ਜੰਡਿਆਲਾ ਗੁਰੂ, 22 ਜੂਨ (ਕੰਵਲਜੀਤ ਸਿੰਘ ਲਾਡੀ) : ਪੰਜਾਬ “ਚ’ ਝੋਨੇ ਲਾਉਣ ਸਬੰਧੀ ਕਿਸਾਨਾਂ ਨੂੰ ਸੰਚਾਰੂ ਢੰਗ ਨਾਲ ਪੰਜਾਬ ਸਰਕਾਰ ਦੇ ਫੈਂਸਲੇ ਮੁਤਾਬਿਕ ਚਾਰ ਜੋਨਾ ਚ ਵੰਡਿਆ ਗਿਆ ਸੀ 10 ਜੂਨ 16 ਜੂਨ 19 ਅਤੇ 21 ਜੂਨ ਇਸ ਦੇ ਮੁਤਾਬਿਕ ਕਿਸਾਨਾਂ ਨੇ ਝੋਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ।ਮਾਝਾ ਜੋਨ ਅਧੀਨ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਕਿਸਾਨਾਂ ਨੇ ਵਰਲਡ ਪੰਜਾਬੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 21 ਜੂਨ ਤੋਂ ਜੰਡਿਆਲਾ ਗੁਰੂ ਵਿਖੇ ਕਿਸਾਨਾਂ ਨੇ ਝੋਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਵੱਲੋਂ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਪਰਵਾਸੀ ਤੇ ਪੰਜਾਬੀ ਮਜ਼ਦੂਰ ਝੋਨਾ ਲਗਾ ਰਹੇ ਹਨ 4500 ਰੁਪਏ ਪਰ ਏਕੜ ਦੇ ਹਿਸਾਬ ਨਾਲ ।ਕਿਸਾਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਬਿਜਲੀ ਦੀ ਸਪਲਾਈ ਅਤੇ ਫਸਲ ਲਈ ਪਾਣੀ ਪਹਿਲੀ ਵਾਰ ਨਹਿਰਾਂ ਅਤੇ ਸੂਏ, ਰਾਜਬਾਹ ਰਾਹੀਂ 8 ਦਿਨ ਪਹਿਲਾਂ ਹੀ ਛੱਡ ਦਿੱਤੇ ਗਏ ਹਨ ਜੋ ਝੋਨੇ ਦੀ ਫਸਲ ਸਿਂਚਾਈ ਨਾਲ ਕੀਤੀ ਗਈ ਹੈ।
ਇਸ ਨਾਲ ਬਿਜਲੀ ਦੀ ਬੱਚਤ ਵੀ ਹੋਈ ਹੈ ਇਸ ਤੋਂ ਪਹਿਲੀਆਂ ਸਰਕਾਰਾਂ ਝੋਨੇ ਲੱਗਣ ਤੋਂ ਬਾਅਦ ਕਿਸਾਨਾਂ ਨੂੰ ਰਾਜਬਾਹ ਰਹੀ ਪਾਣੀ ਦਿੱਤਾ ਜਾਂਦਾ ਸੀ ਇਸ ਲਈ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ।ਇਸ ਵਾਰ ਕਿਸਾਨ ਕੱਦੂ ਕਰਕੇ ਝੋਨੇ ਦੀ ਬਿਜਾਈ ਕਰ ਰਹੇ ਹਨ ਸਿੱਧੀ ਬਿਜਾਈ ਘੱਟ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਖਰਚਾ ਜਿਆਦਾ ਆਉਂਦਾ ਹੈ।ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਪਾਣੀ ਨਾਲ ਹੀ ਤਿਆਰ ਹੁੰਦੀ ਹੈ ਇਸ ਵਾਰ ਕਿਸਾਨ ਬਹੁਤ ਖੁਸ਼ ਹੈ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਫਸਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਾਰਕੀਟ ਵਿੱਚ (ਡੁਪਲੀਕੇਟ) ਨਕਲੀ ਬਹੁਤ ਹਨ ਇਸ ਉਪਰ ਸਕੰਜਾ ਕੱਸਿਆ ਜਾਵੇ ਅਤੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਘੱਟ ਕੀਤੇ ਜਾਣ ਅਤੇ ਇਸੇ ਤਰਾਂ ਨਿਰਵਿੱਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੇ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਮੁੱਲ ਠੀਕ ਵੱਟ ਸਕੇ।ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਆਗੂ ਦਲਜੀਤ ਸਿੰਘ ਖ਼ਾਲਸਾ, ਹਰਕੀਰਤ ਸਿੰਘ, ਅਰਸ਼ਦੀਪ ਸਿੰਘ,ਜਸਬੀਰ ਸਿੰਘ,ਸਾਹਿਬ ਸਿੰਘ, ਸੁਖਮਿੰਦਰ ਸਿੰਘ ਸਿਮਰਨਜੀਤ ਸਿੰਘ ਆਦਿ ਹਾਜ਼ਿਰ ਸਨ।