ਚੋਹਲਾ ਸਾਹਿਬ/ਤਰਨਤਾਰਨ, 13 ਜੁਲਾਈ (ਰਾਕੇਸ਼ ਨਈਅਰ) : ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਪੀਏ ਅਤੇ ਯੂਥ ਆਗੂ ਰਣਜੀਤ ਸਿੰਘ ਰਾਣਾ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਖਡੂਰ ਵਿੱਚ ਪਿਛਲੇ ਦਿਨੀਂ ਆਨਲਾਈਨ ਆਈ.ਵਾਈ.ਸੀ.ਐਪ ਰਾਹੀਂ ਹੋਈ ਯੂਥ ਵੋਟਿੰਗ ਵਿੱਚ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਚੋਣ ਮੈਦਾਨ ‘ਚ ਉਤਾਰੇ ਗਏ ਸਾਰੇ ਉਮੀਦਵਾਰ ਹੀ ਚੋਣ ਨਤੀਜਿਆਂ ਵਿੱਚ ਜੇਤੂ ਰਹੇ ਹਨ।ਰਾਣਾ ਪਵਾਰ ਨੇ ਹਲਕਾ ਖਡੂਰ ਸਾਹਿਬ ਦੀ ਨਵੀਂ ਚੁਣੀ ਗਈ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਉਨ੍ਹਾਂ ਨਵੀਂ ਚੁਣੀ ਗਈ ਯੂਥ ਕਾਂਗਰਸ ਦੀ ਟੀਮ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਕੇ ਹਲਕੇ ਦੇ ਹਰ ਪਿੰਡ ਵਿੱਚ ਘਰ-ਘਰ ਜਾ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰ ਸਕੇ।ਇਸ ਮੌਕੇ ਰਾਣਾ ਪਵਾਰ ਨੇ ਹਲਕੇ ਦੇ ਸਮੂਹ ਯੂਥ ਵੋਟਰਾਂ ਤੇ ਸਪੋਰਟਰਾਂ ਤੋਂ ਇਲਾਵਾ ਪੰਚਾਂ, ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਵੱਡੀ ਗਿਣਤੀ ਵਿੱਚ ਵੋਟਾਂ ਦਾ ਭੁਗਤਾਨ ਕਰਕੇ ਉਮੀਦਵਾਰਾਂ ਨੂੰ ਜੇਤੂ ਬਣਾਇਆ ਗਿਆ ਹੈ।ਇਸ ਮੌਕੇ ਪੀਏ ਰਾਣਾ ਪਵਾਰ ਵਲੋਂ ਨਵੀਂ ਚੁਣੀ ਗਈ ਟੀਮ ਨਾਲ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਪੀਏ ਰਾਣਾ ਪਵਾਰ ਦੇ ਨਾਲ ਬਲਵਿੰਦਰ ਸਿੰਘ ਪਵਾਰ,ਹਰਵਿੰਦਰ ਸਿੰਘ ਲਾਡੀ ਬਾਠ,ਗਗਨਪ੍ਰੀਤ ਸਿੰਘ ਰੰਧਾਵਾ,ਜਸਪਾਲ ਸਿੰਘ ਪਵਾਰ ਆਦਿ ਹਾਜਿਰ ਸਨ।