ਬਾਬਾ ਬਕਾਲਾ ਸਾਹਿਬ, 15 ਅਗਸਤ ( ਸੁਖਵਿੰਦਰ ਬਾਵਾ) : ਅੱਜ ਬਾਬਾ ਬਕਾਲਾ ਸਾਹਿਬ ਵਿਖੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਅਲਕਾ ਕਾਲੀਆ, ਤਹਿਸੀਦਾਰ ਸੁਖਦੇਵ ਸਿੰਘ ਬਾਂਗੜ, ਡੀ.ਐੱਸ.ਪੀ. ਸੁਖਵਿੰਦਰਪਾਲ ਸਿੰਘ, ਐਸ.ਐਚ.ਓ. ਬਿਆਸ ਸਤਨਾਮ ਸਿੰਘ, ਚੌਕੀ ਇੰਚਾਰਜ ਬਲਵਿੰਦਰ ਸਿੰਘ, ਮੈਡਮ ਖੁਸ਼ਪ੍ਰੀਤ ਕੌਰ, ਈ.ਓ. ਰਣਦੀਪ ਸਿੰਘ ਵੜੈਚ ਵੱਲੋਂ ਸਕੂਲੀ ਬੱਚਿਆਂ ਅਤੇ ਸਮੂਹ ਸਟਾਫ ਦੀ ਸਹਾਇਤਾ ਨਾਲ ਅਜਾਦੀ ਦਿਵਸ ਦੇ ਮੌਕੇ ਤੇ ਸਭਿਆਚਾਰ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾਏ ਗਏ ਅਤੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੋਂਗ ਨੇ ਦੇਸ਼ ਦੀ ਆਜ਼ਾਦੀ ਦੀ 76 ਵਰ੍ਹੇਗੰਢ ਮੌਕੇ ਦੇਸ਼ ਵਿਦੇਸ਼ ਵਿੱਚ ਵੱਸਦੇ ਦੇਸਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਦੇਸ਼ ਉਹਨਾਂ ਸ਼ਹੀਦਾਂ ਨੂੰ ਨਮਨ ਕੀਤਾ ਜਿੰਨਾ ਦੀ ਬਦੌਲਤ ਅੱਜ ਅਸੀਂ ਅਜਾਦ ਦੇਸ ਵਿੱਚ ਸਾਹ ਲੈ ਰਹੇ ਹਾਂ । ਇਸ ਮੌਕੇ ਸਰਕਾਰ ਵਲੋਂ ਕੀਤੇ ਗਏ ਕੰਮ ਜਿਵੇਂ ਕਿ ਸਰਕਾਰ ਵਲੋਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਅਨੇਕਾ ਕੰਮ ਕੀਤੇ ਗਈ ਹੜ੍ਹਾ ਵਰਗੀ ਕੁਦਰਤੀ ਆਪਦ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਰਹੀ ਅਤੇ ਪ੍ਰਸ਼ਾਸਨ ਸਮੇਤ ਹਰ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੇ ਹੜ ਪੀੜਤਾ ਤੱਕ ਪਹੁੰਚ ਕੀਤੀ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦਾ ਸਹਾਰਾ ਬਣੀ, ਸਰਕਾਰ ਵਲੋਂ ਸੂਬੇ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਗਏ .. ਸਰਕਾਰ ਵੱਲੋਂ ਸੂਬੇ ਵਿੱਚ ਬੇਰੁਜਗਾਰੀ ਦੂਰ ਕਰਨ ਲਈ 31000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਅਤੇ 12000 ਤੋਂ ਵੱਧ ਕੱਚੇ ਮੁਲਾਜਮ ਪੱਕੇ ਕੀਤੇ ਗਏ, ਮਿਆਰੀ ਸਿਹਤ ਸੇਵਾਵਾਂ ਦੇਣ ਲਈ 583 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ ਅਤੇ 76 ਹੋਰ ਨਵੇਂ ਕਲੀਨਿਕ ਖੁਲ ਚੁੱਕੇ ਹਨ, ਨਸ਼ਿਆ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦੇ ਇਲਾਜ ਲਈ ਜਿਨ੍ਹਾਂ ਅਮ੍ਰਿਤਸਰ ਵਿੱਚ 43 ਓਟ ਸੈਂਟਰ ਚੱਲ ਰਹੇ ਹਨ ਜਿੰਨਾ ਵਿੱਚ 20653 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1806 ਮਰੀਜ ਰੀਕਵਰੀ ਕਰ ਚੁੱਕੇ ਹਨ।
ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ “ਸਕੂਲ ਆਫ ਐਮੀਨੈਸ” ਸ਼ੁਰੂ ਕੀਤੇ ਹਨ, ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ, ਜਿਸ ਵਿੱਚ 3 ਲੱਖ ਤੋਂ ਵੱਧ ਖਿਡਾਰਆ ਨੇ ਹਿਸਾ ਲਿਆ, ਖਿਡਾਰੀਆਂ ਨੂੰ ਵੱਡੇ ਵੱਡੇ ਸਨਮਾਨ ਦਿੱਤੇ ਗਏ । ਸਰਕਾਰ ਵੱਲੋਂ 50 ਫੀਸਦੀ ਲੋਕਾਂ ਦੀ ਬਿਜਲੀ ਫ੍ਰੀ ਕੀਤੀ ਗਈ, ਕਿਸਾਨਾਂ ਨੂੰ ਬਿਜਲੀ ਦੀ ਮੁੱਸ਼ਕਿਲ ਤੋਂ ਨਿਯਾਤ ਦਵਾਈ, ਉਦਯੋਗ ਵਾਸਤੇ ਸਰਕਾਰ ਨੇ ਅਨੇਕਾਂ ਉਪਰਾਲੇ ਕੀਤੇ ਦੀ ਸਲਾਘਾ ਸਮੂਹ ਅਧਿਕਾਰੀਆਂ ਅਤੇ ਆਗੂ ਸਹਿਬਾਨਾਂ ਨੇ ਕੀਤੀ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੋਂਗ , ਐਸ.ਡੀ.ਐਮ. ਅਲਕਾ ਕਾਲੀਆ, ਡੀ.ਐਸ.ਪੀ. ਸੁਖਜਿੰਦਰਪਾਲ ਸਿੰਘ, ਤਹਿਸੀਲਦਾਰ ਸੁਖਦੇਵ ਸਿੰਘ ਬਾਗੜ੍ਹ , ਯੂਥ ਜੁਆਇੰਟ ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ ਪ੍ਰਧਾਨ ਸੁਖਦੇਵ ਸਿੰਘ ਔਜਲਾ, ਸਰਵਣ ਸਿੰਘ ਸਰਾਏ, ਸੁਖਦੇਵ ਸਿੰਘ ਪੱਡਾ, ਰਾਜਕਰਨ ਸਿੰਘ ਤਿਮੋਵਾਲ , ਸੁਰਿੰਦਰਪਾਲ ਲੱਡੂ ਸਰਪੰਚ ਬਿਆਸ ਨੇ ਸਰਕਾਰ ਵੱਲੋਂ ਨੇ ਲੋੜਵੰਦ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਹੋਰ ਸਮਗਰੀ ਦੀ ਵੰਡ ਕੀਤੀ ਅਤੇ ਅਜਾਦੀ ਘੁਲਾਟੀਏ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ।
ਵਿਧਾਇਕ ਦਲਬੀਰ ਸਿੰਘ ਟੋਂਗ ਨੇ ਸਮੂਹ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਤਿਆਰੀ ਕਰਵਾਉਣ ਵਾਲੇ ਟੀਚਰਾਂ ਅਤੇ ਕੋਚਾ, ਸਮੂਹ ਪੱਤਰਕਾਰ ਭਾਈਚਾਰੇ ਅਤੇ ਸਾਰੇ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੋਹਤਬਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਬੀ ਡੀ ਪੀ ਓ ਰਇਆ ਅਮਨਦੀਪ ਸਿੰਘ, ਬੀ ਡੀ ਪੀ ਓ ਤਰਸਿੱਕਾ ਪ੍ਰਗਟ ਸਿੰਘ, ਯੂਥ ਜੁਆਇਟ ਸਕੱਤਰ ਪੰਜਾਬ ਅਤੇ ਵਪਾਰ ਮੰਡਲ ਦੇ ਹਲਕਾ ਕੋਆਡੀਨੇਟਰ ਸੁਰਜੀਤ ਸਿੰਘ ਕੰਗ, ਪ੍ਰਧਾਨ ਸੁਖਦੇਵ ਸਿੰਘ ਔਜਲਾ , ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਬਲਾਕ ਪ੍ਰਧਾਨ ਰਾਜਕਰਨ ਸਿੰਘ ਪੀ ਏ ਸਰਵਿੰਦਰ ਸਿੰਘ ਵਿਸ਼ਾਲ ਮੰਨਣ , ਸੁਰਿੰਦਰਪਾਲ ਲੱਡੂ ਸਰਪੰਚ ਬਿਆਸ, ਸਰਬਜੀਤ ਸਿੰਘ, ਹਰਜੀਤ ਸਿੰਘ ਭਿੰਡਰ, ਰੋਸ਼ਨ ਕੁਮਾਰ ਯੂਨੀਅਰ ਪ੍ਰਧਾਨ, ਪੰਡਿਤ ਵਿਕਰਮ ਸ਼ਰਮਾ, ਰਜਿੰਦਰਪਾਲ, ਜੈਮੱਲ ਸਿੰਘ, ਤਜਿੰਦਰ ਸਿੰਘ ਬਤਾਲਾ, ਸਤਨਾਮ ਸਿੰਘ ਬਤਾਲਾ, ਸੰਦੀਪ ਸਿੰਘ ਵਿਰਦੀ, ਬਲਵਿੰਦਰ ਬਾਠ , ਮਨਜੀਤ ਸਿੰਘ ਏਕਤ ਗੱਡਾ, ਹਰਜਿੰਦਰ ਸਿੰਘ , ਰਾਜਾ ਕਰਤਾਰਪੁਰ, ਬਲਵਿੰਦਰ ਸਿੰਘ ਆਦਿ ਹਾਜਰ ਸਨ ।