ताज़ा खबरपंजाब

ਬਲਾਕ ਤਰਸਿੱਕਾ ਦੇ ਨਵੇਂ ਆਏ ਬੀ.ਡੀ.ਪੀ.ਓ ਪ੍ਰਗਟ ਸਿੰਘ ਵਲੋਂ ਪਿੰਡਾ ਦੇ ਵਿਕਾਸ ਕੰਮਾਂ ਨੂੰ ਅਣਗੌਲਿਆਂ ਕਰਨ ਅਤੇ ਲੋਕਾ ਨੂੰ ਖੱਜਲ ਖੁਆਰੀ ਕਰਨ ਤੇ ਡੀ.ਡੀ.ਪੀ.ਓ ਨਾਲ ਸੰਪਰਕ ਕਰਕੇ ਸੁਪਰਡੈਂਟ ਨੂੰ ਮੰਗ ਪੱਤਰ ਸੌਂਪਿਆ

ਜੰਡਿਆਲਾ ਗੁਰੂ, 22 ਜੁਲਾਈ (ਦਵਿੰਦਰ ਸਿੰਘ ਸਹੋਤਾ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲਾ ਆਗੂ ਅਮਰਦੀਪ ਸਿੰਘ ਬਾਗੀ, ਤੇ ਪਿੰਡ ਇਕਾਈ ਪ੍ਰਧਾਨ ਤਲਵਿੰਦਰ ਸਿੰਘ ਬਾਉ ਦੀ ਅਗਵਾਈ ਹੇਠ ਬਲਾਕ ਤਰਸਿੱਕਾ ਬੀ,ਡੀ,ਪੀ,ਓ ਪ੍ਰਗਟ ਸਿੰਘ ਦੀ ਗੈਰ ਹਾਜ਼ਰੀ ਵਿੱਚ DDPO, ਸਾਹਿਬ ਧਿਆਨ ਵਿੱਚ ਲਿਆਉਂਦਿਆਂ ਸੁਪਰਡੈਂਟ ਸੁਖਵਿੰਦਰ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ।

ਆਗੂਆਂ ਨੇ ਦੱਸਿਆ ਕਿ , 28 ਜੂਨ ਨੂੰ BDPO ਤਰਸਿੱਕਾ ਵਿੱਚ ਆਏ , 29 ਜੂਨ ਨੂੰ ਪਿੰਡਾਂ ਦੇ ਕੰਮਾਂ ਸਬੰਧੀ ਮੀਟਿੰਗ ਹੋਈ,ਕੋਈ ਅਧਿਕਾਰੀ ਪਿੰਡਾਂ ਵਿੱਚ ਨਹੀਂ ਪਹੁੰਚਿਆ, ਫੇਰ 10 ਜੁਲਾਈ ਨੂੰ ਮੀਟਿੰਗ ਨੂੰ ਅਣਗੌਲਿਆਂ ਗਿਆਂ, ਅੱਜ ਵੀ ਬੀ ਡੀ ਪੀ ਓ ਸਾਬ ਹਾਜ਼ਰ ਨਹੀਂ ਮਿਲੇ,ਫੂਨ ਤੇ ਸਪੰਰਕ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਕੋਲ ਟਾਇਮ ਨਹੀਂ ਜਦੋਂ ਟਾਇਮ ਹੋਵੇਗਾ ਆਵਾਂਗੇ।

ਦੱਸਣਾਂ ਬਣਦਾ ਹੈ ਕਿ ਪਿੰਡ ਜੋਧਾਂ ਨਗਰੀ ਹੈ,ਕੀ,ਓ ਹਰਭਜਨ ਸਿੰਘ ਦੇ ਹਲਕਾ ਜੰਡਿਆਲਾ ਗੁਰੂ ਤੋਂ ਗੋਦ ਲਿਆਂ ਪਿੰਡ ਹੈ। ਜਿਸ ਨੂੰ ਇੱਕ ਵੀ ਸਹੁਲਤ ਨਹੀਂ,ਤੇ ਗਲੀਆਂ ਨਾਲੀਆਂ ਦਾ ਕੰਮ ਵੀ ਅਧੂਰਾ ਪਿਆ ਹੈ। ਵਿਜਿਲੈਨਸ ਵਿਭਾਗ ਤੋਂ ਆਈਆਂ ਇਨਕੂਆਰੀਆ ਨੂੰ ਦਬਾਇਆ ਗਿਆਂ ਹੈ।

ਆਗੂਆਂ ਨੇ ਕਿਹਾ ਕਿ 24-25 ਨੂੰ ਡੀਸੀ ਦਫ਼ਤਰ ਧਰਨੇ ਦੋਰਾਨ ਬਲਾਕ ਤਰਸਿੱਕਾ ਦੇ ਸਬੰਧਿਤ ਪਿੰਡਾਂ ਦੇ ਕੰਮ ਬੀ, ਡੀ ਪੀ ਓ ਸਾਹਿਬ ਨਾਲ ਸਾਂਝੇ ਕਰਾਂਗੇ ਜੇਕਰ ਸਮਾਂ ਰਹਿੰਦਿਆਂ ਹੱਲ ਨਾਂ ਹੋਇਆਂ ਤਾਂ ਜ਼ਿਲਾ ਮੀਟਿੰਗ ਲਗਾਂ ਕੇ ਬਲਾਕ ਤਰਸਿੱਕਾ ਦਾ ਘਿਰਾਓ ਕੀਤਾਂ ਜਾਵੇਗਾ, ਜਿਸ ਦੀ ਜ਼ਿਮੇਵਾਰੀ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ।

  ਇਸ ਮੌਕੇ, , ਬਲਵਿੰਦਰ ਸਿੰਘ, ਬਲਰਾਜ ਸਿੰਘ , ਬਲਜਿੰਦਰ ਸਿੰਘ,ਮਾਲੋਵਾਲ, ਹਰਦੇਵ ਸਿੰਘ , ਸਤਨਾਮ ਸਿੰਘ ਪੱਨੂ, ਹਰਮੀਤ ਸਿੰਘ, ਧੀਰੇ ਕੋਟ, ਸਾਬ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ, ਕੁਲਜਿੰਦਰ ਸਿੰਘ, ਆਦਿ ਹਾਜ਼ਰ ਸਨ।

Related Articles

Leave a Reply

Your email address will not be published.

Back to top button