ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ,ਰਾਮ ਸ਼ਰਨਜੀਤ ਸਿੰਘ): ਅੱਜ ਤੜਕਸਾਰ ਜਗਜੀਤ ਸਿੰਘ ਦਰਦੀ ਜੀ ਦੇ ਪਰਵਾਰ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਮਨਹੂਸ ਖਬਰ ਮਿਲੀ ਜਦੋਂ ਪੱਤਰਕਾਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਣ ਵਾਲੇ ਅਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦੇ ਬੇਟੇ ਸਤਬੀਰ ਸਿੰਘ ਦਰਦੀ ਜੀ (MDਚੜ੍ਹਦੀ ਕਲਾ ਟਾਈਮ ਟੀਵੀ)ਦਾ ਸਵੇਰੇ ਚਾਰ ਵਜੇ ਹਾਰਟ ਅਟੈਕ ਨਾਲ ਹੋਈ ਮੌਤ ਦਾ ਸਮਾਚਾਰ ਮਿਲਿਆ ਇਸ ਦੁਖਦਾਈ ਘਟਨਾ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਪੂਰੀ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦਰਦੀ ਪ੍ਰਵਾਹ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਭਾਰੀ ਇਕੱਠ ਦਾ ਤਾਂਤਾ ਲੱਗਿਆ ਅਤੇ ਅਖ਼ੀਰ ਸ਼ਾਮ 5 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਨਮ ਅੱਖਾਂ ਨਾਲ ਸਮਸ਼ਾਨ ਘਾਟ ਪਟਿਅਾਲੇ ਵਿਖੇ ਕੀਤਾ ਗਿਆ ਇਸ ਮੌਕੇ ਸ਼ੇਰੇ ਪੰਜਾਬ ਪ੍ਰੈੱਸ ਵੈਲਫੇਅਰ ਕਲੱਬ ਜੰਡਿਆਲਾ ਗੁਰੂ ਦੇ ਪ੍ਰਧਾਨ ਚੜ੍ਹਦੀ ਕਲਾ ਟਾਈਮ ਟੀਵੀ ਤੇ ਰੋਜ਼ਾਨਾ ਚੜ੍ਹਦੀ ਕਲਾ ਅਖਬਾਰ ਦੇ ਪੱਤਰਕਾਰ ਰਾਮ ਸ਼ਰਨਜੀਤ ਸਿੰਘ ਸਮੇਤ ਸਮੂਹ ਮੈਂਬਰ ਤੇ ਅਹੁਦੇਦਾਰਾਂ ਵੱਲੋਂ ਕੀਤੀ ਿੲਕੱਤਰਤਾਂ ਬੈਠਕ ਰਹੀ ਸਤਬੀਰ ਸਿੰਘ ਦਰਦੀ ਨੂੰ 2 ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਦਰਦੀ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਸ੍ਰੀ ਰਜੇਸ਼ ਪਾਠਕ ਜੀ ਮੀਤ ਪ੍ਰਧਾਨ ,ਮਲਕੀਤ ਸਿੰਘ ਸੱਗੂ ਮੁੱਖ ਸਲਾਹਕਾਰ, ਕੰਵਲਜੀਤ ਸਿੰਘ ਲਾਡੀ ਜਰਨਲ ਸਕੱਤਰ, ਸ੍ਰੀ ਸੰਜੀਵ ਸੂਰੀ ,ਕੁਲਵੰਤ ਸਿੰਘ ਵਿਰਦੀ ,ਹਰਿੰਦਰ ਸਿੰਘ ਡੱੱਡਵਾਲ, ਸੁਰਿੰਦਰ ਕੁਮਾਰ ਅਰੋੜਾ ,ਬਲਜੀਤ ਬਿੱਟੂ ,ਮੰਗਲਦੀਪ ਸਿੰਘ, ਮਲਕੀਤ ਸਿੰਘ ਚੀਦਾ, ਜਸਪਾਲ ਸਿੰਘ ਅਜਨਾਲਾ, ਦਲਬੀਰ ਸਿੰਘ , ਸਰਦੂਲ ਸਿੰਘ ਧੀਰੇਕੋਟ, ਕੁਲਜੀਤ ਸਿੰਘ, ਸੁਖਜਿੰਦਰ ਸਿੰਘ ਸੋਨੂੰ, ਬੁੱਧ ਸਿੰਘ ਰਾਣਾ ਕਾਲਾ, ਆਦਿ ਨੇ ਦੁੱਖ ਸਾਂਝਾ ਕੀਤਾ।
Check Also
Close