ताज़ा खबरपंजाब

ਆਮ ਆਦਮੀ ਪਾਰਟੀ ਵੱਲੋ ਰੱਖੜ੍ਹ ਪੁੰਨਿਆਂ ਕਾਨਫਰੰਸ਼ ਸਬੰਧੀ ਜਗ੍ਹਾ ਦਾ ਜਾਇਜਾ ਲਿਆ ਗਿਆ

ਬਾਬਾ ਬਕਾਲਾ ਸਾਹਿਬ, 21 ਅਗਸਤ (ਸੁਖਵਿੰਦਰ ਬਾਵਾ) : ਅੱਜ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਲਬੀਰ ਸਿੰਘ ਟੋਂਗ, ਡੀ ਸੀ ਅਮਿਤ ਤਲਵਾਰ ਅੰਮ੍ਰਿਤਸਰ, ਐਸ ਡੀ ਐਮ ਅਲਕਾ ਕਾਲੀਆ, ਤਹਿਸੀਲਦਾਰ ਸੁਖਦੇਵ ਸਿੰਘ ਬਾਂਗੜ, ਈ ਓ ਰਣਦੀਪ ਸਿੰਘ ਵੜੈਚ, ਐਸ ਓ ਗਗਨਦੀਪ ਸਿੰਘ, ਸੰਦੀਪ ਸਿੰਘ ਇੰਸਪੈਕਟਰ, ਸੁਰਜੀਤ ਸਿੰਘ ਯੂਥ ਜੋਆਇੰਟ ਸਕੱਤਰ ਪੰਜਾਬ, ਸਰਵਣ ਸਿੰਘ ਸਰਾਏ ਬਲਾਕ ਪ੍ਰਧਾਨ, ਸੁਰਿੰਦਰ ਲੱਡੂ ਸਰਪੰਚ, ਵਰਿੰਦਰ ਮਿੱਠੂ ਧੂਲਕਾ , ਗੁਰਚਰਨ ਸਿੰਘ ਕਾਲੇਕੇ, ਜੈਮਲ ਸਿੰਘ ਬਾਬਾ ਬਕਾਲਾ, ਕਰਮਜੀਤ ਕੰਮਾਂ ਫੇਰੂਮਾਨ, ਜੋਤੀ ਦੋਲੋਂਨੰਗਲ, ਜੋਗੀ, ਜੋਧਾ ਛਾਪੀਆਂਵਾਲੀ ਆਦਿ ਵਲੋਂ ਗੁਰੂ ਲਾਧੋ ਰੇ ਦਿਵਸ ਅਤੇ ਰੱਖੜ੍ਹ ਪੁੰਨਿਆ ਕਾਨਫਰੰਸ ਲਈ ਆਈ ਟੀ ਆਈ ਬਾਬਾ ਬਕਾਲਾ ਸਾਹਿਬ ਵਿਖੇ ਜਗ੍ਹਾ ਦਾ ਜਾਇਜਾ ਲਿਆ ਗਿਆ‌।

ਇਸ ਮੌਕੇ ਦਲਬੀਰ ਸਿੰਘ ਟੋਂਗ ਅਤੇ ਡੀ ਸੀ ਅੰਮ੍ਰਿਤਸਰ ਵੱਲੋ ਸਟੇਜ, ਪਾਰਕਿੰਗ ਅਤੇ ਸਕਉਰਿਟੀ ਪੱਖੋਂ ਸਬੰਧਿਤ ਅਧਿਆਕਾਰੀ ਨਾਲ ਗੱਲਬਾਤ ਕਰਕੇ ਪ੍ਰਬੰਧ ਦੇਖੇ ਅਤੇ ਜਲਦੀ ਤੋਂ ਜਲਦੀ ਤਿਆਰੀ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ. ਇਸ ਮੌਕੇ ਐਮ ਐਲ ਏ ਦਲਬੀਰ ਸਿੰਘ ਟੋਂਗ ਨੈ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਨਫਰੰਸ ਵਿੱਚ ਸੂਬੇ ਦੀ ਲੀਡਰਸਿਪ ਅਤੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੇ ਅਤੇ ਇਹ ਕਾਨਫਰੰਸ ਇਤਿਹਾਸਿਕ ਹੋ ਨਿਬੜੇਗੀ. ਉਹਨਾਂ ਕਿਹਾ ਕਿ ਲੋਕੀ ਬਹੁਤ ਬੇਸਬਰੀ ਨਾਲ ਆਪਣੇ ਮਹਿਬੂਬ ਲੀਡਰਾਂ ਨੂੰ ਸੁਨਣ ਲਈ ਉਤਸਕ ਹਨ ਅਤੇ ਪਿੰਡਾਂ ਤੋਂ ਲੋਕ ਆਪਣੇ ਟ੍ਰੈਕਟਰ ਟਰਾਲੇਆ ਅਤੇ ਆਪਣੇ ਸਾਧਨਾਂ ਤੇ ਹਮ ਹਿਊਮਨ ਕੇ ਪੁਹੰਚਣਗੇ

Related Articles

Leave a Reply

Your email address will not be published.

Back to top button