ਕਿਤੇ ਉੱਚ ਅਧਿਕਾਰੀਆਂ ਨੂੰ ਰਿਸ਼ਵਤ ਦਾ ਹਿੱਸਾ ਤੇ ਨਹੀਂ ਜਾਂਦਾ ?
ਜਲੰਧਰ 7 ਸਤੰਬਰ (ਧਰਮਿੰਦਰ ਸੌਂਧੀ ) : ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਕਹਿੰਦੇ ਨਜ਼ਰ ਆਉਂਦੇ ਹਨ ਕਿ ਸਾਡੀ ਸਰਕਾਰ ਰਿਸ਼ਵਤ ਸਬੰਧੀ ਕਿਸੇ ਨੂੰ ਨਹੀਂ ਬਖਸ਼ੇਗੀ । ਹਰ ਸ਼ਹਿਰ ਵਿੱਚ ਸਰਕਾਰ ਤੁਹਾਡੇ ਦੁਆਰ , ਹੈਲੋ ਡੀ ਸੀ ਕਿ ਪਬਲਿਕ ਨੂੰ ਪੁਛਿਆ ਜਾਵੇਗਾ ਕਿ ਤੁਹਾਨੂੰ ਰਜਿਸਟਰੀ ਕਰਵਾਉਣ ਸਬੰਧੀ ਕੋਈ ਮੁਸ਼ਕਲ ਤਾਂ ਨਹੀਂ ਆਈ,ਜਾ ਕਿਸੇ ਕੋਈ ਰਿਸ਼ਵਤ ਤੇ ਨਹੀਂ ਮੰਗੀ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਗੱਲ ਕਰ ਰਹੇ ਜਲੰਧਰ ਤਹਿਸੀਲ ਦੇ ਸਬ- ਰਜਿਸਟਰਾਰ 1 ਅਤੇ ਸਬ – ਰਜਿਸਟਰਾਰ 2 ਦੀ ਇਹੋ
ਜਿਹੇ ਅਫਸਰ ਮਾਨ ਸਰਕਾਰ ਨੂੰ ਟਿੱਚ ਨਹੀਂ ਜਾਣਦੇ ਕਿਉਂਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਇਹਨਾਂ ਦੀ ਰਿਸ਼ਵਤ ਦੀ ਉਗਰਾਹੀ ਮੋਟੂ ਅਤੇ ਪਤਲੂ ਦੀ ਜੋੜੀ ਕਦੇ ਸਵੇਰੇ ਕਦੇ ਸ਼ਾਮ ਕਰਦੇ ਹਨ ਜਲੰਧਰ ਦੇ ਡੀ ਸੀ ਸਾਹਿਬ ਦਾ ਦਫਤਰ ਕੋਲ ਹੋਵੇ ਤਾਂ ਵੀ ਤਹਿਸੀਲ ਵਿੱਚ ਰਿਸ਼ਵਤ ਦਾ ਬੋਲ ਬਾਲਾ ਘੱਟ ਨਹੀਂ ਹੋ ਰਿਹਾ ਕਿਤੇ ਇੰਝ ਤੇ ਨਹੀ ਕਿਤੇ ਵੱਖੋ ਵੱਖ ਉੱਚ ਅਧਿਕਾਰੀਆਂ ਨੂੰ ਹਿੱਸੇ ਤੇ ਨਹੀਂ ਜਾਂਦੇ ਸੋਚਣ ਵਾਲੀ ਗੱਲ ਹੈ । ਸਾਡੀ ਟੀਮ ਅਤੇ ਕੈਮਰਾ ਮੋਟੂ ਅਤੇ ਪਤਲੂ ਦੀ ਜੋੜੀ ਤੇ ਨਜ਼ਰ ਰੱਖੇਗੀ ਅਤੇ ਉਹਨਾਂ ਅਧਿਕਾਰੀਆਂ ਨੂੰ ਬੇਨਕਾਬ ਕਰੇਗੀ । ਜਲਦ ਹੋਰ ਵੀ ਹੋਣਗੇ ਖੁਲਾਸੇ