ताज़ा खबरपंजाब

ਸਹੁਰੇ ਪਰਿਵਾਰ ਵਲੋਂ ਲੜਕੀ ਦਾ ਕਤਲ, ਪਤੀ ਅਤੇ ਸੱਸ ਤੇ ਮਾਮਲਾ ਦਰਜ਼

ਜੰਡਿਆਲਾ/ਬੰਡਾਲਾ, 19 ਜੂਨ (ਕੰਵਲਜੀਤ ਸਿੰਘ ਲਾਡੀ) : ਅੱਜ ਪਿੰਡ ਬੰਡਾਲਾ ਵਿਚ ਨੈਸ਼ਨਲ ਹਾਈਵੇ 54 ਦੇ ਕੋਲ ਪੈਂਦੇ ਇੱਕ ਰਸਤੇ ਨੇੜੇ ਬੋਹੜ ਨਾਲ ਲਟਕਦੀ ਹੋਈ ਲੜਕੀ ਦੀ ਲਾਸ਼ ਪੁਲਿਸ ਨੂੰ ਮਿਲੀ।ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਤਾ ਮਹਿੰਦਰ ਕੌਰ ਵਾਸੀ ਰਵੇਲੀ ਖੁਰਦ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ ਬਿਆਨਾਂ ਵਿਚ ਪੁਲਿਸ ਨੂੰ ਦੱਸਿਆ ਕਿ ਸਾਡੀ ਲੜਕੀ ਕੋਮਲਪ੍ਰੀਤ ਕੌਰ ਜੋ ਸਾਜਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਤਰਾਏ ਕਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਵਿਆਹੀ ਹੋਈ ਸੀ।

ਉਹ ਆਪਣੀ ਸੱਸ ਅਤੇ ਪਤੀ ਨਾਲ ਰਾਜੇਵਾਲ ਚਰਚ ਵਿਚ ਆਈ ਹੋਈ ਸੀ । ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਸਾਡੀ ਲੜਕੀ ਨੂੰ ਮਾਰ ਕੇ ਬੋਹੜ ਨਾਲ ਲਟਕਾਇਆ ਗਿਆ ਹੈ ਅਤੇ ਲੜਕੇ ਪਰਿਵਾਰ ਵਲੋਂ ਕਤਲ ਨੂੰ ਖੁਦਕੁਸ਼ੀ ਦਿਖਾਉਣ ਲਈ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੀ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ।

ਇਸ ਸਬੰਧੀ ਪੁਲਿਸ ਨੇ ਲੜਕੀ ਦੇ ਪਿਤਾ ਗੁਰਮੇਜ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ਼ ਕਰਕੇ ਕੋਮਲਪ੍ਰੀਤ ਕੌਰ ਦੇ ਪਤੀ ਸਾਜਨਪ੍ਰੀਤ ਸਿੰਘ ਅਤੇ ਲੜਕੇ ਦੀ ਮਾਂ ਪਰਮਜੀਤ ਕੌਰ ਤੇ ਕਤਲ ਦਾ ਮਾਮਲਾ ਥਾਣਾ ਜੰਡਿਆਲਾ ਗੁਰੂ ਵਿਚ ਦਰਜ਼ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published.

Back to top button