ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਰਜਿ: ਅੰਮ੍ਰਿਤਸਰ ਮਾਨਾਂਵਾਲਾ ਕੰਪਲੈਕਸ ਦੇ ਗੁਰਦੁਆਰਾ ਸਾਹਿਬ ਵਿਖੇ ਸੰਸਥਾ ਦੀ 47ਵੀੰ ਲੜਕੀ ਕਮਲਜੀਤ ਕੌਰ ਦੀ ਸ਼ਾਦੀ ਦਿੱਲੀ ਦੇ ਵਸਨੀਕ ਰਕੇਸ਼ ਮੇਹਰਾ ਸਪੁੱਤਰ ਸ੍ਰੀ ਜਗਨਨਾਥ ਮੇਹਰਾ ਦੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਸੰਸਥਾ ਦੇ ਪ੍ਰਧਾਨ ਡਾਕਟਰ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਹੋਈ। ਭਗਤ ਪੂਰਨ ਸਿੰਘ ਆਦਰਸ਼ ਸਕੂਲਾਂ ਦੇ ਐਜੂਕੇਸ਼ਨ ਡਾਇਰੈਕਟਰ ਗਰੁੱਪ ਕੈਪਟਨ (ਰਿਟ:) ਰਜਿੰਦਰ ਪਾਲ ਸਿੰਘ ਜੀ ਵਲੋੰ ਇਸ ਲੜਕੀ ਦਾ ਪੱਲਾ ਫੜਾਇਆ ਗਿਆ।
ਇਸ ਮੌਕੇ ਉਨ੍ਹਾਂ ਤੋਂ ਇਲਾਵਾ ਮੀਤ ਪ੍ਰਧਾਨ ਡਾ: ਜਗਦੀਪ ਸਿੰਘ, ਆਨਰੇਰੀ ਸਕੱਤਰ ਆ: ਮੁਖਤਾਰ ਸਿੰਘ, ਸ੍: ਰਾਜਬੀਰ ਸਿੰਘ ਮੈਂਬਰ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਸ਼ਾਸ਼ਕ, ਤਿਲਕ ਰਾਜ ਜਨਰਲ ਮੈਨੇਜਰ, ਸ੍ ਜੈ ਸਿੰਘ ਪ੍ਸ਼ਾਸ਼ਕ ਮਾਨਾਂਵਾਲਾ ਕੰਪਲੈਕਸ, ਡੀ. ਐਸ. ਪੀ. ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਭੱਟੀ, ਸ੍: ਗੁਰਨੇਬ ਸਿੰਘ, ਡਾ: ਨਿਰਮਲ ਸਿੰਘ, ਪੀ. ਏ. ਸ੍: ਰਜਿੰਦਰ ਸਿੰਘ ਪੱਪੁ, ਯੋਗੇਸ਼ ਸੂਰੀ, ਗੁਲਸ਼ਨ ਰੰਜਨ ਸਮੰਹ ਸਕੂਲਾਂ ਦਾ ਸਟਾਫ ਤੇ ਪਿੰਗਲਵਾੜਾ ਪਰਿਵਾਰ ਹਾਜਰ ਸਨ।