ताज़ा खबरपंजाब

ਰਾਣਾ ਕਾਲਾ ਵਾਲੀ ਨਹਿਰ ਤੋਂ ਚੋਰਾਂ ਨੇ ਜਾਮੁਨਾਂ ਦੇ ਦਰੱਖਤ ਤੇ ਕੀਤਾ ਹੱਥ ਸਾਫ਼, ਪੁਲਿਸ ਦਾ ਕੋਈ ਡਰ ਨਹੀਂ

ਚੋਰਾਂ ਦੇ ਹੋਏ ਹੋਸਲੇ ਬੁਲੰਦ ਪ੍ਰਸ਼ਾਸਨ ਦਾ ਕੋਈ ਨਹੀਂ ਡਰ, ਚੋਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ : ਸੋਧੀ, ਸੰਧੂ

ਟਾਂਗਰਾ, 06 ਅਗਸਤ (ਦਵਿੰਦਰ ਸਿੰਘ ਸਹੋਤਾ) : ਹਲਕਾ ਜੰਡਿਆਲਾ ਗੁਰੂ ਦੇ ਪਿੰਡ ਰਾਣਾ ਕਲਾ ਦੀ ਨਹਿਰ ਤੋਂ ਚੋਰਾਂ ਨੇ ਕਈ ਦੱਰਖਤ ਕੱਟ ਕੇ ਲੈ ਗਏ ਪਿੰਡ ਰਾਣਾ ਕਾਲਾ  ਦੀ ਨਹਿਰ ਤੋਂ  ਚੋਰ ਦਰਜਨ ਤੋਂ ਵੱਧ  ਦਰੱਖਤ ਚੋਰੀ ਕਰਕੇ ਲੈ ਗਏ । ਬੀਤੀ ਰਾਤ  ਪਿੰਡ ਰਾਣਾ  ਕਾਲਾ ਨਹਿਰ ਵਾਲੇ ਪੁਲ ਤੋਂ   ਪਿੰਡ ਮਾਲੋਵਾਲ  ਨੂੰ ਜਾਂਦਿਆ ਰਸਤੇ ਵਿੱਚ  ਨਹਿਰ ਦੇ ਕੰਢੇ ਤੋਂ ਚੋਰਾਂ ਵੱਲੋਂ ਬੜੀ  ਹੁਸ਼ਿਆਰੀ ਨਾਲ  ਅੱਧੀ ਦਰਜਨ ਤੋਂ ਵੱਧ  ਜਾਮਨੂਆ ਦੇ ਦਰੱਖਤ  ਚੋਰੀ ਕਰਕੇ ਲੈ ਗਏ ਜਦ ਕਿ ਕਈ ਦਰੱਖਤ  ਕੱਟ ਕੇ ਛੱਡ ਗਏ ।  ਵੇਖਣ ਵਾਲੇ ਲੋਕਾਂ ਦਾ ਕਹਿਣਾ ਕਿ  ਜਿੰਨਾਂ ਚੋਰਾਂ ਨੇ ਇਹ ਦਰੱਖਤ ਕੱਟੇ ਹਨ ਉਨ੍ਹਾਂ ਵੱਲੋਂ  ਜਾਪਦਾ ਕਿ ਮਸ਼ੀਨੀ ਆਰੀ ਨਾਲ ਕਟਾਈ ਕੀਤੀ ਗਈ ਹੈ।

  ਇੰਨਾ  ਦੇ ਦਰੱਖਤਾਂ ਨੂੰ ਜਦੋਂ  ਜਾਮਨ ਦਾ ਫਲ ਲੱਗਦਾ ਸੀ ਤਾਂ  ਸੈਰ ਕਰਨ ਵਾਲੇ ਲੋਕ  ਆਪਣੇ ਘਰਾਂ ਨੂੰ ਜਾਮਨੂ ਤੋੜ ਕੇ ਲਿਫ਼ਾਫ਼ੇ  ਭਰਕੇ ਲੈ ਜਾਂਦੇ ਸਨ।  ਇਹ ਦਰੱਖਤ ਵੱਡੇ  ਹੋਣ ਕਰਕੇ ਹੀ ਕਿਸੇ ਆਰੇ ਵਾਲੇ ਵੱਲੋਂ  ਘੱਟ ਕੇ ਟ੍ਰਾਲੀ ਤੇ ਲੱਦ  ਲਏ ਗਏ ਹਨ । ਇਸ ਦੇ ਸੰਬੰਧੀ ਜਦੋਂ  ਲਾਇਨਜ ਕਲੱਬ ਦੇ ਗਵਰਨਰ  ਐੱਸ ਪੀ ਸੋਧੀ ਤੇ ਸਮਾਜ ਸੇਵਕ  ਸਵਰਨਜੀਤ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ  ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਕਿ ਜਿਨ੍ਹਾਂ  ਚੋਰਾਂ ਵੱਲੋਂ ਇਹ ਦਰੱਖਤ  ਕੱਟੇ ਗਏ ਹਨ ਉਨ੍ਹਾਂ  ਖ਼ਿਲਾਫ਼ ਬਣਦੀ  ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ  ਤਾਂ ਜੋ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਇਆ ਜਾ ਸਕੇ । 

Related Articles

Leave a Reply

Your email address will not be published.

Back to top button