ਜਲੰਧਰ, 04 ਸਤੰਬਰ (ਧਰਮਿੰਦਰ ਸੌਂਧੀ) : ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਪਾਲਿਸੀ ਹੁੰਗਾਰਾ ਦਿੱਤਾ ਜਾਵੇਗਾ। ਭ੍ਰਿਸ਼ਟਾਚਾਰ ਵਿੱਚ ਚਾਹੇ ਸਾਡੀ ਪਾਰਟੀ ਦਾ ਹੋਵੇ ਜਾਂ ਫਿਰ ਕਿਸੇ ਹੋਰ ਪਾਰਟੀ ਦਾ, ਹਰੇਕ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਮਾਨ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਮਾਲ ਮਹਿਕਮੇ ਸਬੰਧੀ ਕਿ ਰਜਿਸਟਰੀਆਂ ਕਰਵਾਉਣ ਵਿੱਚ ਕੋਈ ਦਿਕੱਤ ਨਾ ਆਵੇ ਰਿਸ਼ਵਤ ਦਾ ਲੈਣ ਦੇਣ ਨਾ ਹੋਵੇ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਪਿਛਲੇ ਦਿਨੀਂ ਮਾਲ ਮਹਿਕਮੇ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜ਼ਿਆਦਾ ਤਰ ਮੌਕੇ ਤੇ ਹੱਲ ਕੀਤੀਆਂ।
ਜਲੰਧਰ ਦੇ ਡੀ.ਸੀ. ਵਿਸ਼ੇਸ਼ ਸਾਰੰਗਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ਤੇ ਹੈਲੋ ਡੀਸੀ ਮੁਹਿੰਮ ਜਾਰੀ ਕੀਤੀ ਕਿ ਕੋਈ ਵੀ ਪ੍ਰੇਸ਼ਾਨੀ ਕਿਸੇ ਨੂੰ ਨਾ ਆਵੇ ਜਨਤਾਂ ਨੂੰ ਸਮੇਂ ਬੱਧ ਤਰੀਕੇ ਨਾਲ ਬਿੰਨ੍ਹਾਂ ਖਜਲ ਖੁਆਰ ਕੀਤਿਆਂ ਤੇ ਬਿਨਾਂ ਰਿਸ਼ਵਤ ਦਿਤੀਆਂ ਜਨਤਾਂ ਦਾ ਕੰਮ ਹੋਵੇ। ਜੇਕਰ ਡੂੰਘਾਈ ਨਾਲ ਝਾਤ ਮਾਰੀ ਜਾਵੇ ਤਾਂ ਰਿਸ਼ਵਤ ਨੂੰ ਬੜਾਵਾ ਅਧਿਕਾਰੀ ਨਹੀਂ ਸਗੋਂ ਨਜਾਇਜ਼ ਕਲੋਨੀਆਂ ਕੱਟਣ ਵਾਲੇ ਦਿੰਦੇ ਹਨ ਕਸੂਰਵਾਰ ਅਧਿਕਾਰੀ ਨਹੀਂ ਅਵੈਧ ਕਲੋਨੀਆਂ ਕੱਟਣ ਵਾਲੇ ਹਨ ਇੱਕ ਤਾਂ ਸਰਕਾਰ ਨੂੰ ਚੂਨਾ ਲਗਾਉਂਦੇ ਹਨ ਦੂਸਰਾ ਖਰੀਦਾਰ ਨੂੰ ਮਜਬੂਰ ਕੀਤਾ ਜਾਂਦਾ ਕਿ ਤੁਹਾਡਾ ਕੰਮ ਬਿਨਾਂ ਰਿਸ਼ਵਤ ਤੋਂ ਨਹੀਂ ਹੈ ਸਕਦਾ ਫਿਰ ਉਹ ਖਰੀਦਾਰ ਵੀ ਕੀ ਕਰੇ।
ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਜੇਕਰ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਤੇ ਨਕੇਲ ਕੱਸੀ ਜਾਵੇ ਤਾਂ ਹੀ ਰਿਸ਼ਵਤ ਦਾ ਬੋਲਬਾਲਾ ਖਤਮ ਹੋ ਸਕਦਾ। ਜਿਆਦਾ ਤਰ ਦੇਖਣ ਵਿੱਚ ਆਉਂਦਾ ਕਿਸੇ ਨਾ ਕਿਸੇ ਨਜਾਇਜ਼ ਕਲੋਨੀ ਕੱਟਣ ਵਾਲੇ ਦਾ ਕੋਈ ਨਾ ਕੋਈ ਰਾਜਨੀਤਕ ਆਕਾ ਹੁੰਦਾ ਪਰ ਮਾਨ ਸਰਕਾਰ ਦਾ ਇਹ ਵਾਅਦਾ ਹੈ ਕਿ ਅਸੀਂ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕਰਾਂਗੇ।ਜਿਆਦਾ ਤਰ ਨਜਾਇਜ਼ ਕਲੋਨੀਆਂ ਕੱਟਣ ਵਾਲੇ ਸੋਚਦੇ ਹਨ ਖਬਰ ਹੀ ਲੱਗੀ ਹੈ ਕੋਈ ਗੱਲ ਨਹੀਂ ਚਾਹੇ ਹੋਰ ਲੱਗ ਜਾਵੇ ਅਸੀਂ ਤਾਂ ਨਜਾਇਜ਼ ਕਲੋਨੀਆਂ ਹੀ ਕੱਟਣੀਆਂ ਹਨ ਤੇ ਰਜਿਸਟਰੀਆਂ ਤਾਂ ਆਪਾਂ ਕਰਵਾ ਹੀ ਲੈਣੀਆਂ ਹਨ ਕਿਉਂਕਿ ਕੁਝ ਨਜਾਇਜ਼ ਕਲੋਨੀਆਂ ਕੱਟਣ ਵਾਲਿਆਂ ਦੇ ਹੌਂਸਲੇ ਬੁਲੰਦ ਹਨ ਅਦਾਰਾ ਨਿਊਜ਼ 24 ਪੰਜਾਬ ਹਰ ਉਸ ਕਲੋਨੀ ਤੇ ਨਜ਼ਰ ਰੱਖੇਗੀ ਜੋ ਨਜਾਇਜ਼ ਹੋਵੇਗੀ ਜਲੰਧਰ ਸ਼ਹਿਰ ਦੇ ਕੁਝ ਇਹੋ ਜਿਹੇ ਚੰਦ ਵਿਅਕਤੀ ਹਨ ਜੋ ਇਹ ਸੋਚਦੇ ਹਨ ਸਾਨੂੰ ਕੋਈ ਪ੍ਰਵਾਹ ਨਹੀਂ।