ਅੰਮ੍ਰਿਤਸਰ/ਜੰਡਿਆਲਾ ਗੁਰੂ, 06 ਅਗਸਤ (ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਸਹੋਤਾ) : ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੇ ਆਪਣੇ ਦਫਤਰ ਬੰਬੇ ਵਾਲਾ ਧਵਨ ਮਾਰਕੀਟ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਕੀਤਾ ਗਿਆ।
ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੇ ਕਿਹਾ ਕਿ ਨੈਸ਼ਨਲ ਪ੍ਰਧਾਨ ਵਰਲਡ ਹਿਊਮਨ ਰਾਈਟਸ ਕੌਂਸਲ ਡਾ. ਐੱਮਆਰ ਅੰਸਾਰੀ ਅਤੇ ਨੈਸ਼ਨਲ ਪ੍ਰਧਾਨ ਵੂਮਨ ਵਿੰਗ ਆਰਤੀ ਰਾਜਪੂਤ ਦੀ ਅਗਵਾਈ ਹੇਠ ਜਲਦੀ ਹੀ ਸੰਸਥਾ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਚ ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ ਅਤੇ ਇਸ ਸੰਸਥਾ ਦਾ ਮੁੱਖ ਮਕਸਦ ਲੋਕਾਂ ਦੇ ਹੱਕਾਂ ਲਈ ਡੱਟ ਕੇ ਪਹਿਰਾ ਦੇਣਾ ਅਤੇ ਉਨ੍ਹਾਂ ਨੂੰ ਬਣਦੇ ਹੱਕ ਦਿਵਾਉਣਾ ਹੈ।