ताज़ा खबरपंजाब

ਅੰਮ੍ਰਿਤਸਰ ਦਿਹਾਤੀ ਪੁਲਿਸ ਵੇਲੇ ਮੁਕਾਬਲੇ ਦੌਰਾਨ ਇੱਕ ਕਿੱਲੋ ਹੈਰੋਇਨ ਅਤੇ ਇੱਕ 30 ਬੋਰ ਪਿਸਟਲ ਅਤੇ 05 ਜਿੰਦਾ ਰੌਂਦਾ ਸਮੇਤ ਇੱਕ ਸਮੱਗਲਰ ਕਾਬੂ

ਜੰਡਿਆਲਾ ਗੁਰੂ, 03 ਅਗਸਤ (ਕੰਵਲਜੀਤ ਸਿੰਘ ਲਾਡੀ) : ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾਂ ਅਤੇ ਮੁੱਖ ਅਫਸਰਾ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੇਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ।

ਜੋ ਇਹਨਾ ਹਦਾਇਤਾਂ ਤਹਿਤ ਸ਼੍ਰੀ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਪੀ.ਬੀ.ਆਈ) ਦੀ ਜੇਰੇ ਨਿਗਰਾਨੀ ਹੇਠ INSP ਅਮਨਦੀਪ ਸਿੰਘ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਨੂੰ ਸੂਚਨਾ ਮਿਲੀ ਕਿ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਪਾਕਿਸਤਾਨ ਤੋਂ ਹੈਰੋਇਨ ਤੇ ਅਸਲੇ ਦੀ ਸਮੱਗਲਿੰਗ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਸਪਲਾਈ ਕਰਦਾ ਹੈ ਤੇ ਅੱਜ ਆਪਣੀ ਗੱਡੀ ਥਾਰ ਬਿਨ੍ਹਾ ਨੰਬਰੀ ਪਰ ਸਵਾਰ ਹੋ ਕੇ ਨਸ਼ਾ ਤੇ ਹਥਿਆਰ ਸਪਲਾਈ ਕਰਨ ਆ ਰਿਹਾ ਹੈ।

ਜਿਸ ਤੇ ਇੰਸਪੈਕਟਰ ਅਮਨਦੀਪ ਸਿੰਘ ਅਤੇ ਐਸ.ਆਈ ਅਜੇਪਾਲ ਸਿੰਘ ਮੁੱਖ ਅਫਸਰ ਥਾਣਾ ਚਾਟੀਵਿੰਡ ਵੱਲੋਂ ਆਪਣੇ ਸਾਥੀ ਕਰਮਚਾਰੀਆਂ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਜੀ.ਟੀ ਰੋਡ ਚਰਚ ਰਾਜੇਵਾਲ ਚੈਕਿੰਗ ਸ਼ੁਰੂ ਕੀਤੀ ਤਾਂ ਕੁੱਝ ਸਮੇਂ ਬਾਅਦ ਤਰਨ ਤਾਰਨ ਸਾਈਡ ਵੱਲੋਂ ਇਕ ਥਾਰ ਗੱਡੀ ਬਿਨਾ ਨੰਬਰੀ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਟਾਰਚ ਦੀ ਰੋਸ਼ਨੀ ਨਾਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਆਪਣੀ ਗੱਡੀ ਨੂੰ ਭਜਾ ਕੇ ਨਾਕਾ ਕਰਾਸ ਕਰਨ ਲੱਗਾ ਤਾਂ ਗੱਡੀ ਇੰਸਪੈਕਟਰ ਅਮਨਦੀਪ ਸਿੰਘ ਦੀ ਨਿੱਜੀ ਸਕਾਰਪੀਉ ਗੱਡੀ ਨੂੰ ਟੱਕਰ ਮਾਰ ਕੇ ਗੱਡੀ ਮਾਨਾਵਾਲਾ ਸਾਈਡ ਨੂੰ ਭਜਾ ਲਈ।ਜਿਸ ਤੇ ਮੁੱਖ ਅਫਸਰ ਥਾਣਾ ਚਾਟੀਵਿੰਡ ਅਤੇ ਇੰਸਪੈਕਟਰ ਅਮਨਦੀਪ ਸਿੰਘ ਨੇ ਆਪੋ ਆਪਣੀਆਂ ਗੱਡੀਆਂ ਨਾਲ ਸਮੇਤ ਸਾਥੀ ਕਰਮਚਾਰੀਆਂ ਉਕਤ ਗੱਡੀ ਦਾ ਪਿੱਛਾ ਕਰਕੇ ਇੰਸਪੈਕਟਰ ਅਮਨਦੀਪ ਸਿੰਘ ਨੇ ਆਪਣੀ ਗੱਡੀ ਅੱਗੇ ਕੱਢ ਕੇ ਥਾਰ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਰ ਗੱਡੀ ਦੇ ਡਰਾਈਵਰ ਨੇ ਚੱਲਦੀ ਗੱਡੀ ਵਿਚੋਂ ਆਪਣੇ ਪਿਸਟਲ ਨਾਲ ਇੰਸਪੈਕਟਰ ਅਮਨਦੀਪ ਸਿੰਘ ਦੀ ਗੱਡੀ ਪਰ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਅਤੇ ਗੱਡੀ ਪਰ 13 ਫਾਇਰ ਕੀਤੇ ਜੋ ਇਕ ਫਾਇਰ ਗੱਡੀ ਦੇ ਬੰਪਰ ਵਿਚ ਡਰਾਈਵਰ ਸਾਈਡ ਤੇ ਲੱਗਾ।

ਜਿਸ ਤੇ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਵੀ ਥਾਰ ਗੱਡੀ ਨੂੰ ਰੋਕਣ ਲਈ ਉਸ ਦੇ ਪਿੱਛੇ ਗੱਡੀ ਲਗਾ ਕੇ 103 ਫਾਇਰ ਕੀਤੇ ਜੋ ਫਾਇਰ ਥਾਰ ਗੱਡੀ ਦੇ ਪਿਛਲੇ ਪਾਸੇ ਲੱਗੇ ਤਾਂ ਪੁਲਿਸ ਪਾਰਟੀ ਉਕਤ ਥਾਰ ਦਾ ਪਿੱਛਾ ਕਰਦੀ ਹੋਈ ਪੁੱਲ ਡਰੇਨ ਮਾਨਾਵਾਲਾ ਨੇੜੇ ਪੁੱਜੀ ਤਾਂ ਇੰਸਪੈਕਟਰ ਅਮਨਦੀਪ ਸਿੰਘ ਨੇ ਆਪਣੀ ਸਕਾਰਪੀਉ ਗੱਡੀ ਅੱਗੇ ਕੱਢ ਕੇ ਥਾਰ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਰ ਡਰਾਈਵਰ ਨੇ ਸਕਾਰਪੀਓ ਗੱਡੀ ਨੂੰ ਟੱਕਰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸ.ਆਈ ਅਜੇਪਾਲ ਨੇ ਆਪਣੀ ਗੱਡੀ ਅੱਗੇ ਲਗਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਧਾਰ ਡਰਾਈਵਰ ਨੂੰ ਗੱਡੀ ਵਿਚੋਂ ਕੱਢ ਕੇ ਕਾਬੂ ਕਰਕੇ ਨਾਮ, ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਦੱਸਿਆ।ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੀ ਡਾਰਈਵਰ ਸੀਟ ਉੱਪਰ ਇਕ ਪਿਸਟਲ (ਚਾਈਨਾ ) 30 ਬੋਰ ਬ੍ਰਾਮਦ ਹੋਇਆ।ਜਿਸ ਨੂੰ ਅਨਲੋਡ ਕਰਨ ਤੋਂ ਪਿਸਟਲ ਦੇ ਚੈਂਬਰ ਵਿਚੋਂ ਇਕ ਰੋਂਦ ਜਿੰਦਾ 30 ਬੋਰ ਅਤੇ ਮੈਗਜ਼ੀਨ ਵਿਚ 04 ਰੋਂਦ ਜਿੰਦਾ 30 ਬੋਰ ਬ੍ਰਾਮਦ ਹੋਏ ਅਤੇ ਗੱਡੀ ਦੇ ਬ੍ਰੇਕ ਪੈਡਲ ਨੇੜਿਉਂ ਇਕ ਖੋਲ 30 ਬੋਰ ਬ੍ਰਾਮਦ ਹੋਇਆ ਅਤੇ ਡਰਾਈਵਰ ਸੀਟ ਹੇਠ ਇਕ ਪਲਾਸਟਿਕ ਦੇ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ ਇੱਕ ਕਿੱਲੋ ਹੈਰੋਇਨ ਬ੍ਰਾਮਦ ਹੋਈ। ਜਿਸ ਸਬੰਧੀ ਗੁਰਲਾਲ ਸਿੰਘ ਉਕਤ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।

ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਦੱਸਿਆ।ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੀ ਡਾਰਈਵਰ ਸੀਟ ਉੱਪਰੋ ਇਕ ਪਿਸਟਲ (ਚਾਈਨਾ ਮੈਡ) 30 ਬੋਰ ਬ੍ਰਾਮਦ ਹੋਇਆ।ਜਿਸ ਨੂੰ ਅਨਲੋਡ ਕਰਨ ਤੋਂ ਪਿਸਟਲ ਦੇ ਚੈਂਬਰ ਵਿਚੋਂ ਇਕ ਰੋਂਦ ਜਿੰਦਾ 30 ਬੋਰ ਅਤੇ ਮੈਗਜ਼ੀਨ ਵਿਚੋਂ 04 ਰੋਂਦ ਜਿੰਦਾ 30 ਬੋਰ ਬ੍ਰਾਮਦ ਹੋਏ ਅਤੇ ਗੱਡੀ ਦੇ ਬ੍ਰੇਕ ਪੈਡਲ ਨੇੜਿਉਂ ਇਕ ਖੋਲ 30 ਬੋਰ ਬ੍ਰਾਮਦ ਹੋਇਆ ਅਤੇ ਡਰਾਈਵਰ ਸੀਟ ਹੇਠ ਇਕ ਪਲਾਸਟਿਕ ਦੇ ਕਾਲ ਰੰਗ ਦੇ ਮੋਮੀ ਲਿਫਾਫੇ ਵਿੱਚੋਂ ਇੱਕ ਕਿੱਲੋ ਹੈਰੋਇਨ ਬ੍ਰਾਮਦ ਹੋਈ। ਜਿਸ ਸਬੰਧੀ ਗੁਰਲਾਲ ਸਿੰਘ ਉਕਤ ਖਿਲਾਫ ਮੁਕੱਦਮਾ ਨੰ. 112 ਮ ਜੁਰਮ ਥਾਣਾ ਚਾਟੀਵਿੰਡ ਦਰਜ ਰਜਿਸਟਰ ਕੀਤਾ ਗਿਆ। 

Related Articles

Leave a Reply

Your email address will not be published.

Back to top button