ताज़ा खबरपंजाब

ਛੇ ਦਿਨ ਬਾਅਦ ਸਫਾਈ ਕਰਮਚਾਰੀਆਂ ਦੀ ਹੜਤਾਲ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਈ.ਓ. ਰਣਦੀਪ ਸਿੰਘ ਵੜੈਚ ਦੇ ਯਤਨਾਂ ਸਦਕਾ ਹੋਈ ਖਤਮ

ਬਾਬਾ ਬਕਾਲਾ ਸਾਹਿਬ, 08 ਅਗਸਤ (ਸੁਖਵਿੰਦਰ ਬਾਵਾ) : ਕਸਬਾ ਰਈਆ ਵਿੱਚ ਪਿਛਲੇ ਛੇ ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਨਗਰ ਪੰਚਾਇਤ ਰਈਆ ਵਿੱਚ ਮਹਿਲਾ ਪ੍ਰਧਾਨ ਦੀ ਜਗ੍ਹਾ ਤੇ ਸਰਕਾਰੀ ਕੰਮਾਂ ਵਿੱਚ ਉਹਨਾਂ ਦੇ ਪਰਿਵਾਰ ਵਲੋਂ ਦਖਲ ਅੰਦਾਜੀ ਕਰਨ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਚੱਲ ਰਹੀ ਸੀ। ਜਿਸ ਕਾਰਨ ਕਸਬਾ ਰਈਆ ਵਿਚ ਲੋਕਾਂ ਦੇ ਘਰਾਂ ਵਿੱਚ ਕੂੜਾ ਜਮਾਂ ਹੋ ਗਿਆ ਅਤੇ ਪੂਰਾ ਕਸਬਾ ਗੰਦਗੀ ਨਾਲ ਭਰ ਗਿਆ ਜਿਸਨੂੰ ਦੇਖਦੇ ਹੋਏ ਅੱਜ ਵਿਧਾਇਕ ਦਲਬੀਰ ਸਿੰਘ ਟੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੂਥ ਜੁਆਇੰਟ ਸਕੱਤਰ ਪੰਜਾਬ ਅਤੇ ਹਲਕਾ ਕੁਆਡੀਨੇਟਰ ਵਪਾਰ ਵਿੰਗ ਸੁਰਜੀਤ ਸਿੰਘ ਕੰਗ, ਸਜੀਵ ਭੰਡਾਰੀ ਪ੍ਰਧਾਨ ਮੰਦਿਰ ਰਾਮਵਾੜਾ, ਸਰਬਜੀਤ ਸਿੰਘ ਐਮ.ਸੀ. ਰਈਆ ਖੁਰਦ, ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਹਰਪ੍ਰੀਤ ਸਿੰਘ ਭਿੰਡਰ ਵੱਲੋਂ ਈ.ਓ. ਰਣਦੀਪ ਸਿੰਘ ਵੜੈਚ ਨਾਲ ਮੁਲਾਕਾਤ ਕਰਕੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ।

ਇਸ ਮੌਕੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਅਸ਼ਵਨੀ ਕੁਮਾਰ, ਸੈਕਟਰੀ ਪਰਮਜੀਤ ਸਿੰਘ, ਮਿੰਟ ਆਦਿ ਆਗੂਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਮੁਖ ਤੌਰ ਤੇ ਮੰਗਾਂ ਦੇ ਅਧਾਰ ਤੇ ਈ.ਓ. ਰਣਦੀਪ ਸਿੰਘ ਵੜੈਚ ਵੱਲੋਂ ਆਸਵਾਸਨ ਦਵਾਇਆ ਗਿਆ ਕਿ ਪ੍ਰਧਾਨ ਦੇ ਪਰਿਵਾਰ ਵਲੋਂ ਦਫਤਰੀ ਕੰਮਾਂ ਵਿੱਚ ਦਖਲ ਅੰਦਾਜੀ ਨਹੀਂ ਕਰਨਗੇ। ਈ.ਓ. ਨਗਰ ਪੰਚਾਇਤ ਰਈਆ ਵੱਲੋਂ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਪੁਰਾਣੀਆਂ ਜੋ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਉਹਨਾਂ ਨੂੰ ਜਲਦ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪੂਰੀਆਂ ਕੀਤੀਆਂ ਜਾਣਗੀਆਂ । ਜਿਸਦੇ ਬਾਅਦ ਸਫਾਈ ਸੇਵਕ ਯੂਨੀਅਨ ਵਲੋਂ ਧਰਨਾ ਖਤਮ ਕਰਕੇ ਸਵੇਰ ਤੋਂ ਮੁੜ ਰਈਆਂ ਦੇ ਕੰਮਕਾਜ ਨੂੰ ਵੇਖਿਆ ਜਾਵੇਗਾ । ਇਸ ਮੌਕੇ ਜਗਤਾਰ ਸਿੰਘ ਬਿੱਲਾ ਯੂਥ ਆਗੂ, ਅਜੀਤ ਸਿੰਘ ਮਾਹਲਾ, ਰੌਸਨ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਬਾਬਾ ਬਕਾਲਾ ਸਾਹਿਬ, ਅਵਤਾਰ ਸਿੰਘ ਵਿਰਕ, ਉਕਾਰ ਸਿੰਘ, ਰਣਜੀਤ ਕੌਰ, ਮਨਦੀਪ ਸਿੰਘ ਕਲਰਕ, ਜਤਿੰਦਰ ਸਿੰਘ : ਭੁਪਿੰਦਰ ਸਿੰਘ, ਜਗਤਾਰ ਸਿੰਘ ਸੈਨੇਟਰੀ ਇੰਸਪੈਟਰ ਦਲਬੀਰ ਕੌਰ, ਜੋਗਿੰਦਰ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button