ਜੰਡਿਆਲਾ ਗੁਰੂ, 07 (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਲਵਪ੍ਰੀਤ ਵਲੋ ਸਮਾਜ ਪ੍ਰਤੀ ਨਿਭਾਈਆਂ ਗਈਆਂ ਚੰਗੀਆ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਸ੍ਰੀ ਹਰਦੇਵ ਨਾਥ ਮਹਾਂਰਿਸ਼ੀ ਭਗਵਾਨ ਵਾਲਮੀਕਿ ਗੁਰੂ ਗਿਆਨ ਨਾਥ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਚਾਲਕ ਬਾਬਾ ਹਰਦੇਵ ਨਾਥ ਸੇਰ ਗਿੱਲ ਦੁਆਰਾ ਨੌਜੁਵਾਨ ਆਗੂ ਲਵਪ੍ਰੀਤ ਨੂੰ ਸੋਸਾਇਟੀ ਦਾ ਸੂਬਾ ਚੈਅਰਮੈਨ ਨਿਯੁਕਤ ਕੀਤਾ ਗਿਆ।
ਇਹ ਮੌਕੇ ਬਾਬਾ ਹਰਦੇਵ ਨਾਥ ਨੇ ਨੌਜੁਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਵਪ੍ਰੀਤ ਵਲੋ ਨੌਜੁਵਾਨਾਂ ਦੇ ਪੱਖ ਵਿੱਚ ਨਿਭਾਈਆਂ ਜਾ ਰਹੀਆਂ ਸਾਨਦਾਰ ਸੇਵਾਵਾਂ ਨੂੰ ਤੇ ਸਮਾਜ ਭਲਾਈ ਦੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਲਵਪ੍ਰੀਤ ਨੂੰ ਸੂਬਾ ਚੈਅਰਮੈਨ ਨਿਯੁਕਤ ਕਰ ਕੇ ਬਾਕੀ ਟੀਮ ਦੇ ਰਹਿੰਦੇ ਸਮੂਹ ਅਹੁਦੇਦਾਰਾਂ ਦੀ ਚੋਣ ਕਰਨ ਅਧਿਕਾਰ ਲਵਪ੍ਰੀਤ ਨੂੰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਵਪ੍ਰੀਤ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਜੋਂ ਮਾਣ ਸਤਿਕਾਰ ਮੈਨੂੰ ਦਿੱਤਾ ਗਿਆ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਨੌਜੁਵਾਨਾਂ ਦੀਆ ਹਰ ਮੁਸਕਲਾ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਓਨਾ ਦੇ ਮਸਲੇ ਹੱਲ ਕਰਾਵਾਗਾ।