ਤਰਨ ਤਾਰਨ,11 ਜੂਨ (ਰਾਕੇਸ਼ ਨਈਅਰ ਚੋਹਲਾ) :- ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਵਿੱਚ ਉਸ ਵਕਤ ਵੱਡੀ ਸਿਆਸੀ ਸਰਗਰਮੀ ਵੇਖਣ ਨੂੰ ਮਿਲੀ ਜਦੋਂ ਕਾਗਰਸ ਪਾਰਟੀ ਨੂੰ ਛੱਡ ਕੇ ਇਸ ਹਲਕੇ ਦੇ ਪਿੰਡ ਮਹਿੰਦੀਪੁਰ ਵਿਖ਼ੇ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਅਤੇ ਕਮਲ ਦੇ ਨਿਸ਼ਾਨ ਨੂੰ ਅਪਣਾਇਆ।ਸੀਨੀਅਰ ਭਾਜਪਾ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਹੋਏ ਇਸ ਸਮਾਗਮ ਵਿੱਚ ਸਰਪੰਚ ਸਾਹਿਬ ਸਿੰਘ ਸਮੁੱਚੀ ਟੀਮ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ,ਜਿਨ੍ਹਾਂ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਾਰਟੀ ਦੇ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਦਰਦ ਪਾਰਟੀ ਹੈ ਅਤੇ ਇਸੇ ਗੱਲ ਨੂੰ ਸਮਝਦਿਆਂ ਹੀ ਪਿੰਡਾਂ ਦੇ ਲੋਕ ਹੁਣ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ਫਸਲਾਂ ਦੇ ਸਰਕਾਰੀ ਮੁੱਲ ਵਿੱਚ ਵਾਧਾ ਕਰਦਿਆਂ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਹੈ,ਪੰਜਾਬ ਵਿੱਚ ਆਉਣ ਵਾਲਾ ਸਿਆਸੀ ਸਮਾਂ ਭਾਜਪਾ ਦਾ ਹੈ ਕਿਉਂਕਿ ਇਹੋ ਪਾਰਟੀ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਲਾ ਕਰ ਸਕਦੀ ਹੈ।ਇਸ ਮੌਕੇ ਇਕੱਠ ਨੂੰ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ,ਜ਼ਿਲਾ ਜਨਰਲ ਸਕੱਤਰ ਗੁਰਮੁਖ ਸਿੰਘ ਘੁੱਲਾ ਬਲੇਰ,ਮੀਤ ਪ੍ਰਧਾਨ ਸਿਵ ਕੁਮਾਰ ਸੋਨੀ,ਡਾ.ਰੀਤੇਸ ਚੌਪੜਾ, ਪ੍ਰਦੇਸ ਕਾਰਜਕਾਰਨੀ ਮੈਂਬਰ ਪ੍ਰਦੀਪ ਚੋਪੜਾ,ਰੋਹਿਤ ਕੁਮਾਰ,ਪਵਨ ਪੁਰੀ,ਸਰਪੰਚ ਮਹਿਤਾਬ ਸਿੰਘ,ਸਰਪੰਚ ਨਿਸਾਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਹਰਜੀਤ ਸਿੰਘ ਸੰਧੂ ਨੇ ਕਿਹਾ ਪਿੰਡਾਂ ਵਿਚ ਅਜਿਹੇ ਵੱਡੇ ਇਕੱਠ ਕਰਕੇ ਭਾਜਪਾ ਨੂੰ ਪਿੰਡਾਂ ਵਿੱਚ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਮੌਜੂਦਾ ਸਰਪੰਚ ਸਾਹਿਬ ਸਿੰਘ,ਸ.ਚੜ੍ਹਤ ਸਿੰਘ,ਸ.ਹਰਪਾਲ ਸਿੰਘ, ਸ.ਹਰਵਿੰਦਰ ਸਿੰਘ, ਸ.ਸੁੱਚਾ ਸਿੰਘ,ਸ.ਸ਼ਮਸ਼ੇਰ ਸਿੰਘ,ਸ.ਗੁਰਵੰਤ ਸਿੰਘ, ਨੰਬਰਦਾਰ ਗੁਰਦਿਆਲ ਸਿੰਘ,ਸ.ਮੁਲਾਇਮ ਸਿੰਘ,ਸਰਦਾਰ ਕਾਲਾ ਸਿੰਘ,ਜਥੇ.ਜੈਮਲ ਸਿੰਘ,ਸ.ਲਾਭ ਸਿੰਘ,ਸ.ਸਰਦਾਰ ਕਾਲਾਸਿੰਘ,ਸ.ਚਾਨਣ ਸਿੰਘ,ਸ.ਬੀਰਾ ਸਿੰਘ, ਸ.ਵਰਿਆਮ ਸਿੰਘ,ਸ.ਮੇਜਰ ਸਿੰਘ,ਸ.ਬੋਹੜ ਸਿੰਘ,ਸ.ਦਲੇਰ ਸਿੰਘ,ਸੁੱਖਾ ਸਿੰਘ,ਜਿੰਦਾ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ।
Related Articles
Check Also
Close