ਕਿ ਜੇ. ਪਾਲ ਸ਼ਰਮਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਢਾਲ ਬਣਾ ਕੇ ਕੱਟ ਰਹੇ ਨਜਾਇਜ਼ ਕਲੋਨੀਆਂ?
ਜਲੰਧਰ, 09 ਸਤੰਬਰ (ਨਿਪੁੰਨ ਭੰਡਾਰੀ) : ਆਪ ਸਰਕਾਰ ਦੇ ਨੁਮਾਇੰਦਿਆਂ ਨੂੰ ਗੈਰ ਕਾਨੂੰਨੀ ਕਾਲੋਨੀਆਂ ਕੱਟਣ ਦਾ ਮਿਲਿਆ ਲਾਈਸੰਸ। ਜਿਵੇਂ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਅਤੇ ਗਾਰੰਟੀਆਂ ਤੇ ਪੂਰਾ ਉਤਰਨ ਦਾ ਭਰੋਸਾ ਦੇ ਰਹੀ ਹੈ ਕਿ ਅਸੀਂ ਭਿਰਸ਼ਟਾਚਾਰ ਦਾ ਖਾਤਮਾ ਕਰਾਂਗੇ ਸਮਝ ਨਹੀਂ ਲਗਦੀ ਖਾਤਮਾ ਕਿਵੇਂ ਹੋ ਸਕਦਾ ਸਬ – ਰਜਿਸਟਰਾਰ ਰਿਸ਼ਵਤ ਤੋਂ ਬਿਨਾਂ ਰਜਿਸਟਰੀਆਂ ਨਹੀਂ ਕਰਦੇ ਅਣ ਅਧਿਕਾਰਤ ਕਲੋਨੀਆਂ ਨੂੰ ਕੱਟਣਾ ਸਰਕਾਰ ਦੇ ਰੈਵੀਨਿਊ ਨੂੰ ਘਾਟਾ ਪਾਉਣਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵਾਸਤੇ ਕੋਈ ਔਖਾ ਨਹੀਂ ਕਿਉਂਕਿ ਇਹ ਕਾਨੂੰਨ ਹੋਰਾਂ ਪਾਰਟੀਆਂ ਤੇ ਲਾਗੂ ਹੁੰਦੇ ਹਨ । ਜ਼ਿਕਰ ਯੋਗ ਹੈ ਕਾਂਗਰਸ ਤੋਂ ਆਏ ਜਾਂ ਕੱਢੇ ਪਤਾ ਨਹੀਂ ਜੇ. ਪਾਲ ਸ਼ਰਮਾ ਹੁਣ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਆਗੂ ਦੇ ਤੋਰ ਤੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ ਕਈ ਵਾਰ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਦੇ ਨਾਲ ਖੜੇ ਰਹਿੰਦੇ ਹਨ ਜਾਂ ਉਹਨਾਂ ਨੂੰ ਢਾਲ ਬਣਾ ਕੇ ਅਣ ਅਧਿਕਾਰਤ ਕਲੋਨੀਆਂ ਕੱਟ ਰਹੇ ਹਨ ਚਾਹੇ ਉਹ ਬੁਲੰਦਪੁਰ ਹੋਵੇ,ਚਾਹੇ ਸਈਪੁਰ ਰੋਡ ਹੋਵੇ ਚਾਹੇ ਕਿਤੇ ਵੀ ਹੋਵੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਉਹਨਾਂ ਨੂੰ ਹੋ ਸਕਦਾ ਗ਼ੈਰਕਾਨੂੰਨੀ ਕਲੋਨੀਆਂ ਕੱਟਣ ਦਾ ਲਾਈਸੈਂਸ ਮਿਲ ਗਿਆ ਹੋਵੇ ਆਉਣ ਵਾਲੇ ਸਮੇਂ ਵਿੱਚ ਗੈਰ ਕਾਨੂੰਨੀ ਕਲੋਨੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਇਹ ਦਾ ਸਮਾ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਤੇ ਕਈ ਕਾਰਵਾਈ ਕਰੇਗੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੋ ਜਿਹੇ ਦੱਲਬਦਲੂ ਨੇਤਾਵਾਂ ਤੇ ਕੀ ਕਾਰਵਾਈ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ