ਸ਼ਿਕਾਇਤ ਕਰਤਾ ਨੇ ਸ਼ੱਕ ਦੇ ਅਧਾਰ ਤੇ ਜਤਿੰਦਰ ਪਾਲ ਸਿੰਘ ਚਿੰਕਾਂ ਜਲੰਧਰ, ਸੁਖਵਿੰਦਰ ਸਿੰਘ ਲਾਇਲ ( ਲੁਧਿਆਣਾ ) ਆਦਿ ਅਤੇ ਕੁਝ ਅਣਪਛਾਤਿਆਂ ਖ਼ਿਲਾਫ ਦਿੱਤੀ ਸ਼ਿਕਾਇਤ
ਮੀਡੀਆ ਨੂੰ ਅਖੌਤੀ ਸ਼ਬਦ ਦੀ ਭਾਸ਼ਾ ਵਰਤਣ ਤੇ ਪੱਤਰਕਾਰ ਭਾਈਚਾਰੇ ਵਲੋ ਸ਼ਿਕਾਇਤ ਦੇਣ ਦੀ ਤਿਆਰੀ
ਜਤਿੰਦਰ ਪਾਲ ਸਿੰਘ ਚਿੰਕਾਂ ਨੇ ਕਬੂਲ ਕੀਤੀ ਗੱਲ ਤੇ ਦਸਿਆ ਨਾਮ ਪੜੋ ਖਬਰ
ਜਲੰਧਰ 10 ਸਤੰਬਰ (ਧਰਮਿੰਦਰ ਸੌਂਧੀ) : ਬੀਤੇ ਦਿਨੀਂ ਸੁਰਿੰਦਰ ਸਿੰਘ ਛਿੰਦਾ ਅਤੇ ਉਸਦੇ ਪਰਿਵਾਰ ਪ੍ਰਤੀ ਅਨੇਕਾਂ ਆਪਤੀਜਨਕ ਭਾਸ਼ਾ ਦੀ ਵਰਤੋਂ ਕੀਤੀ ਜਿਸ ਕਿਸੇ ਨੇ ਵੀ ਇਹ ਪੋਸਟ ਨੂੰ ਲਿਖਿਆ ਜਾਂ ਵਾਇਰਲ ਕੀਤੀ ਉਸ ਵਿੱਚ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਆਪਣੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਗੁਮਨਾਮ ਦੇ ਰੂਪ ਵਿੱਚ ਪੋਸਟ ਸੋਸ਼ਲ ਮੀਡੀਆ ਤੇ ਪਾਈ ਗਈ ਜਦੋਂ ਇਸ ਪੋਸਟ ਮੀਡੀਆ ਵਲੋਂ ਪੜਿਆ ਗਿਆ ਉਸ ਵਿੱਚ ਮੀਡੀਆ ਨੂੰ ਅਖੌਤੀ ਲਫ਼ਜ਼ ਦਾ ਇਸਤੇਮਾਲ ਕਰਕੇ ਪੂਰੇ ਮੀਡੀਆ ਭਾਈਚਾਰੇ ਦਾ ਨਿਰਾਦਰ ਹੋਇਆ ਹੈ।
ਜਿਸ ਸਬੰਧੀ ਉਕਤ ਪੋਸਟ ਲਿਖਣ ਅਤੇ ਵਾਇਰਲ ਕਰਨ ਸਬੰਧੀ ਮੀਡੀਆ ਭਾਈਚਾਰੇ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਕਤ ਪੋਸਟ ਲਿਖਣ ਵਾਲਾ ਅਤੇ ਅਗਾਂਹ ਵਾਇਰਲ ਕਰਨ ਵਾਲਿਆਂ ਦੀ ਭਾਲ ਕਰਕੇ ਸਖ਼ਤ ਤੋਂ ਸਖ਼ਤ ਧਾਰਾਵਾਂ ਹੇਠ ਮੁਕਦਮਾ ਦਰਜ ਕੀਤਾ ਜਾ ਸਕੇ। ਜਿਸ ਸਬੰਧੀ ਸੁਰਿੰਦਰ ਸਿੰਘ ਛਿੰਦਾ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਵੀ ਸ਼ਿਕਾਇਤ ਕੀਤੀ ਹੈ ਸ਼ੱਕ ਦੇ ਆਧਾਰ ਤੇ ਜਲੰਧਰ ਨਿਵਾਸੀ ਜਤਿੰਦਰ ਪਾਲ ਸਿੰਘ ਚਿੰਕਾਂ, ਲੁਧਿਆਣਾ ਨਿਵਾਸੀ ਸੁਖਵਿੰਦਰ ਸਿੰਘ ਲਾਇਲ ਆਦਿ ਅਤੇ ਅਣ ਪਛਾਤੇ ਵਿਅਕਤੀਆਂ ਖ਼ਿਲਾਫ਼ ਦਰਖਾਸਤ ਦਿੱਤੀ ਗਈ ਹੈ।
ਜਿਸ ਸਬੰਧੀ ਜਦੋਂ ਜਤਿੰਦਰ ਪਾਲ ਸਿੰਘ ਚਿੰਕਾਂ ਦਾ ਪੱਖ ਜਾਨਣਾਂ ਚਾਹਿਆ ਤਾਂ ਉਹਨਾਂ ਨੇ ਇਹ ਗੱਲ ਕਬੂਲੀ ਹੈ ਕਿ ਉਕਤ ਪੋਸਟ ਮੈਨੂੰ ਜਸਜੀਤ ਸਿੰਘ ਮਠਾੜੂ (ਡਿੰਪੀ) ਨੇ ਮੇਰੇ ਮੋਬਾਇਲ ਨੰਬਰ ਤੇ ਭੇਜੀ ਜਤਿੰਦਰ ਪਾਲ ਸਿੰਘ ਚਿੰਕਾਂ ਨੇ ਡਿੰਪੀ ਨਾਮਕ ਵਿਅਕਤੀ ਦਾ ਮੋਬਾਇਲ ਨੰਬਰ ਵੀ ਦਿੱਤਾ ਜਿਸ ਨੰਬਰ ਤੋਂ ਆਪਤੀਜਨਕ ਜਨਕ ਪੋਸਟ ਚਿੰਕਾਂ ਨਾਮਕ ਵਿਅਕਤੀ ਨੂੰ ਪਾਈ ਗਈ। ਆਉਣ ਵਾਲੇ ਸਮੇਂ ਵਿੱਚ ਉਕਤ ਆਪਤੀਜਨਕ ਪੋਸਟ ਸੋਸ਼ਲ ਮੀਡੀਆ ਤੇ ਪਾਉਣ ਵਾਲਿਆਂ ਦੇ ਨਾਵਾਂ ਦਾ ਜਲਦ ਹੀ ਖੁਲਾਸਾ ਹੋਵੇਗਾ ਪੁਲਿਸ ਦੀ ਜਾਂਚ ਮੁਤਾਬਕ ਦੋਸ਼ੀ ਪਾਏ ਜਾਣ ਤੇ ਹੋਵੇਗਾ ਮੁਕਦਮਾ ਦਰਜ