ਜੰਡਿਆਲਾ ਗੁਰੂ, 16 ਸਤੰਬਰ (ਕੰਵਲਜੀਤ ਸਿੰਘ, ਦਵਿੰਦਰ ਸਹੋਤਾ) : ਅੱਜ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਮਾਨਾਵਾਲਾ ਕਲਾਂ ਵਿਖੇ ਧੰਨ ਧੰਨ ਸਾਈਂ ਮੀਆਂ ਮੀਰ ਜੀ ਦਰਬਾਰ ਬਾਬਾ ਬੁਰਜ਼ ਸ਼ਾਹ ਵਿਖੇ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸੁਦੇਸ਼ ਸ਼ਰਮਾ ਦੀ ਅਗਵਾਈ ਅਤੇ ਮੁਹੱਲਾ ਵਾਸੀਆਂ,ਸਾਧ-ਸੰਗਤ ਦੇ ਸਹਿਯੋਗ ਨਾਲ ਬੜੀ ਧੁਮ ਧਾਮ ਨਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਬੁੱਧਵਾਰ ਨੂੰ ਸਭ ਤੋਂ ਪਹਿਲਾਂ ਸਵੇਰੇ 10 ਵਜੇ ਝੰਡੇ ਦੀ ਰਸਮ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਕੈਬਿਨੇਟ ਮੰਤਰੀ ਹਰਭਜਨ ਸਿੰਘ (ਪੀ ਡਬਲਯੂ ਡੀ ਬਿਜਲੀ ਮੰਤਰੀ) ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਦਸਿਆ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਸਾਰੇ ਧਰਮਾਂ ਦੇ ਲੋਕ ਮਿਲਕੇ ਇਸਦਾ ਸਤਿਕਾਰ ਕਰਦੇ ਹਨ ।ਉਹਨਾਂ ਨੇ ਪੰਜਾਬ ਦੀ ਖੁਸ਼ਹਾਲੀ ਲਈ ਦਰਬਾਰ ਅੱਗੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ ।ਜੰਡਿਆਲਾ ਪੀਰ ਬਾਬਾ ਘੋੜੇ ਸ਼ਾਹ ਦੇ ਮੁੱਖ ਸੰਚਾਲਕ ਬਾਬਾ ਹਰਪਾਲ ਸਿੰਘ ਨੇ ਵੀ ਦਰਬਾਰ ਵਿਖੇ ਮੱਥੇ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੇਲੇ ਵਿਚ ਦਰਬਾਰ ਨੂੰ ਤਰਾਂ ਤਰਾਂ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ।
ਇਸ ਮੌਕੇ ਜਨਤਾ ਹਸਪਤਾਲ ਡਾ. ਪਰਮਿੰਦਰ ਸਿੰਘ ਪੰਨੂ ਮੇਮੋਰਿਯਲ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਲੋਕਾਂ ਦਾ ਚੈਕਅਪ ਕਰ ਫ੍ਰੀ ਦਵਾਈਆਂ ਦਿੱਤਿਆਂ ਗਈਆਂ।ਇਸ ਮੇਲੇ ਵਿਚ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ,ਐੱਮ. ਐਲ .ਏ. ਡਾ. ਜਸਬੀਰ ਸੰਧੂ ਸਤਿੰਦਰ ਸਿੰਘ, ਸੁਖਜਿੰਦਰ ਸਿੰਘ,ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਦੈਨਿਕ ਜਾਗਰਣ ਦੇ ਚੀਫ਼ ਰਿਪੋਰਟਰ ਵਿਪਿਨ ਕੁਮਾਰ ਰਾਣਾ,ਪਰਮਜੀਤ ਬਤਰਾ,ਸਿਮਰ ਲੁਗਾਨੀ, ਮੁਨੀਸ਼ ਸ਼ਰਮਾ, ਵਰੁਣ ਸ਼ਰਮਾ,ਦੇਵਿੰਦਰ ਸੰਧੂ,ਅਮਰਜੀਤ ਸ਼ੇਰਗਿੱਲ, ਵਰੁਣ ਮਦਾਨ ਰਾਜੂ ,ਨਿਤਿਨ ਮਹਿਰਾ ,ਵਿਸ਼ਾਲ ਕੁੰਦਰਾ, ਰਕਸ਼ਕ ਕੁੰਦਰਾ, ਆਦਿ ਮੌਜੂਦ ਸਨ।