ਜੰਡਿਆਲਾ ਗੁਰੂ ( ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ ਜਿਸ ਦੇ ਤਹਿਤ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਵਿੱਚ ਜਿੱਤ ਪ੍ਰਾਪਤ ਕੀਤੀ। ਸਥਾਨਕ ਕਸਬੇ ਦੇ ਕੁੱਲ 15 ਵਾਰਡਾਂ ਵਿੱਚੋਂ 10 ਵਾਰਡਾਂ ‘ਚ ਕਾਂਗਰਸ ਉਮੀਦਵਾਰਾਂ ਨੇ ਮੱਲਾਂ ਮਾਰੀਆਂ ਜਦਕਿ 3 ਸੀਟਾਂ ਅਕਾਲੀ ਪਾਰਟੀ ਦੇ ਹਿੱਸੇ ਆਈਆਂ ਅਤੇ 2 ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ ਇੱਕ ਤੋਂ ਸ਼੍ਰੀ ਮਤੀ ਡਿੰਪਲ ਜੀ (ਕਾਂਗਰਸ), ਵਾਰਡ ਨੰਬਰ ਦੋ ਤੋਂ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ ਤਿੰਨ ਤੋਂ ਬਲਜਿੰਦਰ ਕੌਰ(ਕਾਂਗਰਸ),ਵਾਰਡ ਨੰਬਰ ਚਾਰ ਤੋਂ ਜਤਿੰਦਰ ਸਿੰਘ ਨਾਟੀ(ਕਾਂਗਰਸ), ਵਾਰਡ ਨੰਬਰ ਪੰਜ ਤੋਂ ਮੀਨੂੰ ਸ਼ਰਮਾਂ(ਅਕਾਲੀ ਦਲ),
ਵਾਰਡ ਨੰਬਰ 6 ਤੋਂ ਨਿਰਮਲ ਸਿੰਘ ਨਿੰਮਾ ਲਾਹੌਰੀਆ(ਕਾਂਗਰਸ), ਵਾਰਡ ਨੰਬਰ 7 ਤੋਂ ਹਰਪ੍ਰੀਤ ਸਿੰਘ ਬੱਬਲੂ ਦੀ ਪਤਨੀ ਰਾਜਪਾਲ ਕੌਰ(ਆਜ਼ਾਦ),ਵਾਰਡ ਨੰਬਰ ਤੋਂ 8 ਵਰਿੰਦਰ ਕੁਮਾਰ ਆਸ਼ੂ ਵਿਨਾਇਕ (ਕਾਂਗਰਸ), ਵਾਰਡ ਨੰਬਰ 9 ਤੋਂ ਅਮਰਜੀਤ ਕੌਰ(ਕਾਂਗਰਸ), ਵਾਰਡ ਨੰਬਰ
10 ਤੋਂ ਸੁਖਵਿੰਦਰ ਸਿੰਘ ਗੋਲਡੀ(ਕਾਂਗਰਸ), ਵਾਰਡ ਨੰਬਰ
11 ਤੋਂ ਹਰਦੇਵ ਸਿੰਘ(ਕਾਂਗਰਸ), ਵਾਰਡ ਨੰਬਰ 12 ਤੋਂ ਰਣਧੀਰ ਸਿੰਘ ਧੀਰਾ (ਕਾਂਗਰਸ), ਵਾਰਡ ਨੰਬਰ 13 ਤੋਂ ਨਿਸ਼ਾ ਮਲਹੋਤਰਾ(ਆਜ਼ਾਦ), ਵਾਰਡ ਨੰਬਰ 14 ਤੋਂ ਸੰਜੀਵ ਕੁਮਾਰ ਲਵਲੀ(ਕਾਂਗਰਸ) ਅਤੇ ਵਾਰਡ ਨੰਬਰ 15 ਤੋਂ ਰੋਮਾਂ ਸ਼ਰਮਾਂ (ਅਕਾਲੀ ਦਲ) ਜੇਤੂ ਰਹੇ। ਹਲਕਾ ਵਿਧਾਇਕ ਡੈਨੀ ਬੰਡਾਲਾ ਨੇ ਸਮੂਹ ਕਾਂਗਰਸ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ।