ਖੇਮਕਰਨ ਦੇ ਪਿੰਡ ਰਾਜੋਕੇ ਵਿਖ਼ੇ ਅਨੂਪ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਿਲ
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਸ਼ਮੂਲੀਅਤ
ਤਰਨ ਤਾਰਨ,9 ਜੂਨ (ਰਾਕੇਸ਼ ਨਈਅਰ ‘ਚੋਹਲਾ’) :– ਹਲਕਾ ਖੇਮਕਰਨ ਵਿੱਚ ਉਸ ਵਕਤ ਵੱਡੀ ਸਿਆਸੀ ਸਰਗਰਮੀ ਵੇਖਣ ਨੂੰ ਮਿਲੀ ਜਦੋਂ ਇਸ ਹਲਕੇ ਦੇ ਪਿੰਡ ਰਾਜੋਕੇ ਵਿਖ਼ੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਦਰਜਨਾਂ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਅਤੇ ਕਮਲ ਦੇ ਨਿਸ਼ਾਨ ਨੂੰ ਅਪਣਾਇਆ।ਸੀਨੀਅਰ ਭਾਜਪਾ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਹੋਏ ਇਸ ਸਮਾਗਮ ਵਿੱਚ ਸਰਪੰਚ ਮਹਿਤਾਬ ਸਿੰਘ ਅਤੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਸਮੁੱਚੀ ਟੀਮ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਾਰਟੀ ਦੇ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਦਰਦ ਪਾਰਟੀ ਹੈ ਅਤੇ ਇਸੇ ਗੱਲ ਨੂੰ ਸਮਝਦਿਆਂ ਹੀ ਪਿੰਡਾਂ ਦੇ ਲੋਕ ਹੁਣ ਲਗਾਤਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ਫਸਲਾਂ ਦੇ ਸਰਕਾਰੀ ਮੁੱਲ ਵਿੱਚ ਵਾਧਾ ਕਰਦਿਆਂ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਹੈ,ਪੰਜਾਬ ਵਿੱਚ ਆਉਣ ਵਾਲਾ ਸਿਆਸੀ ਸਮਾਂ ਭਾਜਪਾ ਦਾ ਹੈ ਕਿਉਂਕਿ ਇਹੋ ਪਾਰਟੀ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਭਲਾ ਕਰ ਸਕਦੀ ਹੈ।ਇਸ ਮੌਕੇ ਇਕੱਠ ਨੂੰ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ, ਜ਼ਿਲਾ ਜਨਰਲ ਸਕੱਤਰ ਗੁਰਮੁਖ ਸਿੰਘ ਘੁੱਲਾ ਬਲੇਰ,ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਸਾਬਕਾ ਪ੍ਰਧਾਨ ਸਦਾ ਨੰਦ, ਡਾਕਟਰ ਚੋਪੜਾ, ਰਵੀ ਸ਼ਰਮਾ,ਉਪਕਾਰਦੀਪ ਪ੍ਰਿੰਸ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਅਸ਼ੋਕ ਕੁਮਾਰ ਬੰਟੀ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਅਨੂਪ ਸਿੰਘ ਭੁੱਲਰ ਨੇ ਆਖਿਆ ਕਿ ਹਲਕਾ ਖੇਮਕਰਨ ਵਿੱਚ ਪਿੰਡ ਪਿੰਡ ਅਜਿਹੇ ਵੱਡੇ ਇਕੱਠ ਕਰਕੇ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇਗਾ।ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਅਤੇ ਸਰਪੰਚ ਮਹਿਤਾਬ ਸਿੰਘ ਨਾਲ਼ ਬਲਵੰਤ ਸਿੰਘ ਪੰਚ,ਗੁਰਮੁਖ ਸਿੰਘ ਪੰਚ, ਸੁਖਦੇਵ ਸਿੰਘ ਪੰਚ,ਹਰਚਰਨ ਸਿੰਘ,ਬਲਦੇਵ ਸਿੰਘ,ਕਿਰਪਾਲ ਸਿੰਘ,ਨਿਰਮਲ ਸਿੰਘ, ਬਲਕਾਰ ਸਿੰਘ, ਧਵਨ ਭਿੱਖੀਵਿੰਡ ਆਦਿ ਵੀ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ।