ਅੰਮ੍ਰਿਤਸਰ 20 ਜੂਨ (ਕੰਵਲਜੀਤ ਸਿੰਘ ਲਾਡੀ/ ਸਾਹਿਲ ਗੁਪਤਾ) : ਸਥਾਨਕ ਸ਼ਹਿਰ ਦੇ ਹਲਕਾ ਦੱਖਣੀ ਦੇ ਵਾਰਡ ਨੰਬਰ 39 ਦੇ ਆਉਂਦੇ ਇਲਾਕਿਆਂ ਕਲੋਨੀ ਕੋਟ ਵਧਾਵਾ ਸਿੰਘ,ਦਵਿੰਦਰ ਨਗਰ,ਸ਼ੈਲੀਬਰੇਸ਼ਨ ਏਵੀਨਿਓ,ਪੰਜਾਬੀ ਬਾਗ,ਬਾਬਾ ਨੋਦ ਸਿੰਘ ਏਵੀਨਿਓ ਅਤੇ ਇਤਿਹਾਸਕ ਮੰਦਿਰ ਸ਼ਿਵਾਲਾ ਮੇਘਨਾਥ ਵਾਲੀ ਗਲੀ ਦਾ ਬਦ ਤੋਂ ਬਦਤਰ ਹਾਲ ਦੇਖਣ ਨੂੰ ਮਿਲ ਰਿਹਾ ਹੈ। ਮੰਦਿਰ ਦੇ ਪੰਡਿਤ ਗੌਤਮ ਪਾਂਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਸਾਲ ਤੋਂ ਮੰਦਿਰ ਨੂੰ ਆਉਣ ਵਾਲੇ ਰਸਤੇ ਦਾ ਬਹੁਤ ਮਾੜਾ ਹਾਲ ਹੈ ਸ਼ੜਕ ਟੁਟੀ ਹੋਣ ਕਾਰਨ ਬਰਸਾਤ ਦੇ ਵਿੱਚ ਇਹ ਰਸਤਾ ਦਲਦਲ ਦਾ ਰੂਪ ਧਾਰਨ ਕਰ ਰਿਹਾ ਹੈ। ਜਿਸ ਕਾਰਨ ਮੰਦਿਰ ਤੱਕ ਪਹੁੰਚਣ ਵਿੱਚ ਸੰਗਤ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਅਵਤਾਰ ਚੰਦ, ਬਬਲੂ ਅਰੋੜਾ ਨੇ ਦੱਸਿਆ ਕਿ ਇਹ ਇਲਾਕਾ ਗੁਰੂਦਵਾਰਾ ਸ਼ਹੀਦ ਗੰਜ ਸਾਹਿਬ ਤੋਂ ਮਹਿਜ 2 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਵਿੱਚ ਆਉਂਦਾ ਹੈ ਪਰ ਪ੍ਰਸ਼ਾਸਨ ਵਲੋਂ ਮੰਦਿਰ ਵਾਲੀ ਗਲੀ ਵਿੱਚ ਹੁਣ ਤੱਕ ਕੋਈ ਸਟਰੀਟ ਲਾਈਟ ਤੱਕ ਨਹੀਂ ਲਗਾਈ ਅਤੇ ਨਾ ਹੀ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਕੀਤਾ ਹੈ।
ਜਿਸ ਕਾਰਨ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਖਦਸ਼ਾ ਵੱਖਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਮੰਦਿਰ ਵਿੱਚ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਔਰਤਾਂ ਅਤੇ ਬਜ਼ੁਰਗ ਚਿੱਕੜ ਵਿੱਚ ਡਿਗ ਕੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪਰ ਹਲਕਾ ਵਿਧਾਇਕ ਡਾ ਇੰਦਰਬੀਰ ਸਿੰਘ ਨਿਜਰ ਦਾ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਜਾਣਨ ਦਾ ਸਮਾਂ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਲਾਕੇ ਦਾ ਸੁਧਾਰ ਕੀਤਾ ਜਾਵੇ।ਇਸ ਮੌਕੇ ਕਰਮ ਚੰਦ, ਪਰਮਜੀਤ ਸਿੰਘ,ਸੁਨੀਲ ਕੁਮਾਰ ਵਿਸ਼ਾਲ ਮਹਾਜ਼ਨ ਸੁਰਿੰਦਰ ਸਿੰਘ ਰਿੰਕੂ ਮਹਾਜਨ, ਸਰਬਜੀਤ ਸਿੰਘ,ਸੂਦਰਸ਼ਨਾਂ ਰਾਨੀ ਰਤਨਾਂ ਦੇਵੀ ਆਦਿ ਹਾਜਰ ਸਨ।