ताज़ा खबरपंजाब

ਸੜਕ ਹਾਦਸਿਆ ਨੂੰ ਰੋਕਣ ਲਈ ਲੋਕ ਨੂੰ ਜਾਗਰੂਕ, ਹੋਣਾ ਬਹੁਤ ਜਰੂਰੀ : ਏਐਸਆਈ ਇੰਦਰਮੋਹਨ

ਅੰਮ੍ਰਿਤਸਰ, ਜੰਡਿਆਲਾ ਗੁਰੂ, 03 ਸਤੰਬਰ (ਕੰਵਲਜੀਤ ਸਿੰਘ ਲਾਡੀ/ ਦਵਿੰਦਰ ਸਿੰਘ ਸਹੋਤਾ) :- ਸੜਕ ਤੇ ਚੜਨ ਲੱਗਿਆ ਕੋਈ ਗਲਤੀ ਨਾ ਹੋਵੇ ਜੋ ਸਾਡੀ ਮੌਤ ਦਾ ਕਾਰਨ ਬਣ ਜਾਵੇ ਸਮਝਣਾ ਜਰੂਰੀ ਹੈ । ਜਿਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾਂ ਸਕਦਾ ਹੈ,ਸੜਕ ਨਿਯਮਾਂ ਬਾਰੇ ਜਾਨਣਾ ਬਹੁਤ ਜਰੂਰੀ ਹੋ ਗਿਆ ਹੈ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਇੰਦਰਮੋਹਨ ਸਿੰਘ ਨੇ ਸਹੀਦ ਬਾਬਾ ਦੀਪ ਸਿੰਘ ਪਬਲਿਕ ਹਾਈ ਸਕੂਲ ਮਹਿਸਮਪੁਰ ਨੇੜੇ ਸੈਦਪੁਰ ਵਿਖੇ ਟਰੈਫਿਕ ਨਿਯਮਾਂ ਸਬੰਧੀ ਕਰਵਾਏ ਗਏ ਸੈਮੀਨਾਰ ਦੋਰਾਨ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿੱਤ ਦਿਨ ਟ੍ਰੈਫਿਕ ਨਿਯਮਾਂ ਬਾਰੇ ਸਕੂਲਾਂ ,ਕਾਲਜਾਂ ਅਤੇ ਸੜਕਾਂ ਉਪਰ ਬੜੀ ਗੰਭੀਰਤਾ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਦੀ ਹੈ,ਜਿਸ ਦੇ ਬਾਵਜੂਦ ਵੀ ਲੋਕ ਟਰੈਫਿਕ ਵਿੱਚ ਲਾਪਰਵਾਹੀ ਵਰਤ ਰਹੇ ਹਨ ਅਤੇ ਲੋਕ ਆਪਣੀਆਂ ਜਾਨਾਂ ਗੁਵਾ ਰਹੇ ਹਨ।ਜਿਸ ਵਿੱਚ ਬਿੰਨਾਂ ਲਾਈਸੈਂਸ ਤੋਂ ਕੋਈ ਵੀ ਵਹੀਕਲ ਨਹੀਂ ਚਲਾਉਣਾ ਚਾਹੀਦਾ ਅਤੇ 18 ਸਾਲ ਤੋਂ ਉਪਰ ਵਾਲਿਆਂ ਨੂੰ ਬਿਨਾਂ ਹੈਲਮੈਟ ਮੋਟਰਸਾਈਕਲ ਅਤੇ ਚਾਰ ਪਹੀਏ ਵਾਲੇ ਨੂੰ ਕਾਰ ਚਲਾਉਣ ਵੇੇਲੇ ਸੀਟ ਬੈਲਟ ਦੀ ਜਰੂਰੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸੜਕ ਤੇ ਚੱਲਣ ਵੇਲੇ ਕਦੇ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੇੈ। ਇੰਦਰਮੋਹਨ ਨੇ ਕਿਹਾ ਕਿ ਜੇਕਰ ਇਨ੍ਹਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਇਸ ਮੌਕੇ ‘ਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ,ਗੁਰਨਾਮ ਸਿੰਘ ਡਾਇਰੈਕਟਰ ,ਦਲਜੀਤ ਸਿੰਘ,ਸਤਪਾਲ ਸਿੰਘ,ਸੁਖਵੰਤ ਕੌਰ,ਕਿਰਨਜੀਤ ਕੌਰ,ਮਹਿਕਪ੍ਰੀਤ ਕੌਰ,ਰਾਜਵਿੰਦਰ ਕੌਰ,ਗੁਰਪ੍ਰੀਤ ਕੌਰ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button