ਜੰਡਿਆਲਾ ਗੁਰੂ, 20 ਜੁਲਾਈ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਜੰਡਿਆਲਾ ਗੁਰੂ ਦੀ ਮੀਟਿੰਗ । ਇਹ ਮੀਟਿੰਗ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਪ੍ਰਧਾਨ ਦਲਜੀਤ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਸ਼ਾਮ ਸਿੰਘ ਜੀ ਨੇੜੇ ਮੋਰੀ ਗੇਟ ਵਿੱਚ ਹੋਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਤਿੰਦਰ ਦੇਵ, ਹਰਮੀਤ ਸਿੰਘ ਧੀਰੇਕੋਟ ਨੇ ਦੱਸਿਆ ਕਿ 24 -25 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਾਲ DC ਦਫ਼ਤਰ ਮੋਰਚੇ ਲਗਣ ਜਾ ਰਿਹੇ ਹਨ । ਇਸ ਮੌਕੇ ਜੰਡਿਆਲਾ ਗੁਰੂ ਵਾਸੀਆਂ ਵੱਲੋ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਗਿਆ। ਮੀਟਿੰਗ ਵਿੱਚ ਬੀਬੀਆਂ ਵੱਲੋਂ ਵੱਡੇ ਪੱਧਰ ਤੇ DC ਦਫ਼ਤਰ ਲਗਣ ਜਾ ਰਿਹੇ ਮੋਰਚੇ ਵਿਚ ਪਹੁੰਚਣ ਨੂੰ ਹੁੰਗਾਰਾ ਮਿਲਿਆ।
ਕਿਸਾਨ ਆਗੂਆਂ ਦਸਿਆ ਕਿ ਆਮ ਲੋਕ ਸਰਕਾਰਾਂ ਤੋਂ ਬਹੁਤ ਦੁਖੀ ਹਨ, ਕਿਸੇ ਵੀ ਸਰਕਾਰ ਦੇ ਕੰਮਾਂ ਵੱਲ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਕਿਸੇ ਵੀ ਸਰਕਾਰ ਵੱਲੋਂ ਲੋਕ ਪੱਖੀ ਨੀਤੀ ਨਹੀਂ ਬਣਾਈ ਗਈ ਤੇ ਨਾਂ ਹੀ ਸਰਕਾਰ ਨੇ ਨਸ਼ਾ ਬੰਦ ਕਰਨ ਲਈ ਕੋਈ ਕਾਨੂੰਨ ਬਣਾਉਣਾ ਚਾਹਿਆ। ਪੰਜਾਬ ਵਿੱਚ ਨਸ਼ਾ ਆਮ ਵਿਕ ਰਿਹਾ, ਪੰਜਾਬ ਦੇ ਪਾਣੀਆਂ ਤੇ ਢਾਕਾ ਮਾਰਿਆ ਜਾ ਰਿਹਾ, ਪੰਜਾਬ ਦੇ ਪਾਣੀ ਬਾਹਰੀ ਸੂਬਿਆਂ ਨੂੰ ਦਿੱਤਾ ਜਾ ਰਿਹਾ, ਨਹਿਰੀ ਪਾਣੀ ਨੂੰ ਸਾਫ ਕਰਕੇ ਵੇਚਣ ਲਈ ਕਰੋੜਾਂ ਦੀ ਲਾਗਤ ਨਾਲ ਪ੍ਰਾਜੈਕਟ ਲਗ ਰਹੇ ਨੇ, ਬਿਜਲੀ ਬੋਰਡ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਵਿੱਚ, ਪ੍ਰੇਪੈਡ ਮੀਟਰ ਸਰਕਾਰ ਲਗਾ ਰਹੀ ਹੈ, ਲੋਕ ਮਾਰੂ ਨੀਤੀਆਂ ਸਰਕਾਰ ਲਿਆ ਰਹੀ ਹੈ।
ਇਸ ਮੌਕੇ ਕਿਸਾਨ ਬੀਬੀਆਂ ਦੀ ਇਕਾਈ ਪ੍ਰਧਾਨ ਅਮਨਦੀਪ ਕੌਰ, ਸਕੱਤਰ ਸੁਖਵਿੰਦਰ ਕੌਰ ਅਤੇ ਖਜਾਨਚੀ ਗੁਰਮੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਜਿੰਨ੍ਹੇ ਵੀ ਮੁੱਦੇ ਹਨ, ਨਸ਼ਾ, ਬਿਜਲੀ, ਪਾਣੀਆਂ, ਕਾਰਪੋਰੇਟ ਘਰਾਣਿਆਂ ਖਿਲਾਫ ਅਤੇ ਵੱਧ ਰਹੀਆਂ ਲੁੱਟਾਂ ਖੋਹਾਂ ਖਿਲਾਫ ਡੱਟਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਗੂ ਪਰਗਟ ਸਿੰਘ ਗੁਨੋਵਾਲ, ਹਰਕੀਰਤ ਸਿੰਘ, ਜਸਬੀਰ ਸਿੰਘ, ਸਾਹਿਬ ਸਿੰਘ, ਅਰਸ਼ਦੀਪ ਸਿੰਘ, ਰਣਜੀਤ ਸਿੰਘ ਰਾਣਾ, ਨਿਰੰਜਣ ਸਿੰਘ, ਮੇਜਰ ਸਿੰਘ, ਦਵਿੰਦਰ ਸਿੰਘ ਭੋਲਾ(ਕਵੀ), ਬਲਵਿੰਦਰ ਸਿੰਘ ਕੰਗ, ਸੁਖਮਿੰਦਰ ਸਿੰਘ ਝੰਡ, ਮੰਗਲ ਸਿੰਘ ਸਮਰਾ, ਸਹਿਜਦੀਪ ਸਿੰਘ, ਬੀਬੀ ਕੁਲਵੰਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਗੁਰਮੀਤ ਕੌਰ, ਦਰਸ਼ਨ ਕੌਰ, ਨਵਦੀਪ ਕੌਰ, ਜਗਮੀਤ ਕੌਰ, ਪ੍ਰਿਆ, ਹਰਜਿੰਦਰ ਕੌਰ ਆਦਿ ਹਾਜਰ ਰਹੇ।