ਜਲੰਧਰ, 19 ਸਤੰਬਰ (ਧਰਮਿੰਦਰ ਸੌਂਧੀ) : ਜੇ ਮੈਂਨੂੰ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ਼ ਨਾ ਮਿਲਿਆ ਤਾਂ ਮੈਂ ਜਾਵਾਂਗਾ ਹਾਈਕੋਰਟ ਦੀ ਸ਼ਰਨ ਵਿੱਚ। ਜ਼ਿਕਰਯੋਗ ਹੈ ਕਿ ਨਾਮਧਾਰੀ ਸੁਰਿੰਦਰ ਸਿੰਘ ਛਿੰਦਾ ਨੇਕਾਫੀ ਸਮੇਂ ਤੋਂ ਨਾਮਧਾਰੀ ਗੁਰਦੀਪ ਸਿੰਘ ਰਿਟਾਇਡ ਕਾਨੂੰਗੋ ਦੇ ਖਿਲਾਫ ਜਾਲ ਸਾਜੀ, ਧੋਖਾਧੜੀ ਆਦਿ ਕਰਨ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਅਤੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਹੋਈਆਂ ਹਨ।
ਇਸ ਤੋਂ ਇਲਾਵਾ ਛਿੰਦਾ ਨਾਮਧਾਰੀ ਦਾ ਕਹਿਣਾ ਕਿ ਸੋਸ਼ਲ ਮੀਡੀਆ ਤੇ ਮੇਰੇ ਅਤੇ ਮੇਰੇ ਪਰਿਵਾਰ ਖਿਲਾਫ,ਆਪਤੀਜਨਕ ਪੋਸਟ ਪਾ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਜਿਸ ਸਬੰਧੀ ਮੈਂ ਸੁਖਵਿੰਦਰ ਸਿੰਘ ਲਾਇਲ ਲੁਧਿਆਣਾ, ਜਤਿੰਦਰ ਪਾਲ ਸਿੰਘ ਚਿੰਕਾਂ ਆਦਿ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਪੇਸ਼ ਹੋ ਦਰਖਾਸਤਾਂ ਦਿੱਤੀਆਂ ਲੇਕਿਨ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਵਿੱਚ ਢਿੱਲ ਦਾ ਕਾਰਨ ਕਿਤੇ ਕੋਈ ਦਬਾਅ ਤੇ ਨਹੀਂ ਕਿਉਂਕਿ ਜਿਨ੍ਹਾਂ ਦੇ ਖਿਲਾਫ ਮੈ ਦਰਖਾਸਤਾਂ ਦਿੱਤੀਆਂ ਉਹਨਾਂ ਦੇ ਪੁਲਿਸ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਕੁਝ ਰਾਜਨੀਤਿਕ ਸਬੰਧ ਹਨ । ਇਸ ਲਈ ਮੈਨੂੰ ਇਨਸਾਫ਼ ਲੈਣ ਲਈ ਮਜਬੂਰਨ ਹਾਈਕੋਰਟ ਦੀ ਸ਼ਰਨ ਲੈਣੀ ਪਵੇਗੀ।