ताज़ा खबरपंजाब

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਜੰਡਿਆਲਾ ਗੁਰੂ ਦੇ ਸ਼ਹਿਰ ਜੰਡਿਆਲਾ ਗੁਰੂ ਦੀ ਕੀਤੀ ਗਈ ਮੀਟਿੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਾਲ ਤੇ ਲੱਗਣ ਜਾ ਰਹੇ 22 ਅਗਸਤ ਨੂੰ ਚੰਡੀਗੜ੍ਹ ਮੋਰਚੇ ਦੀ ਕਰਵਾਈ ਗਈ ਤਿਆਰੀ

ਜੰਡਿਆਲਾ ਗੁਰੂ, 02 ਅਗਸਤ (ਕੰਵਲਜੀਤ ਸਿੰਘ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਜੰਡਿਆਲਾ ਗੁਰੂ ਦੇ ਸ਼ਹਿਰ ਜੰਡਿਆਲਾ ਗੁਰੂ ਦੀ ਮੀਟਿੰਗ ਜੋਨ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ ਦੀ ਅਗਵਾਈ ਹੇਠ ਪ੍ਰਧਾਨ ਦਲਜੀਤ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ, ਇਕਾਈ ਆਗੂ ਅਰਸ਼ਦੀਪ ਸਿੰਘ ਦੇ ਘਰ ਗੁਨੋਵਾਲ ਰੋਡ ਨੇੜੇ ਗਰੀਨ ਵੇਲਈ ਹੋਈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਤਿੰਦਰ ਦੇਵ, ਹਰਮੀਤ ਸਿੰਘ ਧੀਰੇਕੋਟ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 22 ਅਗਸਤ ਨੂੰ ਲੱਗਣ ਜਾ ਰਹੇ ਚੰਡੀਗੜ੍ਹ ਮੋਰਚੇ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਬੀਬੀਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਜੰਡਿਆਲਾ ਗੁਰੂ ਵਾਸੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਮੋਰਚੇ ਵਿਚ ਵੱਡੀ ਗਿਣਤੀ ਵਿਚ ਹਾਜਰੀ ਭਰੀ ਜਾਵੇਗੀ। ਕਿਸਾਨ ਆਗੂਆਂ ਦਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ, MSP ਤੇ ਕਾਨੂੰਨੀ ਗਰੰਟੀ ਆਦਿ ਮੁੱਖ ਮੰਗਾਂ ਨੂੰ ਲੈਕੇ ਮੋਰਚਾ ਲਗਾਇਆ ਜਾਵੇਗਾ।  

ਕਿਸਾਨ ਆਗੂਆਂ ਦਸਿਆ ਕਿ ਆਮ ਲੋਕ ਸਰਕਾਰਾਂ ਤੋਂ ਬਹੁਤ ਦੁਖੀ ਹਨ, ਕਿਉਂਕਿ ਹੁਣ ਤੱਕ ਕਿਸੇ ਵੀ ਸਰਕਾਰ ਦੇ ਕੰਮਾਂ ਵੱਲ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਲੋਕ ਪੱਖੀ ਨੀਤੀ ਨਹੀਂ ਬਣਾਈ ਗਈ ਤੇ ਨਾਂ ਹੀ ਸਰਕਾਰ ਨੇ ਨਸ਼ਾ ਬੰਦ ਕਰਨ ਲਈ ਕੋਈ ਕਾਨੂੰਨ ਬਣਾਉਣਾ ਚਾਹਿਆ। ਪੰਜਾਬ ਵਿੱਚ ਨਸ਼ਾ ਆਮ ਵਿਕ ਰਿਹਾ, ਪੰਜਾਬ ਦੇ ਪਾਣੀਆਂ ਤੇ ਢਾਕਾ ਮਾਰਿਆ ਜਾ ਰਿਹਾ, ਪੰਜਾਬ ਦੇ ਪਾਣੀ ਬਾਹਰੀ ਸੂਬਿਆਂ ਨੂੰ ਦਿੱਤਾ ਜਾ ਰਿਹਾ, ਨਹਿਰੀ ਪਾਣੀ ਨੂੰ ਸਾਫ ਕਰਕੇ ਵੇਚਣ ਲਈ ਕਰੋੜਾਂ ਦੀ ਲਾਗਤ ਨਾਲ ਪ੍ਰਾਜੈਕਟ ਲਗ ਰਹੇ ਨੇ, ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਵਿੱਚ ਸਰਕਾਰ ਹੈ, ਪ੍ਰੇਪੈਡ ਮੀਟਰ ਸਰਕਾਰ ਲਗਾ ਰਹੀ ਹੈ, ਹੋਰ ਵੀ ਬਹੁਤ ਲੋਕ ਮਾਰੂ ਨੀਤੀਆਂ ਸਰਕਾਰ ਲਿਆ ਰਹੀ ਹੈ।

ਕਿਸਾਨ ਬੀਬੀਆਂ ਦੀ ਇਕਾਈ ਪ੍ਰਧਾਨ ਅਮਨਦੀਪ ਕੌਰ, ਮੀਤ ਪ੍ਰਧਾਨ ਸੁਖਵਿੰਦਰ ਕੌਰ, ਸਕੱਤਰ ਸੁਖਵਿੰਦਰ ਕੌਰ ਅਤੇ ਖਜਾਨਚੀ ਗੁਰਮੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਜਿੰਨ੍ਹੇ ਵੀ ਮੁੱਦੇ ਹਨ, ਨਸ਼ਾ, ਬਿਜਲੀ, ਪਾਣੀਆਂ, ਕਾਰਪੋਰੇਟ ਘਰਾਣਿਆਂ ਖਿਲਾਫ ਅਤੇ ਵੱਧ ਰਹੀਆਂ ਲੁੱਟਾਂ ਖੋਹਾਂ ਖਿਲਾਫ ਡੱਟਕੇ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਆਗੂ ਪਰਗਟ ਸਿੰਘ ਗੁਨੋਵਾਲ, ਹਰਕੀਰਤ ਸਿੰਘ, ਜਸਬੀਰ ਸਿੰਘ, ਸਾਹਿਬ ਸਿੰਘ, ਅਰਸ਼ਦੀਪ ਸਿੰਘ, ਰਣਜੀਤ ਸਿੰਘ ਰਾਣਾ, ਨਿਰੰਜਣ ਸਿੰਘ, ਮੇਜਰ ਸਿੰਘ, ਦਵਿੰਦਰ ਸਿੰਘ ਭੋਲਾ(ਕਵੀ), ਬਲਵਿੰਦਰ ਸਿੰਘ ਕੰਗ, ਸੁਖਮਿੰਦਰ ਸਿੰਘ ਝੰਡ, ਮੰਗਲ ਸਿੰਘ ਸਮਰਾ, ਸਹਿਜਦੀਪ ਸਿੰਘ, ਬੀਬੀ ਕੁਲਵੰਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਗੁਰਮੀਤ ਕੌਰ, ਦਰਸ਼ਨ ਕੌਰ, ਨਵਦੀਪ ਕੌਰ, ਜਗਮੀਤ ਕੌਰ, ਪ੍ਰਿਆ, ਹਰਜਿੰਦਰ ਕੌਰ ਆਦਿ ਹਾਜਰ ਰਹੇ।

Related Articles

Leave a Reply

Your email address will not be published.

Back to top button