ਜੰਡਿਆਲਾ ਗੁਰੂ, 11 ਅਗਸਤ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਸਤਿੰਦਰ ਸਿੰਘ, IPS, ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਤੇ ਸੁੱਚਾ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਅੰਮ੍ਰਿਤਸਰ ਦਿਹਾਤੀ ਦੀ ਯੋਗ ਅਗਵਾਈ ਹੇਠ ਨਸ਼ਾ ਸਮੱਲਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਲਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਜੰਡਿਆਲਾ ਦੀ ਟੀਮ ਇੱਕ ਵੱਡੀ ਸਫਲਤਾ ਮਿਲੀ ਜਦ ਰੈਡੀਐਂਟ ਕੈਸ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਵਿਚ ਕੋਸ਼ ਦਾ ਕੰਮ ਕਰਦੇ ਜਗਰੂਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਸੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਨੇ ਆਪਣੇ ਸਾਥੀਆਂ ਨਾਲ ਮਿਲੀ ਭੁਗਤ ਕਰਕੇ ਆਪ ਹੀ ਆਪਣੀ ਐਕਟਿਵਾ ਦੀ ਅਤੇ 3,57 ਲਖ ਰੁਪਏ ਅਤੇ ਐਕਟਿਵਾ ਚੋਰੀ ਕਰਵਾ ਕੇ ਥਾਣਾ ਇਤਲਾਹ ਦਿਤੀ ਜਿਸ ਤੇ ਪੁਲਿਸ ਟੀਮ ਵੱਲੋਂ ਤਰੁੰਤ ਐਕਸ਼ਨ ਲੈਂਦੇ ਹੋਏ ਚੋਰੀ ਟਰੇਸ ਕਰਕੇ ਰੈਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਕਰਿੰਦੇ ।
ਚੋਰੀ ਦਾ ਮੁੱਖ ਦੋਸ਼ੀ ਜਗਰੂਪ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਸੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਅਤੇ ਉਸਦੇ ਸਾਥੀ ਅਮਨਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰਕੇ 2.49 ਲੱਖ ਰੁਪਏ ਅਤੇ ਚੋਰੀ ਹੋਈ ਐਕਟਿਵਾ ਬ੍ਰਾਮਦ ਕੀਤੀ ਅਤੇ ਜਗਰੂਪ ਸਿੰਘ ਦੇ ਸਾਥੀ ਵਿਸ਼ਾਲ ਸਿੰਘ ਨੂੰ ਮੁੱਕਦਮਾ ਹਜਾ ਵਿਚ ਨਾਮਜਦ ਕੀਤਾ ਜਿਹਨਾਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਜਗਰੂਪ ਸਿੰਘ ਉੱਕਤ ਕੋਲ ਬਰੀਕੀ ਨਾਲ ਪੁਛਗਿਛ ਕਰਨੀ ਬਾਕੀ ਹੈ ਜਿਸ ਕੋਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਾਨਾ।