ਜੰਡਿਆਲਾ ਗੁਰੂ, 29 ਜੂਨ (ਕੰਵਲਜੀਤ ਸਿੰਘ) : ਬੀਤੇ ਦਿਨੀ ਬਾਰਿਸ਼ ਦੇ ਕਾਰਨ ਜੰਡਿਆਲਾ ਗੁਰੂ ਦੀਆਂ ਗਲੀਆਂ, ਬਜਾਰ ਪਾਣੀ ਦੇ ਨਾਲ ਜੱਲ ਥੱਲ ਹੋਏ ਸੀਂ, ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜਿਆਦਾ ਅੰਦਰ ਆ ਚੁੱਕਾ ਸੀਂ। ਸਾਰੀ ਰਾਤ ਲੋਕਾਂ ਨੇ ਪਾਣੀ ਬਾਹਰ ਕੱਢਦਿਆਂ ਗੁਜਾਰੀ। ਬੀਬੀਆਂ, ਭਾਈ , ਛੋਟੇ ਛੋਟੇ ਬੱਚਿਆਂ ਨੇ ਓਸ ਰਾਤ ਬਹੁਤ ਬੁਰੇ ਹਲਾਤ ਵਿੱਚ ਗੁਜਾਰੀ। ਇਹ ਸਾਰਾ ਕੁੱਛ ਜੰਡਿਆਲਾ ਗੁਰੂ ਦੀਆਂ ਗਲੀਆਂ ਦਾ ਸੀਵਰੇਜ ਸਹੀ ਤਰੀਕੇ ਨਾਲ ਨਾ ਪੈਣ ਕਰਕੇ ਹੋਇਆ, ਕਿਉਂਕਿ ਓਸ ਦਿਨ ਬਰਸਾਤ ਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਆਮ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ।
ਆਮ ਲੋਕਾਂ ਵੱਲੋਂ ਅਗਲੇ ਦਿਨ ਸਵੇਰੇ 9.00 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸਪੰਰਕ ਕੀਤਾ ਗਿਆ, ਸੋ ਮੌਕੇ ਦੇ ਹਲਾਤ ਦੇਖਕੇ ਕਿਸਾਨ ਆਗੂਆਂ ਵੱਲੋਂ ਇਹ ਸਾਰੀ ਨਿਯੂਜ ਵਾਈਰਲ ਕੀਤੀ ਗਈ। ਲੋਕਾਂ ਦੇ ਮੰਦੇ ਹਲਾਤ ਦਿਖਾਏ ਗਏ। ਇਸ ਖਬਰ ਦਾ ਅਸਰ ਇਹ ਹੋਇਆ ਕਿ ਮੰਤਰੀ ਹਰਭਜਨ ਸਿੰਘ eto ਵੱਲੋਂ ਸੀਵਰੇਜ ਬੋਰਡ ਵਾਲਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਹ ਭਰੋਸਾ ਦਵਾਇਆ ਗਿਆ ਕਿ ਜਲਦੀ ਹੀ ਜੰਡਿਆਲਾ ਗੁਰੂ ਵਿੱਚ ਪ੍ਰੋਪਰ ਤਰੀਕੇ ਨਾਲ ਸੀਵਰੇਜ ਦਾ ਕੰਮ ਕੀਤਾ ਜਾਵੇਗਾ, ਤੇ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ। ਮੰਤਰੀ ਹਰਭਜਨ ਸਿੰਘ ETO ਨੇ ਕਿਹਾ ਕਿ ਤਕਰੀਬਨ 24ਕਰੋੜ ਦੀ ਲਾਗਤ ਨਾਲ ਜੰਡਿਆਲਾ ਗੁਰੂ ਵਿੱਚ ਪ੍ਰੋਜੈਕਟ ਲਗਾਇਆ ਜਾਵੇਗਾ।
ਸੋ ਲੋਕਾਂ ਦੀ ਆਵਾਜ਼, ਤੇ ਮੀਡੀਆ ਦੇ ਸਹਿਜੋਗ ਦੇ ਨਾਲ ਆਮ ਲੋਕਾਂ ਆਵਾਜ਼ ਸਰਕਾਰ ਤੱਕ ਪਹੁੰਚਾਈ ਗਈ। ਜਿਸ ਕਰਕੇ ਮੰਤਰੀ ਹਰਭਜਨ ਸਿੰਘ eto ਨੂੰ ਮਜਬੂਰ ਹੋ ਕੇ ਸੀਵਰੇਜ ਬੋਰਡ ਨਾਲ ਮੀਟਿੰਗ ਕਰਨੀ ਪਈ। ਬਹੁਤ ਵਧੀਆ ਗੱਲ ਹੈ ਕਿ ਜੰਡਿਆਲਾ ਗੁਰੂ ਮੰਤਰੀ ਹਰਭਜਨ ਸਿੰਘ ਦੇ ਆਪਣੇ ਸ਼ਹਿਰ ਦਾ ਸੀਵਰੇਜ ਦਾ ਮਸਲਾ ਹੱਲ ਹੁੰਦਾ ਤਾਂ ਲੋਕਾਂ ਲਈ ਇਹ ਬਹੁਤ ਰਾਹਤ ਵਾਲੀ ਗੱਲ ਹੋਵੇਗੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਹਾਰੇ ਨਾਲ ਜੰਡਿਆਲਾ ਗੁਰੂ ਦੇ ਵਾਸੀਆਂ ਦੀ ਇਹ ਤਕਲੀਫ਼ ਮੀਡੀਆ ਰਾਹੀਂ ਉੱਭਰ ਕੇ ਆਈ, ਤੇ ਆਮ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਗਈ। ਜਿਸਦਾ ਨਤੀਜਾ ਇਹ ਆਇਆ ਕਿ ਮੰਤਰੀ ਸਾਬ ਨੂੰ ਸੀਵਰੇਜ ਬੋਰਡ ਵਾਲਿਆਂ ਨਾਲ ਮੀਟਿੰਗ ਕਰਕੇ ਸੀਵਰੇਜ ਦਾ ਕੰਮ ਜਲਦੀ ਮੁਕੰਮਲ ਕਰ ਮਸਲੇ ਦੇ ਹੱਲ ਦਾ ਐਲਾਨ ਕੀਤਾ ਗਿਆ।
ਆਮ ਲੋਕਾਂ ਦੇ ਕਿਹਾ ਕਿ ਜਿੰਨੀ ਛੇਤੀ ਇਹ ਖਬਰ ਲੱਗ ਰਹੀ ਹੈ ਕਿ ਸੀਵਰੇਜ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਓਨੀ ਤੇਜੀ ਨਾਲ ਸੀਵਰੇਜ ਦਾ ਕੰਮ ਸ਼ੁਰੂ ਹੋਕੇ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇ। ਤਾਂ ਜੋ ਲੋਕਾਂ ਦੀਆਂ ਆਸਾਂ ਤੇ ਪਾਣੀ ਨਾ ਫਿਰੂਗਾ ਤੇ ਮੰਤਰੀ ਹਰਭਜਨ ਸਿੰਘ eto ਵੱਲੋਂ ਜੋ ਐਲਾਨ ਕੀਤਾ ਗਿਆ ਉਸਨੂੰ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਤਾਂ ਜੋ ਐਲਾਨ ਸਿਰਫ ਐਲਾਨ ਨਾ ਰਹਿ ਜਾਵੇ।