ਜੰਡਿਆਲਾ ਗੁਰੂ, 06 ਸਤੰਬਰ (ਕੰਵਲਜੀਤ ਸਿੰਘ ਲਾਡੀ) : ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਅਤੇ ਐਸ ਐਸ ਪੀ ਅਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜੰਡਿਆਲਾ ਗੁਰੂ ਸ਼ਹਿਰ ਵਿੱਚ ਐਸ ਪੀ ਮੈਡਮ ਜਸਵੰਤ ਕੌਰ,ਰਾਜੀਵ ਕੁਮਾਰ ਮਾਣਾ ਜਿਊਲਰਸ ਦੀ ਅਗੁਵਾਈ ਹੇਠ ਰੈਲੀ ਕੱਢੀ ਗਈ।ਇਸ ਮੌਕੇ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਨਸ਼ਿਆ ਦੇ ਨੁਕਸਾਨ ਬਾਰੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਵੀ ਦੱਸਿਆ ਜਾਵੇਗਾ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ।ਓਹਨਾ ਕਿਹਾ ਕਿ ਇਹੋ ਜੀਹਿਆਂ ਨਸ਼ਿਆਂ ਖ਼ਿਲਾਫ਼ ਯਾਤਰਾ ਜਾਰੀ ਰਹੇਗੀ।
ਇਸ ਮੌਕੇ ਰਾਜੀਵ ਕੁਮਾਰ ਮਾਣਾ ਨੇ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।ਇਸ ਸਦਭਾਵਨਾ ਯਾਤਰਾ ਵਿੱਚ” ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ,ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ”ਅਤੇ ਨਸ਼ਿਆਂ ਵਿਰੁੱਧ ਬੈਨਰ ਫੜੇ ਹੋਏ ਸਨ।ਇਸ ਮੌਕੇ ਡੀ ਐਸ ਪੀ ਕੁਲਦੀਪ ਸਿੰਘ, ਡੀ ਐਸ ਪੀ ਸੁੱਚਾ ਸਿੰਘ, ਐਸ ਐਚ ਓ ਲਵਪ੍ਰੀਤ ਸਿੰਘ, ਐਡਵੋਕੇਟ ਰਾਜ ਕੁਮਾਰ ਮਲਹੋਤਰਾ,ਸਾਂਝ ਕੇਂਦਰ ਜਿਲਾ ਇੰਚਾਰਜ,ਏ ਐਸ ਆਈ ਰਣਜੀਤ ਸਿੰਘ, ਸਾਂਝ ਕੇਂਦਰ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ, ਏ ਐਸ ਆਈ ਹਰਦਿਆਲ ਸਿੰਘ, ਗੁਲਸ਼ਨ ਜੈਨ,ਰਜਨੀਸ਼ ਜੈਨ, ਜਗਦੀਪ ਮਹਿਤਾ ਐਡਵੋਕੇਟ,ਜਗਦੀਸ਼ ਕੁਮਾਰ ਜੱਜ, ਆਸ਼ੂ ਗੱਬਾ,ਦੀਪਕ ਸ਼ਰਮਾ,ਸਾਹਿਲ ਸ਼ਰਮਾ,ਮਹਿੰਦਰ ਪਾਲ ਭੱਠੇ ਵਾਲਾ,ਰਾਜਿੰਦਰ ਨਿੱਟੁ, ਆਦਿ ਸਦਭਾਵਨਾ ਯਾਤਰਾ ਵਿੱਚ ਸ਼ਾਮਲ ਹੋਏ।