ਫਰੀਦਕੋਟ (ਬਿਊਰੋ) : ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ‘ਤੇ ਬਾਈਕ ਸਵਾਰ ਨੌਜਵਾਨਾਂ ਨੇ ਖੁੱਲ੍ਹੇਆਮ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ‘ਤੇ ਬਾਈਕ ਸਵਾਰ ਨੌਜਵਾਨਾਂ ਨੇ 11 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 6 ਗੋਲੀਆਂ ਗੁਰਲਾਲ ਸਿੰਘ ਦੇ ਲੱਗਿਆਂ ਸਨ। ਇਸ ਖੇਤਰ ਵਿਚ ਗੋਲੀਬਾਰੀ ਹੁੰਦੇ ਹੀ ਹਲਚਲ ਮਚ ਗਈ ਅਤੇ ਇਥੋਂ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਜਿਵੇਂ ਹੀ ਪੁਲਿਸ ਗੁਰਲਾਲ ਸਿੰਘ ਨੂੰ ਚੈੱਕ ਕਰਨ ਲਈ ਆਈ ਤਾਂ ਉਸਦੀ ਮੌਤ ਹੋ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਵਿਧਾਇਕ ਕੁਸ਼ਲ ਦੀਪ ਸਿੰਘ ਢਿਲੋਂ ਦੇ ਬਹੁਤ ਨੇੜਲੇ ਹਨ ਅਤੇ ਹਾਲ ਹੀ ਦੀਆਂ ਸਥਾਨਕ ਨਾਗਰਿਕ ਚੋਣਾਂ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਪੁਲਿਸ ਮਾਮਲੇ ਨੂੰ ਰਾਜਨੀਤਿਕ ਤੌਰ ‘ਤੇ ਰੰਜਿਸ਼ ਦੇ ਐਂਗਲ ਤੋਂ ਦੇਖਦੇ ਹੋਏ ਜਾਂਚ ਕਰ ਰਹੀ ਹੈ। ਫਿਲਹਾਲ ਗੋਲੀ ਮਾਰਨ ਵਾਲੇ ਨਕਾਬਪੋਸ਼ ਨੌਜਵਾਨਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ