ताज़ा खबरपंजाब

ਪਿੰਗਲਵਾੜਾ ਵਿਦਅਕ ਅਦਾਰਿਆਂ ਦਾ ਇਨਾਮ ਵੰਡ ਸਮਾਗਮ

ਜੰਡਿਆਲਾ ਗੁਰੂ, 02 ਅਗਸਤ (ਕੰਵਲਜੀਤ ਸਿੰਘ) : ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਮੁਫ਼ਤ ਵਿਿਦਆ ਦੇਣ ਦੇ ਮੰਤਵ ਨਾਲ ਚਲਾਏ ਜਾ ਰਹੇ , ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ ਬ੍ਰਾਂਚ, ਭਗਤ ਪੂਰਨ ਸਿੰਘ ਸਕੂਲ ਫਾਰ ਦੇ ਡੈਫ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ਼ ਐਜੁਕੇਸ਼ਨ ਮਾਨਾਂਵਾਲਾ ਬ੍ਰਾਂਚ ਅਤੇ ਭਗਤ ਪੂਰਨ ਸਿੰਘ ਇੰਸਟੀਚਿਉਟ ਫਾਰ ਸਪੈਸ਼ਲ ਨੀਡ ਮਾਨਾਂਵਾਲਾ ਦੇ ਵਿਿਦਆਰਥੀਆਂ ਦਾ ਸਾਲਾਨਾ ਵੰਡ ਇਨਾਮ ਵੰਡ ਸਮਾਗਮ ਸ. ਵਿਦਅਕ ਭਵਨ ਮਾਡਰਨ ਸਕੂਲ ਕੈਂਪਸ ਬਟਾਲਾ ਰੋਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।

 

ਇਸ ਸਾਲਾਨਾ ਸਮਾਗਮ ਵਿਚ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ ਅੰਮ੍ਰਿਤਸਰ (ਉੱਤਰੀ) ਨੇ ਬਤੌਰ ਮੁਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਸ. ਜਗਦੀਸ਼ ਸਿੰਘ ਡਾਇਰਕੈਟਰ ਸਕੂਲ ਐਡ ਕਾਲਜ ਅੰਮ੍ਰਿਤਸਰ ਨੇ ਬਤੌਰ ਗੈਸਟ ਆਫ ਆਨਰ ਸ਼ਿਰਕਤ ਕੀਤੀ। ਪੋ੍ਰਗਰਾਮ ਦੀ ਆਰੰਭਤਾ ਗੁਰਬਾਣੀ ਦੇ ਸ਼ਬਦ ‘ਹੇ ਗੋਬਿੰਦ ਹੇ ਗੋਪਾਲ’ਨਾਲ ਹੋਈ। ਇਸ ਉਪਰੰਤ ਆਏ ਮਹਿਮਾਨ ਨੇ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਪਰੋਕਤ ਦਰਸਾਏ ਵਿਿਦਅਕ ਅਦਾਰਿਆਂ ਦੇ ਵਿਦਆਰਥੀਆਂ ਵੱਲੋਂ ਸਮਾਜਿਕ ਕੁਰੀਤੀਆਂ ਤੇ ਵਿਅੰਗ ਕਰਦੇ ਲਘੂ ਨਾਟਕ, ਸਭਿਆਚਾਰਕ ਲੋਕ ਗੀਤ, ਯੋਗਾ, ਗਤਕਾ ਦਾ ਪ੍ਰਦਸ਼ਨ ਕੀਤਾ।

ਇਸ ਉਪਰੰਤ ਸਾਰੇ ਸਕੂਲਾਂ ਦੇ ਪਿੰ੍ਰਸੀਪਲਾਂ ਨੇ ਆਪਣੇ ਸਕੂਲਾਂ ਦੀ ਪਿਛਲੇ ਸ਼ੈਸਨ ਦੀ ਸਾਲਾਨਾ ਪ੍ਰਗਤੀ ਰਿਪਰੋਟ ਪੜ੍ਹ ਕੇ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਹਾਲ ਅੰਦਰ ਬੈਠੇ ਮਹਿਮਾਨਾਂ ਅਤੇ ਦਰਸਕਾਂ ਨੂੰ ਜਾਣੂੰ ਕਰਵਾਇਆ ਅਤੇ ਬੋਰਡ ਦੀਆਂ ਸਾਲਾਨਾ ਇਮਤਿਹਾਨਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਿਦਆਰਥੀਆਂ ਅਤੇ ਸਪੈਸ਼ਲ ਉਲਪਿੰਕ ਖੇਡਾਂ ਦੇ ਜੇਤੂ ਖਿਡਾਰੀਆਂ ਅਤੇ ਵਿਿਦਅਕ ਖੇਤਰ ਦੀਆਂ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਮਹਿਮਾਨਾਂ ਅਤੇ ਸੰਸਥਾ ਦੇ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।

ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐਮ.ਐਲ.ਏ ਅੰਮ੍ਰਿਤਸਰ ਨੇ ਆਪਣੇ ਸੰਬੋਧਨੀ ਭਾਸ਼ਨ ਵਿਚ ਜੇਤੂ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਸਮਾਜ ਦੀ ਭਲਾਈ ਲਈ ਉੱਘਾ ਯੋਗਦਾਨ ਪਾ ਰਹੀ ਹੈ ਉਸ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ, ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਪਿੰਗਲਵਾੜਾ ਦਰਸ਼ਨਾਂ ਲਈ ਵੀ ਜ਼ਰੂਰ ਆਇਆ ਕਰਨ, ਇਥੋਂ ਬਹੁਤ ਕੁਝ ਸਿਿਖਆ ਜਾ ਸਕਦਾ ਹੈ, ਇਹ ਮਨੁੱਖਤਾ ਦਾ ਸਹੀ ਅਰਥਾਂ ਵਿਚ ਮੰਦਿਰ ਹੈ, ਸ. ਜਗਦੀਸ਼ ਸਿੰਘ ਡਾਇਰਕੈਟਰ ਵੱਲੋਂ ਦੇਸ਼ ਦੀ ਵੰਡ ਵੇਲੇ ਰਿਫਉਜ਼ੀ ਕੈਂਪ ਵਿਚ ਭਗਤ ਪੂਰਨ ਸਿੰਘ ਜੀ ਦੀ ਸੇਵਾ ਨੂੰ ਯਾਦ ਕਰਦਆਂ ਕਿਹਾ ਕਿ ਡਾ. ਇੰਦਰਜੀਤ ਕੌਰ ਦੀ ਯੋਗ ਅਗਵਾਈ ਵਿਚ ਜੋ ਇਹ ਬੂਟਾ ਫਲ-ਫੁੱਲ ਰਿਹਾ ਹੈ, ਇਸ ਦੀ ਮਹਿਕ ਪੂਰੀ ਦੁਨੀਆਂ ਵਿਚ ਖਿਲਰ ਰਹੀ ਹੈ ਇਸ ਲਈ ਪੂਰਾ ਪਿੰਗਲਵਾੜਾ ਪਰਿਵਾਰ ਵਧਾਈ ਦਾ ਪਾਤਰ ਹੈ। ਡਾ. ਇੰਦਰਜੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਨ ਵਿਚ ਕਿਹਾ ਕਿ ਪਿੰਗਲਵਾੜਾ ਸੰਸਥਾ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਗੇ ਵਧ ਰਿਹਾ ਹੈ, ਉਹਨਾਂ ਬੱਚਿਆਂ ਅਤੇ ਸਟਾਫ ਨੂੰ ਸਕੂਲਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਗਤ ਪੂਰਨ ਸਿੰਘ ਦੀਆਂ ਸਿਿਖਆਵਾਂ ਤੇ ਚੱਲਣ ਦੀ ਪੇ੍ਰਰਨਾ ਦਿੱਤੀ।  

ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾਂ ਗੁਰਮਤਿ ਵਿਚਾਰਕ ਡਾ. ਸ਼ਰੁਤੀ ਮਲੋਹਤਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ,ਸ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਰਮਿੰਦਰ ਸਿੰਘ ਭੱਟੀ ਸਹਿ-ਪ੍ਰਸ਼ਾਸਕ, ਸ. ਬਖਸ਼ੀਸ਼ ਸਿੰਘ ਡੀ.ਐਸ. ਪੀ (ਰਿਟਾ.) ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ. ਇੰਦਰਜੀਤ ਕੌਰ ਰੇਨੂ, ਮਿਸਜ ਗੁਰਦੀਪ ਕੌਰ ਬਾਵਾ, ਸੁਰਿੰਦਰ ਕੌਰ ਭੱਟੀ, ਹਰਮਿੰਦਰ ਕੌਰ. ਡਾ. ਸਿਆਮ ਸੰੁਦਰ ਦੀਪਤੀ ਮਿਸਜ਼ ਦੀਪਤੀ , ਰਜਿੰਦਰ ਪਾਲ ਸਿੰਘ, ਗੁਰਨਾਇਬ ਸਿੰਘ, ਡਾ. ਨਿਰਮਲ ਸਿੰਘ, ਡਾ. ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਦਲਜੀਤ ਕੌਰ, ਪਿੰ੍ਰਸੀਪਲ ਅਨੀਤਾ ਬੱਤਰਾ, ਕੋਆਡੀਨੇਟਰ ਸੁਨੀਤਾ ਨਈਅਰ, ਨਰਿੰਦਰ ਪਾਲ ਸਿੰਘ ਸੋਹਲ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਪ੍ਰਿੰਸੀਪਲ ਲਖਵਿੰਦਰ ਕੌਰ, ਅਮਰਜੀਤ ਸਿੰਘ, ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ, ਸਮੂਹ ਸਕੂਲਾਂ ਦਾ ਸਟਾਫ ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button