ਜੰਡਿਆਲਾ ਗੁਰੂ, 27 ਅਗਸਤ (ਦਵਿੰਦਰ ਸਿੰਘ ਸਹੋਤਾ, ਕੰਵਲਜੀਤ ਸਿੰਘ ਲਾਡੀ) : ਅੱਜ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ. ਰਛਪਾਲ ਸਿੰਘ ਗਿੱਲ ਰਾਸ਼ਟਰੀ ਜਨਰਲ ਸਕੱਤਰ ਚਰਨਜੀਤ ਸਿੰਘ ਤੇ ਮਾਝਾ ਜੋਨ ਚੇਅਰਮੈਨ ਸ, ਕੁਲਵਿੰਦਰ ਸਿਘ ਗੱਬਰ ਮਿਹਨਤ ਸਦਕਾ ਨਾਲ ਦਵਿੰਦਰ ਸਿੰਘ ਸਹੋਤਾ ਨੂੰ ਮੋਟਰਸਾਈਕਲ ਰੈੜੀ ਯੂਨੀਅਨ ਦਾ ਜਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਵਿਚ ਹੋਰ ਵੀ ਕਈ ਵੀਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਵਿਚ ਮੰਗਲ ਸਿੰਘ ਗਦਲੀ ਨੂੰ ਉਪ ਪ੍ਰਧਾਨ ,ਸਤਪਾਲ ਸਿੰਘ ਕੋਟਲਾ ਨੂੰ ਜਿਲ੍ਹਾ ਸੈਕਟਰੀ , ਨਰਿੰਦਰ ਸਿੰਘ ਗਹਿਰੀ ਨੂੰ ਮੁੱਖ ਸਲਾਹਕਾਰ, ਚਰਨਜੀਤ ਸਿੰਘ ਨੂੰ ਜਿਲਾ ਸੱਕਤਰ, ਦਿਲਬਾਗ ਸਿੰਘ ਬੱਗਾ ਨੂੰ ਜੰਡਿਆਲਾ ਗੁਰੂ ਬਲਾਕ ਪ੍ਰਧਾਨ ,ਨਿਰਮਲ ਸਿੰਘ ਨੂੰ ਖਡੂਰ ਸਾਹਿਬ ਬਲਾਕ ਪ੍ਰਧਾਨ ਲਾਇਆ ਗਿਆ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕੀ ਸਾਨੂੰ ਜੋ ਮਾਣ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਰਛਪਾਲ ਸਿੰਘ ਗਿੱਲ ਵਲੋ ਜੋ ਮਾਣ ਬਖਸੇਆ ਗਿਆ।
ਉਸ ਨੂੰ ਅਸੀਂ ਸਾਰੇ ਆਪਣੀ ਜੁਮੇਵਾਰੀ ਸਮਝਾਗੇ ਅਤੇ ਦਿਤੀਆਂ ਗਈਆਂ ਜੁਮੇਵਾਰੀਆ ਨੂੰ ਤਹਿ ਦਿਲੋਂ ਨਿਭਾਵੇਗੇ ਅਤੇ ਅਸੀਂ ਮੇਹਨਤ ਮਜਦੂਰੀ ਕਰਕੇ ਆਪਣੇ ਬੱਚੇ ਭਾਲਦੇ ਹਾਂ ਜੋ ਲੋਕ ਕਹਿੰਦੇ ਹਨ ਕੀ ਮੋਟਰਸਾਈਕਲ ਰੈੜੀ ਬੰਦ ਹੋਣੀ ਚਾਹੀਦੀ ਆ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕੀ ਅਸੀਂ ਕੋਈ ਸਾਹੂਕਾਰ ਬੰਦੇ ਨਹੀਂ ਹਾ ਅਸੀਂ ਆਪਣੀ ਮਹਿਨਤ ਕਰਕੇ ਜੋ ਰੁਜਗਾਰ ਚਲੋਉਦੇਂ ਹਾ ਅਸੀਂ ਮੋਟਰਸਾਇਕਲ ਰੈੜੀ ਬੰਦ ਨਹੀਂ ਹੋਣ ਦੇਵਾਂਗੇ ਅਸੀਂ ਸਾਰੀਆਂ ਮੋਟਰਸਾਇਕਲ ਯੂਨੀਅਨਾ ਇਕੱਠੀਆਂ ਹੋ ਕੇ ਇਸ ਦਾ ਵਿਰੋਧ ਵੀ ਕਰਾਗੇ ਅਸੀਂ ਨਹੀਂ ਚਹੁੰਦੇ ਕੀ ਸਰਕਾਰਾਂ ਸਾਨੂੰ ਤੰਗ ਪ੍ਰੇਸ਼ਾਨ ਕਰਨ ਅਸੀਂ ਛੋਟੇ ਹਾਥੀ ਵਾਲਿਆਂ ਵੀਰਾਂ ਨੂੰ ਵੀ ਕਹਿੰਦੇ ਹਾਂ ਕੀ ਤੁਸੀ ਆਪਣਾ ਰੁਜਗਾਰ ਚਾਲਓ ਅਤੇ ਸਾਨੂੰ ਵੀ ਮੇਹਨਤ ਕਰਨ ਦਿਓ ਅਸੀਂ ਨਹੀਂ ਚਹੁੰਦੇ ਕੀ ਸਾਨੂੰ ਮਜਬੂਰਨ ਸੜਕਾਂ ਤੇ ਉਤਰਣਾ ਨਾ ਪਾਵੇ ਸਾਡੇ ਵੀ ਬਾਲ ਬੱਚੇ ਹਨ ਅਸੀਂ ਮੇਹਨਤ ਕਰਦੇ ਹਾ ਕੋਈ ਇਸ ਵਿਚ ਧੱਕੇ ਸ਼ਾਹੀ ਵਾਲੀ ਗੱਲ ਨਹੀਂ ਅਸੀਂ ਲੋਕਾਂ ਦਾ ਘੱਟ ਖਰਚੇ ਨਾਲ ਮੋਟਰਸਾਇਕਲ ਰੈੜੀ ਤੇ ਸਮਾਣ ਲੈ ਕੇ ਜਾਦੇ ਹਾ ਇਸ ਵਿਚ ਕਿਸੇ ਨੂੰ ਕੀ ਇੰਤਜ਼ਾਰ ਆ ਅਸੀਂ ਮੋਜੂਦਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾ ਕੀ ਇਹ ਮੋਟਰਸਾਇਕਲ ਰੈੜੀਆ ਨਾ ਬੰਦ ਕੀਤੀਆਂ ਜਾਣ।