ਬਾਬਾ ਬਕਾਲਾ ਸਾਹਿਬ, 24 ਸਤੰਬਰ (ਸੁਖਵਿੰਦਰ ਬਾਵਾ) : ਬੀਤੇ ਦਿਨ ਕਸਬਾ ਰਈਆ ਵਿਖੇ ਸਮਾਜ ਸੇਵੀ ਸੰਸਥਾ ਰਈਆ ਵੱਲੋ ਸਿੰਗਲ ਵਰਤੋਂ ਹੋਣ ਵਾਲੀ ਪਲਾਸਟਿਕ, ਕਚਰਾ ਪ੍ਰਬੰਧਨ ਅਤੇ ਹਰਿਆਵਲ ਲਹਿਰ ਤਹਿਤ ਰੁੱਖ ਲਗਾਉਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਹਿਮ ਮੀਟਿੰਗ ਛੀਨੇਮਾਨ ਪੱਤੀ ਰਈਆ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ । ਜਿਸਦੀ ਅਵਾਈ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਦੋਵਾਲ ਨੇ ਕੀਤੀ ਅਤੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਜੁਆਇਟੰਟ ਸਕੱਤਰ ਪੰਜਾਬ ਅਤੇ ਵਪਾਰ ਵਿੰਗ ਹਲਕਾ ਕੁਆਡੀਨੇਟਰ ਸੁਰਜੀਤ ਸਿੰਘ ਕੰਗ, ਮੁਨੀਸ਼ ਕੁਮਾਰ, ਮਾਸਟਰ ਰਾਕਸ ਸ਼ਰਮਾਂ, ਪ੍ਰੋ: ਬਲਦੇਵ ਸਿੰਘ ਔਜਲਾ , ਮਾਸਟਰ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ ਨੇ ਲੋਕਾਂ ਨੂੰ ਸਿੰਗਲ ਵਰਤੋਂ ਹੋਣ ਵਾਲੀ ਪਾਲਸਟਿਕ ਨੂੰ ਨਾ ਵਰਤਣ ਲਈ ਸੁਝਾਅ ਦਿੱਤੇ ਅਤੇ ਬਜਾਰ ਤੋਂ ਸਮਾਨ ਲੈਣ ਲਈ ਕੱਪੜੇ ਦੇ ਥੈਲੇ ਵਰਤਣ ਲਈ ਪ੍ਰਣ ਦਵਾਇਆ।
ਸੁਰਜੀਤ ਸਿੰਘ ਕੰਗ ਅਤੇ ਸ੍ਰੀ ਪੁਨੀਤ ਖੰਨਾ ਵਿਸ਼ੇਸ ਮਹਿਮਾਨ ਨੇ ਕਿਹਾ ਕਿ 100 ਸਾਲਾ ਤੱਕ ਨਾ ਖਤਮ ਹੋਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਨੂੰ ਅਸੀਂ ਕਿਸੇ ਵੀ ਤਰਾਂ ਦੀ ਪਲਾਸਟਿਕ ਦੀ ਬੋਤਲ ਵਿੱਚ ਠੋਸ ਭਰ ਦਿੰਦੇ ਹਾਂ ਤਾਂ ਅਸੀਂ ਵਾਤਾਵਰਣ ਨੂੰ ਹੋਣ ਵਾਲੇ ਕਈ ਤਰ੍ਹਾਂ ਦੇ ਨੁਕਸਾਨ ਨੂੰ ਬਚਾ ਸਕਦੇ ਹਾਂ ਅਤੇ ਵਾਤਾਵਰਣ ਖਰਾਬ ਹੋਣ ਕਾਰਨ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ ਅਤੇ ਬਹੁਤ ਸਾਰੀ ਮਾਈਕਰੋ ਪਲਾਸਟਿਕ ਸਾਡੇ ਸਰੀਰ ਦੇ ਅੰਦਰ ਵੀ ਚਲੀ ਜਾਂਦੀ ਹੈ, ਜਿਸ ਕਾਰਨ ਸਾਨੂੰ ਭਿਆਨਕ ਬਿਮਾਰੀਆਂ ਲਗਦੀਆਂ ਹਨ । ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸਾਫ ਅਤੇ ਸਵੱਚ ਰੱਖਣ ਲਈ ਆਪ ਵੀ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਸੀ ਲੋਕਾਂ ਨੂੰ ਜਾਗ੍ਰਿਤ ਕਰਕੇ ਕਸਬਾ ਰਈਆ ਨੂੰ ਕਲੀਨ ਅਤੇ ਗ੍ਰੀਨ ਸਿਟੀ ਬਣਾਵਾਂਗੇ ।
ਜਿਸਨਾਲ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਵੱਚ ਵਾਤਾਵਰਣ ਦੇ ਕੇ ਉਹਨਾਂ ਦੀ ਜੀਵਨ ਸ਼ੈਲੀ ਬੇਹਤਰ ਬਣਾ ਸਕਦੇ ਹਾਂ । ਇਸ ਮੌਕੇ ਬੀਬੀਆਂ ਨੇ ਘਰਾਂ ਵਿੱਚ ਪਲਾਸਟਿਕ ਦੀਆਂ ਬੋਤਲਾਂ ਵਿੱਚ ਲਿਫਾਫਿਆਂ ਨੂੰ ਭਰਕੇ ਇਸ ਲਹਿਰ ਨੂੰ ਭਰਵਾਂ ਹੁੰਗਾਰਾਂ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਲਹਿਰ ਘਰ ਘਰ ਤੱਕ ਪਹੁੰਚਾਉਣ ਲਈ ਸਮੂਹ ਆਗੂਆਂ ਨੇ ਪ੍ਰਣ ਲਿਆ । ਸੰਸਥਾ ਵਲੋਂ ਔਸ਼ਦੀ ਬੂਟੇ ਗ਼ਮਲਿਆ ਸਮੇਤ ਅਤੇ ਕੱਪੜੇ ਦੇ ਥੈਲੇ ਵੰਡੇ ਗਏ. ਇਸ ਮੌਕੇ ਭੁਪਿੰਦਰ ਸਿੰਘ ਸੈਂਨੇਟਰੀ ਇਸਪੈਕਟਰ, ਓਂਕਾਰ ਸਿੰਘ, ਜੋਗਿੰਦਰਪਾਲ ਸਿੰਘ ਡੀਪੂ ਵਾਲੇ, ਮੈਨੇਜਰ ਵਿਜੇ ਜੋਸ਼ੀ, ਇੰਦਰ ਮੋਹਣ ਸਰਮਾਂ, ਲੈਕਚਰਾਰ ਮੁਕੇਸ਼ ਕੁਮਾਰ, ਹਰਪ੍ਰੀਤ ਸਿੰਘ ਭਿੰਡਰ, ਅਵਤਾਰ ਸਿੰਘ ਵਿਰਕ, ਪਵਨਪ੍ਰੀਤ ਸਿੰਘ ਮਾਨ, ਗੁਰਭੇਜ ਸਿੰਘ ਅਰੋੜਾ, ਪਰਮਜੀਤ ਸਿੰਘ, ਬੀਬੀ ਹਰਜੀਤ ਕੌਰ, ਮੈਡਮ ਜਸਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।