ਬਾਬਾ ਬਕਾਲਾ ਸਾਹਿਬ, 24 ਸਤੰਬਰ (ਸੁਖਵਿੰਦਰ ਬਾਵਾ) : ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ । ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸ਼ੇਲਿੰਦਰਜੀਤ ਸਿੰਘ ਰਾਜਨ, ਮਨਜੀਤ ਇੰਦਰਾ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ ਅਤੇ ਮੂਲ ਚੰਦ ਸ਼ਰਮਾ (ਸਾਰੇ ਮੀਤ ਪ੍ਰਧਾਨ), ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ, ਭੁਪਿੰਦਰਪ੍ਰੀਤ ਕੌਰ ਅਤੇ ਰਜਿੰਦਰ ਸਿੰਘ ਰਾਜਨ (ਸਾਰੇ ਸਕੱਤਰ) ਸ਼ਾਮਿਲ ਹੋਏ ।
ਮੀਟਿੰਗ ਦਾ ਆਗਾਜ਼ ਪਿਛਲੇ ਦਿਨੀਂ ਵਿਛੜ ਗਏ ਸਾਹਿਤਕਾਰਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਕੀਤਾ ਗਿਆ । ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਕੇਂਦਰੀ ਸਭਾ ਦੀ ਨਵੀਂ ਚੁਣੀ ਟੀਮ ਨੂੰ ਕੇਂਦਰੀ ਨਾਲ ਜੁੜੀਆਂ 190 ਦੇ ਕਰੀਬ ਸਾਹਿਤ ਸਭਾਵਾਂ ਤੀਕ ਪਹੁੰਚ ਅਪਣਾਉਣ ਦੀ ਲੋੜ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਟੀਮ ਹਰ ਤਰ੍ਹਾਂ ਦੀ ਧੜੇਬੰਦੀ ਅਤੇ ਪੱਖਪਾਤ ਨੂੰ ਪਾਸੇ ਰੱਖ ਕੇ ਕੇਂਦਰੀ ਸਭਾ ਦੇ ਬਹੁ-ਪੱਖੀ ਉਦੇਸ਼, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜਸ਼ੀਲ ਰਹੇਗੀ। ਹਾਜ਼ਰ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਜਿੱਥੇ ਦੀਪ ਦੇਵਿੰਦਰ ਸਿੰਘ ਨੂੰ ਦਫਤਰ ਸੱਕਤਰ ਅਤੇ ਸੁਰਿੰਦਰਪ੍ਰੀਤ ਘਣੀਆ ਨੂੰ ਵਿੱਤ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਉੱਥੇ ਇਕੱਤੀ ਮੈਂਬਰੀ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ।
ਜਿਸ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੱਖਣ ਕੁਹਾੜ, ਡਾ.ਕਰਮਜੀਤ ਸਿੰਘ, ਡਾ. ਉਮਿੰਦਰ ਜੌਹਲ, ਜਸਬੀਰ ਰਾਣਾ, ਗੁਰਮੀਤ ਸਿੰਘ ਬਾਜਵਾ, ਡਾ. ਦੇਵਿੰਦਰ ਸੈਫੀ, ਡਾ.ਪਰਮਜੀਤ ਸਿੰਘ ਬਾਠ, ਮਾ: ਮਨਜੀਤ ਸਿੰਘ ਵੱਸੀ, ਵਿਸ਼ਾਲ, ਮਨਜਿੰਦਰ ਧਨੋਆ, ਐਸ ਨਸੀਮ, ਹਰਪਾਲ ਸਿੰਘ ਨਾਗਰਾ, ਗੁਰਪ੍ਰੀਤ ਰੰਗੀਲਪੁਰ, ਸੁਰਿੰਦਰ ਖੀਵਾ, ਗੁਰਬਿੰਦਰ ਮਾਣਕ, ਡਾ. ਜਸਵੰਤ ਰਾਏ, ਮਦਨ ਵੀਰਾ, ਦੀਪਕ ਸ਼ਰਮਾ ਚਨਾਰਥਲ, ਸੁਰਿੰਦਰਜੀਤ ਚੌਹਾਨ, ਡਾ. ਹਰਪ੍ਰੀਤ ਰਾਣਾ, ਡਾ. ਸ਼ਿੰਦਰਪਾਲ ਸਿੰਘ, ਗੁਰਭੇਜ ਸਿੰਘ ਗੁਰਾਇਆ, ਤੇਜਾ ਸਿੰਘ ਤਿਲਕ, ਅਮਰਜੀਤ ਜੀਤ, ਰਿਸ਼ੀ ਹਿਰਦੇ ਪਾਲ, ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿਲੋਂ, ਗੁਰਮੀਤ ਸਰਾਂ, ਸੰਪੂਰਨ ਟੱਲੇਵਾਲੀਆ ਅਤੇ ਜਤਿੰਦਰ ਕੌਰ ਮਾਹਲ ਨੂੰ ਚੁਣਿਆ ਗਿਆ।
ਪੰਜਾਬ ਤੋਂ ਬਾਹਰਲੇ ਵਿਸ਼ੇਸ਼ ਨਿਮੰਤਰਤ ਮੈਂਬਰਾਂ ਵਿਚ ਬਲਬੀਰ ਮਾਧੋਪੁਰੀ (ਦਿੱਲੀ), ਕਰਨੈਲ ਚੰਦ (ਹਰਿਆਣਾ), ਕਾਬਲ ਵਿਰਕ (ਹਰਿਆਣਾ), ਕੇਸਰਾ ਰਾਮ ( ਹਰਿਆਣਾ) ਖਾਲਿਦ ਹੁਸੈਨ (ਜੰਮੂ) ਸੁਰਿੰਦਰ ਨੀਰ (ਜੰਮੂ) ਸੁਆਮੀ ਅੰਤਰਨੀਰਵ (ਜੰਮੂ) ਜਗਮੋਹਨ (ਪੱਛਮੀ ਬੰਗਾਲ) ਡਾ.ਕਾਬਲ ਸਿੰਘ ( ਰਾਜਸਥਾਨ) ਨੂੰ ਨਾਮਜ਼ਦ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰੀ ਸਭਾ ਦਾ ਸਲਾਹਕਾਰ ਬੋਰਡ, ਵਿਸ਼ੇਸ਼ ਨਿਮੰਤਰਤ ਮੈਂਬਰ ਅਤੇ ਨਿਮੰਤਰਤ ਮੈਂਬਰਾਂ ਦਾ ਗਠਨ ਕਾਰਜਕਾਰਨੀ ਦੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ । ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਨੇ ਅੰਤ ‘ਤੇ ਸਭ ਦਾ ਧੰਨਵਾਦ ਕੀਤਾ।