ਜਲੰਧਰ, 29 ਅਗਸਤ (ਕਬੀਰ ਸੌਂਧੀ) : ਕਿਸੇ ਚੀਜ਼ ਦਾ ਸ਼ੋਂਕ ਇਨਸਾਨ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਤੇ ਉਸ ਕੋਨੋਂ ਬਹੁਤ ਕੁਝ ਕਰਵਾ ਲੈਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਇਕ ਉੱਦਮੀ ਦੀ ਜੋ ਕਿ ਇਕ ਫੁੱਟਵੀਅਰ ਇੰਡਸਟਰੀ ਵਿਚ ਬਹੁਤ ਨਾਮ ਕਮਾ ਚੁਕਾ ਹੈ ਤੇ ਇਕ ਸਫਲ ਬਿਜਨੇਸਮੈਨ ਹੈ। 2020 ਵਿਚ ਨਿਤੁਸ਼ ਚੱਢਾ (42) ਸਾਈਕਲ ਚਲਾਉਣਾ ਸ਼ੁਰੂ ਕੀਤਾ ਤੇ ਕਦੋ ਇਹ ਉਸਦਾ ਸ਼ੋਂਕ ਬਣ ਗਿਆ ਪਤਾ ਹੀ ਨਹੀਂ ਚਲਿਆ।
ਨਿਤੁਸ਼ ਨੇ ਪਹਿਲੀ ਵਾਰ 62 ਘੰਟਿਆਂ ਵਿਚ 1000 ਕਿੱਲੋਮੀਟਰ ਦਾ ਸਫਰ ਤਹਿ ਕੀਤਾ ਤੇ ਫਿਰ ਉਨ੍ਹਾਂ ਨੂੰ ਲਗਿਆ ਉਨ੍ਹਾਂ ਨੂੰ ਕੋਚਿੰਗ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਨੇ ਸੁਨੀਲ ਸ਼ਰਮਾ (BOSTIN QUALIFIED ) ਤੋ ਕੋਚਿੰਗ ਲੈਣੀ ਸ਼ੁਰੂ ਕਰ ਦਿਤੀ ਤੇ ਗਗਨ ਕੁਮਾਰ (IRON MAN WINNER) ਨੇ ਉਨ੍ਹਾਂ ਨੂੰ ਬਹੁਤ ਉਤਸ਼ਾਹਿਤ ਕੀਤਾ।
ਜਦੋ ਨੀਤੀਸ਼ ਨੂੰ ਪਤਾ ਚੱਲਿਆ ਕਿ ਪੈਰਿਸ ਵਿਚ ਵੀ ਕੋਈ ਸਾਈਕਲਿੰਗ ਦਾ ਕੰਪਿਸ਼ਨ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਪੈਰਿਸ ਬਰੈਸਟ ਪੈਰਿਸ ਇੰਟਰਨੈਸ਼ਨਲ ਸਾਈਕਲਿੰਗ ਰੇਸ ਵਿਚ ਹਿਸਾ ਲੈਣ ਲਈ ਅਪਲਾਈ ਕਰ ਦਿਤਾ। ਉਨ੍ਹਾਂ ਨੇ 80 ਘੰਟੇ ਦਿਨ ਰਾਤ ਸਾਈਕਲ ਚਲਾ ਕੇ 1219 ਕਿਲੋਮੀਟਰ ਦਾ ਸਫਰ ਤਹਿ ਕੀਤਾ ਤੇ ਇਥੇ ਇਹ ਦੱਸਣਯੋਗ ਹੈ ਕਿ ਇਸ ਕੰਪੀਟੀਸ਼ਨ ਵਿਚ ਹਿੱਸਾ ਲੈਣ ਲਈ SR 200,300,400,600 ਕਲੀਅਰ ਕਰਨੀ ਜ਼ਰੂਰੀ ਹੁੰਦੀ ਹੈ ਤੇ ਨਿਤੁਸ਼ ਪਹਿਲਾ ਹੀ ਇਸ ਨੂੰ ਕਲੀਅਰ ਕਰ ਚੁਕਾ ਸੀ ਤੇ ਇਸ 1219 ਕਿਲੋਮੀਟਰ ਦੇ ਕੰਪੀਟੀਸ਼ਨ ਵਿਚ 12000 ਮੀਟਰ ਬਹੁਤ ਚੜਾਈ ਵਾਲੇ ਸਨ। ਨਿਤੁਸ਼ ਹੁਣ ਤਕ 22000 ਕਿਲੋਮੀਟਰ ਸਾਈਕਲ ਚਲਾ ਚੁਕੇ ਹਨ ।
ਨਿਤੁਸ਼ ਨੇ ਪੂਰੇ ਭਾਰਤ ਦੇ ਭਾਗੀਦਾਰਾਂ ਵਿੱਚੋ 19ਵਾਂ ਸਥਾਨ ਹਾਸਲ ਕੀਤਾ ਤੇ ਪੰਜਾਬ ਵਿੱਚੋ ਪਹਿਲੇ ਸਥਾਨ ਤੇ ਰਹੇ ਨਿਤੁਸ਼ ਦੇ ਨਾਲ ਉਨ੍ਹਾਂ ਦੀ ਸਹਿਯੋਗੀ ਟੀਮ SRT CLUB, HAWK RIDERS, KNIGHT RIDERS,JALANDHAR RUNNING CLUB ਨੇ ਵੀ ਉਨ੍ਹਾਂ ਦੇ ਨਾਲ ਪੂਰਾ ਸਾਥ ਦਿੱਤਾ ਹੈ।
ਨਿਤੁਸ਼ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਵਿਚ ਉਸਦੇ ਪਿਤਾ ਜੀ ਵਿਨੋਦ ਚੱਢਾ , ਮਾਤਾ ਜੀ ਅਤੇ ਉਨ੍ਹਾਂ ਦੇ ਪਤਨੀ ਦੇ ਸਹਿਯੋਗ ਬਿਨਾ ਕੁੱਝ ਵੀ ਨਹੀਂ ਹਨ। ਪੈਰਿਸ ਤੋਂ ਮੈਡਲ ਜਿੱਤ ਕੇ ਪਹੁੰਚਣ ਤੇ ਨਿਤੁਸ਼ ਚੱਢਾ ਦਾ ਸਵਾਗਤ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਢੋਲ ਵਜਾ ਕੇ ਗੁਰੂ ਤੇਗ਼ ਬਹਾਦਰ ਨਗਰ ਪ੍ਰਿਥਵੀ ਪਲਾਨੇਟ ਦੇ ਅੱਗੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਇਸ ਮੌਕੇ ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ ,ਸੁਖਜਿੰਦਰ ਸਿੰਘ ਅਲੱਗ, ਸੋਨੂ ਸਚਰ ,ਸਨੀ ਗੁਗਨਾਨੀ, ਗੁਰਸ਼ਰਨ ਸਿੰਘ,ਮਨੀ ਨਿਹੰਗ, ਪ੍ਰਿੰਸ ਨਿਹੰਗ ,ਅਮਿਤ ਗੋਸਵਾਮੀ,ਸੁਮੀਤ ਸੋਢੀ ,ਨਵਜੋਤ ਸਿੰਘ, ਹਰਪ੍ਰੀਤ ਸਿੰਘ ਹਨੀ, ਜੋਤੀ ਟੰਡਨ, ਲਾਲੀ,ਗੋਰੀ ਪਤੰਗਾ ਵਾਲੇ ਤੇ ਹੋਰ ਵੀ ਸਥਿਨਾ ਨੇ ਫੁੱਲਾਂ ਦਾ ਹਰ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ ਪ੍ਰਗਟਾਈ।