ताज़ा खबरपंजाब

ਅੰਮ੍ਰਿਤਸਰ ਦੇਹਾਤੀ ਵਿੱਚ ਕਨੂੰਨ ਦੀਆਂ ਧਜੀਆਂ ਉਡਾਉਂਦੇ ਹੋਏ ਰਿਲਾਇੰਸ ਪੋਟ੍ਰੋਲ ਪੰਪ ਦੇ ਕਰਿੰਦੇ

ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਵੱਧ ਰਹੇ ਕੋਵਿਡ-19 ਦੇ ਕੇਸਾਂ ਨੂੰ ਦੇਖਦੇ ਹੋਏ ਪਰੇਸ਼ਾਨ ਹੈ ਅਤੇ ਦੂਜੇ ਪਾਸੇ ਇਹ.....?

ਅੰਮ੍ਰਿਤਸਰ ਦਿਹਾਤੀ (ਸੁਖਵਿੰਦਰ ਸਿੰਘ ਗਿੱਲ) : ਅੰਮ੍ਰਿਤਸਰ ਦਿਹਾਤੀ SSP ਧਰੁਵ ਦਈਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰੋਨਾ ਮਹਾਂਮਾਰੀ ਤੋਂ ਬਚਾਉ ਅਤੇ ਇਸ ਤੋਂ ਸੁਚੇਤ ਰਹਿਣ ਲਈ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਇਸ ਮਹਾਂਮਾਰੀ ਤੋਂ ਨਿਜਾਤ ਪਾ ਸਕੀਏ ਇਸ ਦੇ ਬਾਵਜੂਦ ਵੀ ਕੁਝ ਲੋਕ ਆਪਣੇ ਮੁਫਾਦ ਲਈ ਲੋਕਾਂ ਦੀਆ ਜਿੰਦਗੀਆ ਨੂੰ ਖਤਰੇ ਵਿੱਚ ਪਾ ਰਹੇ ਹਨ ਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਇਡ ਲਾਇਨਜ਼ ਦੀ ਪਾਲਣਾ ਨਹੀਂ ਕਰ ਰਹੇ ਹਨ। ਕੁਝ ਦਿਨਾ ਤੋ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਿਸ ਦਾ ਕਾਰਨ ਆਮ ਪਬਲਿਕ ਵੱਲੋਂ ਇਸ ਭਿਆਨਕ ਬਿਮਾਰੀ ਨੂੰ ਸੰਜਿਦਗੀ ਨਾਲ ਨਹੀਂ ਲਿਆ ਜਾ ਰਿਹਾ ਤੇ ਨਾ ਹੀ ਮਾਕਸ ਪਹਿਣ ਰਹੇ ਹਨ, ਤੇ ਨਾ ਹੀ ਸਮਾਜਿਕ ਦੂਰੀ ਰੱਖ ਰਹੇ ਹਨ। ਅਜਿਹਾ ਕਾਰਨ ਵੇਖਣ ਨੂੰ ਮਿਲਿਆ ਹੈ।

ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੇ ਮੇਨ ਹਾਈਵੇ ਰੋਡ ਤੇ ਕਸਬਾ ਮਾਨਾਂਵਾਲਾ ਦੇ ਨਜਦੀਕ ਰਿਲਾਇੰਸ ਪੈਂਟਰੋਲ ਪੰਪ ਦੇ ਕਰਮਚਾਰੀ ਆਮ ਜਨਤਾ ਨੂੰ ਬਗੈਰ ਮਾਕਸ ਪਹਿਨੇ ਮੋਟਰ, ਕਾਰਾਂ ਅਤੇ ਹਰ ਤਰ੍ਹਾਂ ਦੇ ਵਹੀਕਲਾ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਪੱਤਰਕਾਰਾਂ ਵੱਲੋਂ ਪੁੱਛਣ ਤੇ ਉਕਤ ਪੰਪ ਦੇ ਕਰਮਚਾਰੀਆਂ ਨੇ ਕਿਹਾ ਕਿ ਹੁਣ ਮਾਕਸ ਪਹਿਨਣ ਦੀ ਕੋਈ ਜਰੂਰਤ ਨਹੀਂ ਹੈ, ਇਸ ਤਰ੍ਹਾਂ ਅਨਗੇਲੀ ਕਾਰਨ ਕਰਕੇ ਇਲਾਕੇ ਵਿੱਚ ਕਰੋਨਾ ਮਹਾਂਮਾਰੀ ਵੱਧ ਜਾਣ ਦਾ ਖਤਰਾ ਹੈ।

Related Articles

Leave a Reply

Your email address will not be published.

Back to top button