ਅੰੰਮਿ੍ਤਸਰ 16 ਜੁਲਾਈ (ਕੰਵਲਜੀਤ ਸਿੰਘ ਲਾਡੀ/ਸਾਹਿਲ ਗੁਪਤਾ): ਮਾਤਾ ਬੰਗਲਾਮੁਖੀ ਜੀ ਅਤੇ ਸ਼ਨੀ (ਸ਼ਿੰਗਨਾਪੁਰ) ਸ਼ਿਲਾ ਦਾ ਪਹਿਲਾ ਸਥਾਪਨਾ ਦਿਵਸ ਸ਼੍ਰੀ ਰਾਮ ਮੰਦਿਰ ਭੱਲਾ ਕਲੋਨੀ ਵਿਖੇ ਪ੍ਰਧਾਨ ਹੰਸਰਾਜ ਵਸ਼ਿਸ਼ਟ ਦੀ ਅਗਵਾਈ ਹੇਠ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਦੌਰਾਨ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਅਤੇ ਗੀਤਾਂਸ਼ ਫਾਊਂਡੇਸ਼ਨ ਦੇ ਸੰਸਥਾਪਕ ਰਵੀ ਪ੍ਰਕਾਸ਼ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਆਈਆਂ ਸੰਗਤਾਂ ਨੇ ਭਜਨ ਮੰਡਲੀਆਂ ਵੱਲੋਂ ਮਹਾਮਾਈ ਜੀ ਦਾ ਗੁਣਗਾਨ ਕਰਕੇ ਨਿਹਾਲ ਕੀਤਾ।ਇਸ ਮੌਕੇ ਦੀਪਕ ਸੂਰੀ ਅਤੇ ਰਵੀ ਪ੍ਰਕਾਸ਼ ਨੇ ਕਿਹਾ ਕਿ ਮਾਤਾ ਬੰਗਲਾਮੁਖੀ ਜੀ ਦੀ ਸੱਚੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਪੰਡਿਤ ਮਦਨ ਭਾਰਦਵਾਜ, ਸੁਰੇਸ਼ ਚੰਦਰ, ਅਸ਼ਵਨੀ ਕੁਮਾਰ, ਰਮਨ ਕੁਮਾਰ, ਮੰਥਨ ਸ਼ਰਮਾ, ਦਿਨੇਸ਼ ਕੁਮਾਰ, ਨਿਤਿਨ ਸ਼ਰਮਾ, ਸੁਖਦੇਵ ਰਾਜ, ਰਿਤਿਸ਼ ਰਿਸ਼ੀ, ਸਾਹਿਲ ਅਰੋੜਾ, ਸਰੋਜ ਸ਼ਰਮਾ ਆਦਿ ਹਾਜ਼ਰ ਸਨ।