ताज़ा खबरपंजाब

ਸਤਨਾਮ ਸਿੰਘ ਗਿੱਲ ਬਣੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਯੂਥ ਦੇ ਸੂਬਾ ਜਨਰਲ ਸਕੱਤਰ

ਚਿਰਾਗ ਪਾਸਵਾਨ ਨੇ ਯੂਥ ਬਰਗੇਡ ਨੂੰ ਸੌਂਪੀ ਕਮਾਂਡ

ਬਾਬਾ ਬਕਾਲਾ ਸਾਹਿਬ, 9 ਅਗਸਤ (ਸੁਖਵਿੰਦਰ ਬਾਵਾ) :- ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) ਦੇ ਸੁਪਰੀਮੋ ਸ਼੍ਰੀ ਚਿਰਾਗ ਪਾਸਵਾਨ ਤੇ ਮੈਂਬਰ ਲੋਕ ਸਭਾ ਨੇ ਸ੍ ਸਤਨਾਮ ਸਿੰਘ ਗਿੱਲ ਨੂੰ ਲੋਕ ਜਨ ਸ਼ਕਤੀ ਪਾਰਟੀ,ਵੱਲੋਂ ਪੰਜਾਬ ਪ੍ਰਦੇਸ਼ ਯੂਥ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਹੈ।

ਇਸ ਗੱਲ ਦੀ ਪੁਸ਼ਟੀ ਲੋਜਪਾ ਯੂਥ ਦੇ ਕੌਮੀ ਪ੍ਰਧਾਨ ਸ਼੍ਰੀ ਪ੍ਰਣਬ ਪਾਸਵਾਨ ਅਤੇ ਸੂਬਾ ਯੂਥ ਪ੍ਰਧਾਨ ਸ਼੍ਰੀ ਸੰਜੀਵ ਥਾਪਰ ਨੇ ਸਾਂਝੇ ਤੌਤ ‘ਤੇ ਕੀਤੀ ਹੈ।

ਉਨ੍ਹਾਂ ਦੱਸਿਆ ਹੈ ਕਿ ਪਾਰਟੀ ਹਾਈਕਮਾਂਡ ਨੇ ਸੂਬੇ ਦੀ ਸਿਆਸਤ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਤਨਾਮ ਸਿੰਘ ਗਿੱਲ ਨੂੰ ਦੇ ਦਿੱਤੀ ਹੈ।

ਸ੍ਰੀ ਪ੍ਰਣਬ ਪਾਸਵਾਨ ਨੇ ਕਿਹਾ ਹੈ ਕਿ ਸਤਨਾਮ ਸਿੰਘ ਗਿੱਲ ਯੂਥ ਬ੍ਰਿਗੇਡ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਪਾਰਟੀ ਦੇ ਹਰ ਮੋਰਚੇ ‘ਤੇ ਸਾਥ ਦੇਣਗੇ।

ਉਹਨਾਂ ਦੱਸਿਆ ਕਿ ਮਾਨਯੋਗ ਸ਼੍ਰੀ ਚਿਰਾਗ ਪਾਸਵਾਨ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਹਰ ਫਰੰਟ ਤੇ ਅੱਗੇ ਲਿਆਉਂਣ ਲਈ ਚਾਹਵਾਨ ਹਨ।

ਸ਼੍ਰੀ ਪ੍ਰਣਬ ਪਾਸਵਾਨ ਨੇ ਕਿਹਾ ਕਿ ਸੂਬਾ ਜਨਰਲ ਸਕੱਤਰ ਯੂਥ ਨੂੰ ਰਾਜ ਦੇ ਸਿਆਸੀ ਮੁੱਦਿਆਂ ਬਾਰੇ ਸਥਾਨਕ ਪੱਧਰ ‘ਤੇ ਫੈਸਲੇ ਲੈਣ ਦਾ ਪੂਰਾ ਅਧਿਕਾਰ ਦੇ ਦਿੱਤਾ ਗਿਆ ਹੈ।

Related Articles

Leave a Reply

Your email address will not be published.

Back to top button