਼ੀਦ ਕਿਉਂ ਨਹੀਂ ਮਿਲਦੀ ਜੇ ਗੈਰਸਰਕਾਰੀ ਹੈ ਤਾਂ ਇਹ ਰਕਮ ਅੰਦਾਜ਼ਨ ਇੱਕ ਦਿਨ ਦਾ 7000 ਹਜ਼ਾਰ ਰੁਪਏ ਕੋਣ ਕੋਣ ਵੰਡਦਾ ਹੈ।
ਜ਼ੇਕਰ ਗੱਲ ਕਰੀਏ ਸਬ ਰਜਿਸਟਰਾਰ ਜਲੰਧਰ-1 ਦੀ ਤਾਂ ਉਥੇ ਦਾ ਇੱਕ ਮੌਂਟੀ ਨਾਮਕ ਪ੍ਰਾਈਵੇਟ ਕਰਿੰਦਾ ਇਹ ਵਸੂਲੀ ਕਿਉਂ ਕਰਦਾ ਹੈ। ਇਸ ਨੂੰ ਨਾ ਰੋਕਣ ਦਾ ਕਾਰਨ ਕਿਤੇ ਮਿਲੀ ਭੁਗਤ ਤੇ ਨਹੀਂ। ਇਸ ਸਬੰਧ ਵਿੱਚ ਜਦੋ ਜਲੰਧਰ-1 ਦੇ ਰਜਿਸਟਰੀ ਕਲਰਕ ਨਾਲ ਗੱਲ ਕਰਨੀ ਚਾਹੀ ਤਾਂ ਉਹ ਗੱਲ ਟਾਲ ਮਟੋਲ ਕਰਦੇ ਨਜ਼ਰ ਆਏ ਤਾਂ ਕਹਿਣ ਲੱਗੇ ਇਹੋ ਜਿਹੀਆਂ ਗੱਲਾਂ ਫੋਨ ਤੇ ਨਹੀ ਕਰੀ ਦੀਆਂ ਤੁਸੀ ਆਪ ਹੀ ਸਿਆਣੇ ਹੋ ਜੇ ਇਸ ਗੱਲ ਦਾ ਅੰਦਾਜ਼ਾ ਲਗਾਈਏ ਤਾਂ ਇਹੀ ਸਮਝ ਆਉਂਦਾ ਹੈ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈ ਜਾਂ ਸਾਰੀ ਦਾਲ ਹੀ ਕਾਲੀ ਹੈ।ਜਦੋਂ ਮੋਟੀ ਨਾਲ ਸੰਪਰਕ ਕੀਤਾ ਤਾਂ ਅਸੀਂ ਜਤਿੰਦਰ ਕੁਮਾਰ ਰਜਿਸਟਰੀ ਕਲਰਕ ਦਾ ਹਵਾਲਾ ਦੇ ਕੇ ਲੋਕ ਫੀਸ ਬਾਰੇ ਸੱਚ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੇ ਬੰਦੇ ਭੇਜੋ ਮੈ ਨਹੀ ਲਵਾਂਗਾ।
ਅਗਲੇ ਭਾਗ ਵਿੱਚ ਦਸਾਂਗੇ ਕਿਵੇਂ ਬਣਿਆ ਮੌਂਟੀ ਸਬ ਰਜਿਸਟਰਾਰਾਂ ਅਤੇ ਕਲਰਕਾਂ ਦਾ ਚਹੇਤਾ।