ताज़ा खबरपंजाब

ਡਾ. ਵਿਜੈ ਸਤਬੀਰ ਸਿੰਘ ਬਾਠ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਵਜੋਂ ਅਹੁਦਾ ਸੰਭਾਲਿਆ, ਤਖ਼ਤ ਸਾਹਿਬ ਵਿਖੇ ਹੋਏ ਨਤਮਸਤਕ

ਜੰਡਿਆਲਾ ਗੁਰੂ, 14 ਅਗਸਤ (ਕੰਵਲਜੀਤ ਸਿੰਘ ਲਾਡੀ) : ਮਹਾਰਾਸ਼ਟਰ ਸਰਕਾਰ ਵੱਲੋਂ ਬਹੁਤ ਹੀ ਇਮਾਨਦਾਰ ਅਤੇ ਕਾਬਿਲ ਸਾਬਕਾ ਆਈ.ਏ.ਐਸ.ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਜੀ ਬਾਠ ਨੂੰ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਹੈ, ਨੇ ਅੱਜ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਮਸਤਕ ਹੋ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ । ਸਿੰਘ ਸਾਹਿਬ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਪੰਜ ਪਿਆਰੇ ਸਾਹਿਬਾਨ ਨੇ ਡਾ. ਵਿਜੈ ਸਤਬੀਰ ਸਿੰਘ ਜੀ ਨੂੰ ਰਵਾਇਤੀ ਦਸਤਾਰ, ਚੋਲਾ, ਹਾਰ, ਸ੍ਰੀ ਸਾਹਿਬ ਨਾਲ ਅਹੁਦਾ ਸੰਭਾਲਣ ਤੇ ਤਖ਼ਤ ਸਾਹਿਬ ਵਲੋਂ ਸਨਮਾਨਿਆ ਜ਼ਿਕਰਯੋਗ ਹੈ ਕਿ ਆਪ ਜੀ ਪੰਜਾਬ ਦੀ ਧਰਤੀ ਪਿੰਡ ਕੈਲੇ ਕਲਾਂ (ਨਜ਼ਦੀਕ ਬਟਾਲਾ) ਜਿਲ੍ਹਾ ਗੁਰਦਾਸਪੁਰ ਦੇ ਜੰਮਪਲ ਹਨ, ਪੜ੍ਹੇ ਲਿਖੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਨ ।

ਸ੍ਰੀ ਅੰਮ੍ਰਿਤਸਰ ਸਾਹਿਬ ਮੈਡੀਕਲ ਕਾਲਜ ਤੋਂ MBBS ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹਾਰਵਰਡ ਯੂਨੀਵਰਸਿਟੀ (ਅਮਰੀਕਾ), ਮਨਚੈਸਟਰ ਯੂਨੀਵਰਸਿਟੀ (ਇੰਗਲੈਂਡ) ਤੋਂ ਉਚੇਰੀ ਵਿਦਿਆ ਹਾਸਲ ਕੀਤੀ । ਆਪ ਜੀ ਮਹਾਰਾਸ਼ਟਰ ਸਰਕਾਰ ‘ਚ ਚੇਅਰਮੈਨ ਰੇਰਾ, ਐਡੀਸ਼ਨਲ ਚੀਫ ਸੈਕਟਰੀ ਮਹਾਰਾਸ਼ਟਰ ਸਰਕਾਰ ਤੋਂ ਸੇਵਾ ਮੁਕਤ ਹੋਏ ਹਨ । ਆਪਜੀ ਪਹਿਲਾਂ ਵੀ ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੀ ਨੌਕਰੀ ਦੌਰਾਨ ਸੰਨ 2014 ਵਿੱਚ ਮੁੱਖ ਪ੍ਰਬੰਧਕ ਦੇ ਤੌਰ ‘ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ ਡਾ. ਵਿਜੈ ਸਤਬੀਰ ਸਿੰਘ ਜੀ ਬਾਠ ਨੇ ਕਿਹਾ ਕਿ ਗੁਰੂ ਸਾਹਿਬ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿਤੀ ਹੈ, ਉਹ ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਪੂਰੀ ਤਨਦੇਹੀ ਦੇ ਨਾਲ ਸਾਰੇ ਸਟਾਫ ਅਤੇ ਸ੍ਰੀ ਹਜੂਰ ਸਾਹਿਬ ਦੀਆਂ ਸਤਿਕਾਰਯੋਗ ਸੰਗਤਾਂ ਨੂੰ ਨਾਲ ਲੈ ਕੇ ਨਿਭਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਸ੍ਰ: ਠਾਨ ਸਿੰਘ ਬੰਗਈ ਸੁਪਰਡੈਂਟ, ਸ੍ਰ: ਸ਼ਰਨ ਸਿੰਘ ਸੋਢੀ, ਸ੍ਰ ਹਰਜੀਤ ਸਿੰਘ ਕੜ੍ਹੇਵਾਲੇ, ਸ੍ਰ: ਜਸਵਿੰਦਰ ਸਿੰਘ, ਸ੍ਰ: ਅਮਰਪ੍ਰੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।

Related Articles

Leave a Reply

Your email address will not be published.

Back to top button