ਨਾਮਧਾਰੀ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਦੇ ਖਿਲਾਫ ਜਾਲ ਸਾਜੀ ਅਤੇ ਧੋਖਾਧੜੀ ਕਰਨ ਸਬੰਧੀ ਪਹਿਲਾਂ ਵੀ ਚੱਲ ਰਹੀ ਹੈ ਪੁਲਿਸ ਕੋਲ ਸ਼ਿਕਾਇਤ
ਲੋ ਜੀ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਲੱਗ ਪਿਆ ਗੱਲ ਗੋਲ ਮੋਲ ਕਰਨ ,ਆਖਿਰ ਆਪਤੀਜਨਕ ਪੋਸਟ ਭੇਜਣ ਵਾਲੇ ਦਾ ਨਾਮ ਦੱਸਣ ਵਿੱਚ ਗੁਰੇਜ਼ ਕਿਉਂ ਕਰ ਰਿਹਾ ?
ਕਹਿੰਦਾਂ : ਮੈਨੂੰ ਖਬਰ ਸ਼ੇਅਰ ਕਰਨੀ ਨਹੀਂ ਆਉਂਦੀ ਮੈਂ ਤਾਂ ਕਿਸੇ ਹੋਰ ਕੋਲੋ ਸ਼ੇਅਰ ਕਰਵਾਈ ਹੈ
ਜਲੰਧਰ, 11 ਸਤੰਬਰ (ਧਰਮਿੰਦਰ ਸੌਂਧੀ) : ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਆਪਤੀਜਨਕ ਪੋਸਟ ਪਾਉਣ ਦਾ ਮਾਮਲਾ ਗਰਮਾਇਆ ਹੋਇਆ ਹੈ। ਜ਼ਿਕਰਯੋਗ ਹੈ ਜੋ ਸ਼ਿਕਾਇਤ ਸੁਰਿੰਦਰ ਸਿੰਘ ਛਿੰਦਾ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਕੀਤੀ ਸੀ, ਕਿ ਕਿਸੇ ਨੇ ਗੁਮਨਾਮ ਰੂਪ ਵਿੱਚ ਮੇਰੇ ਅਤੇ ਮੇਰੇ ਪਰਿਵਾਰ ਪ੍ਰਤੀ ਆਪਤੀਜਨਕ ਪੋਸਟ ਸੋਸ਼ਲ ਮੀਡੀਆ ‘ਤੇ ਪਾ ਕੇ ਮੈਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਕੀਤੀ ਗਈ। ਜਿਸ ਸਬੰਧੀ ਸ਼ੱਕ ਦੇ ਆਧਾਰ ਤੇ ਮੇਰੇ ਵੱਲੋਂ ਜਤਿੰਦਰ ਪਾਲ ਸਿੰਘ ਚਿੰਕਾਂ ਜਲੰਧਰ, ਸੁਖਵਿੰਦਰ ਸਿੰਘ ਲਾਇਲ ਲੁਧਿਆਣਾ ਆਦਿ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਲੇਕਿਨ ਪੁਲਿਸ ਦੇ ਡੰਡੇ ਅਤੇ ਕਾਨੂੰਨੀ ਕਾਰਵਾਈ ਦੇ ਡਰ ਕਰਕੇ ਜਿਹਨਾਂ ਨੇ ਇਹ ਪੋਸਟ ਇੱਕ ਦੂਜੇ ਨੂੰ ਸ਼ੇਅਰ ਕੀਤੀ ਸੀ ਉਹ ਆਪ ਹੀ ਇਕ ਦੂਜੇ ਦਾ ਨਾਮ ਲੈਣ ਲੱਗ ਪਏ। ਪਹਿਲਾਂ ਜਤਿੰਦਰ ਪਾਲ ਸਿੰਘ ਚਿੰਕਾਂ ਨੇ ਕਿਹਾ ਕਿ ਮੈਨੂੰ ਇਹ ਆਪਤੀਜਨਕ ਪੋਸਟ ਜਸਜੀਤ ਸਿੰਘ ਡਿੰਪੀ ਨੇ ਭੇਜੀ ਫਿਰ ਜਸਜੀਤ ਸਿੰਘ ਡਿੰਪੀ ਨੇ ਕਿਹਾ ਕਿ ਮੈਨੂੰ ਇਹ ਆਪਤੀਜਨਕ ਪੋਸਟ ਨਾਮਧਾਰੀ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਪਿੰਡ ਮੇਹਲੀ ਨੇ ਭੇਜੀ ਹੈ।
ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਆਪਣਾ ਪੱਖ ਰੱਖਦੇ ਹੋਏ
ਜਦੋਂ ਨਾਮਧਾਰੀ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈਂਨੂੰ ਆਪਤੀਜਨਕ ਪੋਸਟ ਆਈ ਸੀ ਪਰ ਮੈਨੂੰ ਤਾਂ ਅਗਾਂਹ ਸ਼ੇਅਰ ਕਰਨੀ ਨਹੀ ਸੀ ਆਉਂਦੀ ਅਤੇ ਕਿਹਾ ਕਿ ਮੈਂ ਕਿਸੇ ਕੋਲੋ ਸ਼ੇਅਰ ਕਰਵਾਈ ਸੀ। ਪਰ ਨਾਮਧਾਰੀ ਗੁਰਦੀਪ ਸਿੰਘ ਰਿਟਾਇਡ ਕਾਨੂੰਗੋ ਵਲੋਂ ਜਿਸ ਨੇ ਆਪਤੀਜਨਕ ਪੋਸਟ ਭੇਜੀ ਹੈ ਉਸ ਦਾ ਨਾਮ ਦੱਸਣ ਵਿੱਚ ਕਿਉਂ ਗੁਰੇਜ਼ ਕੀਤਾ। ਇੰਝ ਲੱਗ ਰਿਹਾ ਜਿਵੇਂ ਗੱਲ ਗੋਲ-ਮੋਲ ਕੀਤੀ ਜਾ ਰਹੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਨੇ ਸੁਰਿੰਦਰ ਸਿੰਘ ਛਿੰਦਾ ਬਾਰੇ ਲੁਧਿਆਣਾ ਦੇ ਰਿਸ਼ਤੇਦਾਰੀ ਵਿੱਚ ਹੋਏ ਘਟਨਾਕ੍ਰਮ ਬਾਰੇ ਦੱਸਿਆ ਜੋ ਬੀਤੇ ਸਮੇ ਹੋਇਆਂ ਸੀ ਅਤੇ ਗੰਦੀ ਸ਼ਬਦਾਵਲੀ ਵਰਤਦੇ ਹੋਏ ਜੋ ਕੁਝ ਆਖਿਆ ਅਸੀਂ ਉਸ ਨੂੰ ਆਪਣੇ ਪਾਠਕਾਂ ਦੇ ਨਾਲ ਸਾਂਝਾ ਵੀ ਨਹੀਂ ਕਰ ਸਕਦੇ।
ਸੁਰਿੰਦਰ ਸਿੰਘ ਛਿੰਦਾ ਆਪਣਾ ਪੱਖ ਰੱਖਦੇ ਹੋਏ
ਜਦੋਂ ਅਸੀ ਸੁਰਿੰਦਰ ਸਿੰਘ ਛਿੰਦਾ ਪਾਸੋ ਉਹਨਾਂ ਦਾ ਪੱਖ ਜਾਣਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਬਾਰੇ ਆਖਿਆ ਇੱਕ ਪਾਸੇ ਉਹ ਆਖਦੇ ਹਨ ਕਿ ਮੈਨੂੰ ਉਸ ਆਪਤੀਜਨਕ ਪੋਸਟ ਬਾਰੇ ਪਤਾ ਹੈ ਪਰ ਪੋਸਟ ਮੈਂ ਕਿਸੇ ਹੋਰ ਕੋਲੋ ਸ਼ੇਅਰ ਕਰਵਾਈ ਹੈ। ਇਥੇ ਗੁਰਦੀਪ ਸਿੰਘ ਜੀ ਭੁੱਲ ਗਏ ਕਿ ਸ਼ੇਅਰ ਕਰਨ ਵਾਲੇ ਨੂੰ ਜਸਜੀਤ ਸਿੰਘ ਡਿੰਪੀ ਬਾਰੇ ਕਿਵੇਂ ਜਾਣਕਾਰੀ ਸੀ ਜਾਂ ਕਿਸ ਪਾਸੋਂ ਜਾਣਕਾਰੀ ਹਾਸਿਲ ਕੀਤੀ ਜਾਂ ਕਿਸ ਦੇ ਕਹਿਣ ਤੇ ਇਹ ਪੋਸਟ ਗੁਰਦੀਪ ਸਿੰਘ ਰਿਟਾਇਡ ਕਾਨੂੰਗੋ ਨੇ ਆਪਣੇ ਮੋਬਾਇਲ ਤੋਂ ਸ਼ੇਅਰ ਕਰਵਾਈ। ਅਣਜਾਣ ਬਣੇ ਗੁਰਦੀਪ ਸਿੰਘ ਰਿਟਾਇਡ ਕਾਨੂੰਗੋ ਇਹ ਵੀ ਭੁੱਲ ਗਏ ਕਿ ਫਿਰ ਉਸ ਪੋਸਟ ਵਿੱਚ ਲਿਖੀ ਹਰ ਗੱਲ ਅਤੇ ਹਰ ਅੱਖਰ ਦਾ ਇਹਨਾਂ ਨੂੰ ਕਿਵੇਂ ਪਤਾ, ਜਿਹੜੀ ਗੱਲ ਉਹਨਾਂ ਨੇ ਪੱਤਰਕਾਰ ਨਾਲ ਸਾਂਝੀ ਕੀਤੀ ਜਿਨ੍ਹਾਂ ਨੇ ਕਿਹਾ ਅਸੀਂ ਉਸ ਗੰਦੀ ਭਾਸ਼ਾ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਨਹੀਂ ਕਰ ਸਕਦੇ। ਛਿੰਦਾ ਨੇ ਕਿਹਾ ਕਿ ਆਖਿਰਕਾਰ ਜਿਸ ਨੇ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਨੂੰ ਆਪਤੀਜਨਕ ਜਨਕ ਪੋਸਟ ਭੇਜੀ ਹੈ ਉਸ ਦਾ ਉਹਨਾਂ ਵਲੋਂ ਨਾਮ ਕਿਉਂ ਦਬਿਆ ਜਾ ਰਿਹਾ ਹੈ। ਅੰਤ ਵਿੱਚ ਸੁਰਿੰਦਰ ਸਿੰਘ ਛਿੰਦਾ ਨੇ ਆਖਿਆ ਕਿ ਮੈਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਨ ਭਰੋਸਾ ਹੈ ਜਲਦ ਹੀ ਦੋਸ਼ੀ ਪੁਲਿਸ ਦੇ ਗਿਰਫ਼ਤ ਵਿੱਚ ਹੋਣਗੇ। ਸ਼ਿੰਦਾ ਨੇ ਇਹ ਵੀ ਦੱਸਿਆ ਕਿ ਮੇਰੇ ਵੱਲੋਂ ਰਿਟਾਇਰਡ ਕਾਨੂੰਗੋ ਗੁਰਦੀਪ ਸਿੰਘ ਦੇ ਖਿਲਾਫ ਜਾਲਸਾਜੀ ਅਤੇ ਧੋਖਾਧੜੀ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਇੱਕ ਸ਼ਿਕਾਇਤ ਕੀਤੀ ਹੋਈ ਹੈ।