ਪ੍ਰਸ਼ਾਸਨ ਨੇ ਕਿਸੇ ਹੋਰ ਨੂੰ ਚਾਰਜ ਦੇਣਾ ਮੁਨਾਸਿਬ ਕਿਉਂ ਨਹੀਂ ਸਮਝਿਆ ?
ਜਨਤਾਂ ਦੀ ਖਜਲ ਖੁਆਰੀ ਦਾ ਜ਼ਿੰਮੇਵਾਰ ਕੌਣ ?
ਆਖਿਰ ਕਿਉਂ ਲੱਗੇ ਸਭ ਰਜਿਸਟਰਾਰ ਦੇ ਦਫ਼ਤਰ ਨੂੰ ਤਾਲੇ ?
ਜਲੰਧਰ, 14 ਸਤੰਬਰ (ਧਰਮਿੰਦਰ ਸੌਂਧੀ) : ਚਾਹੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਲੱਖ ਵਾਅਦੇ ਕਰ ਲੈਣ ਕਿ ਅਸੀ ਜਨਤਾ ਨੂੰ ਖਜਲ ਖੁਆਰ ਹੋਣ ਤੋਂ ਬਚਾਵਾਂਗੇ। ਜੇਕਰ ਗਰਾਉਂਡ ਲੈਵਲ ਦੀ ਰਿਪੋਰਟ ਵੇਖੀਏ ਨਾਂ ਤਾਂ ਰਿਸ਼ਵਤ ਘਟੀ ,ਨਾ ਖਜਲ ਖੁਆਰੀ ਜੇਕਰ ਅੰਕੜਿਆਂ ਦੇ ਹਿਸਾਬ ਨਾਲ ਵੇਖੀਏ ਤਾਂ ਅਕਾਲੀ ਭਾਜਪਾ , ਕਾਂਗਰਸ ਸਰਕਾਰ ਵੇਲੇ ਰਿਸ਼ਵਤ ਜ਼ਰੂਰ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਤਾਂ ਰਿਸ਼ਵਤ ਦਾ ਬੋਲਬਾਲਾ ਹੋਰ ਵਧਿਆ, ਨਜਾਇਜ਼ ਕਲੋਨੀਆਂ ਉਸ ਵੇਲੇ ਵੀ ਸਨ ਸਗੋਂ ਇਸ ਸਰਕਾਰ ਵਿੱਚ ਵੀ ਕੋਈ ਕਮੀਂ ਨਹੀਂ ਆਈ ਫਿਰ ਬਦਲਾਅ ਕੀ ਹੋਇਆ ?
ਅੱਜ ਸਬ ਰਜਿਸਟਰਾਰ ਜਲੰਧਰ 1 ਗੁਰਪ੍ਰੀਤ ਸਿੰਘ ਦੇ ਦਫ਼ਤਰ ਨੂੰ ਤਾਲੇ ਲੱਗਣ ਦੀ ਨੌਬਤ ਆ ਗਈ ਜੇਕਰ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗਣੀ ਸੀ ਤਾਂ ਉਹਨਾਂ ਦੀ ਥਾਂ ਪ੍ਰਸ਼ਾਸਨ ਨੇ ਕਿਸੇ ਹੋਰ ਨੂੰ ਚਾਰਜ ਦੇਣਾ ਮੁਨਾਸਿਬ ਕਿਉਂ ਨਹੀਂ ਸਮਝਿਆ ਜਨਤਾ ਨੂੰ ਹੋਈ ਖਜਲ ਖੁਆਰੀ ਦਾ ਕੋਣ ਜਿੰਮੇਵਾਰ ਹੈ ਜਦੋਂ ਸਬ ਰਜਿਸਟਰਾਰ ਜਲੰਧਰ 1 ਗੁਰਪ੍ਰੀਤ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਆਖਿਆ ਮੈਂ ਪੋਟਰਲ ਤੇ ਜਾਨਕਾਰੀ ਪਾ ਦਿੱਤੀ ਸੀ ਕਿ ਮੈਂ 12.30 ਵਜੇ ਤੱਕ ਕੰਮ ਕਰਨਾ ਸਗੋਂ ਮੈਂ 12.45 ਤੇ ਗਿਆ।
ਵਾਹ ਸਬ ਰਜਿਸਟਰਾਰ ਜਲੰਧਰ 1 ਗੁਰਪ੍ਰੀਤ ਸਿੰਘ ਜੀ ਭਲਾ ਆਮ ਲੋਕਾਂ ਨੂੰ ਪੋਟਰਲ ਦੀ ਕੀ ਜਾਣਕਾਰੀ ਹੈ ਗੌਰਤਲਬ ਕਿ ਗੁਰਪ੍ਰੀਤ ਸਿੰਘ ਨੇ ਪੋਟਰਲ ਤੇ ਜਾਣਕਾਰੀ ਪਾ ਕੇ ਪੱਲਾ ਝਾੜ ਦਿੱਤਾ ਕਿ ਇਸ ਨਾਲ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਚਾਰਜ ਦੇਣਾ ਮੁਨਾਸਿਬ ਕਿਉਂ ਨਹੀਂ ਸਮਝਿਆ ਆਖਿਰਕਾਰ ਜਨਤਾ ਨੂੰ ਖਜਲ ਖੁਆਰੀ ਦਾ ਸਾਹਮਣਾ ਕਿਉਂ ਕਰਨਾ ਪਿਆ।