ਜਲੰਧਰ, 08 ਜੂਨ (ਕਬੀਰ ਸੌਂਧੀ) : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਲਗਵਾਉਣ ਲਈ ਜੋ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਇਹ ਸਰਾਸਰ ਗਲਤ ਹਨ । ਪੁਰਾਣੀਆਂ ਸਰਕਾਰਾਂ ਦੇ ਸਮੇਂ ਪੈਨਸ਼ਨ ਲਗਵਾਉਣ ਲਈ ਸਿਰਫ ਆਧਾਰ ਲਿਆ ਜਾਂਦਾ ਸੀ ਪਰ ਨਵੀਂ ਸਰਕਾਰ ਨੇ ਜੋ ਆਦੇਸ਼ ਜਾਰੀ ਕੀਤੇ ਹਨ ਕਿ ਪੈਨਸ਼ਨ ਲਗਵਾਉਣ ਲਈ 10ਵੀਂ ਦਾ ਸਰਟੀਫਿਕੇਟ ਜਾਂ ਜਨਮ ਦਾ ਸਰਟੀਫਿਕੇਟ ਜਾਂ ਸਕੂਲ ਛੜਣ ਦਾ ਸਰਟੀਫਿਕੇਟ ਲਗਾਉਣਾ ਜਰੂਰੀ ਕਕਰ ਦਿਤਾ ਹੈ ਜੋ ਕਿ ਬਜੁਰਗਾਂ ਨਾਲ ਸਰਾਸਰ ਧੋਖਾ ਹੈ । ਕਿਉਕਿ ਪੈਨਸ਼ਨ ਲਗਵਾਉਣ ਲਈ ਪੁਰਸ਼ਾਂ ਦੀ ਉਮਰ 65 ਸਾਲ ਤੇ ਇਸਤਰੀਆਂ ਦੀ ਉਮਰ 58 ਹੈ ਇਸ ਉਮਰ ਵਿਚ ਇਹ ਜਨਮ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ ਜਾਂ ਸਕੂਲ ਛੜਣ ਦਾ ਸਰਟੀਫਿਕੇਟ ਕਿਥੋ ਲੈ ਕੇ ਆਉਣਗੇ ।
ਇਹ ਸਰਕਾਰ ਦਾ ਆਦੇਸ਼ ਲੋਕਾਂ ਨੂੰ ਸਕੀਮਾਂ ਤੋ ਵਾਂਝਾ ਕਰਨ ਲਈ ਕੀਤਾ ਜਾ ਰਿਹਾ ਹੈ । 16 ਮਹੀਨਿਆਂ ਤੋ ਸਰਕਾਰ ਬਣੀ ਹੈ ਪਰ ਆਮ ਆਦਮੀ ਪਾਰਟੀ ਵਲੋ ਪਹਿਲਾ ਤਾਂ ਸਮਾਰਟ ਕਾਰਡ ਬਣਾਉਣ ਵਾਲੀ ਆਨਲਾਈਨ ਸਾਈਟ ਬੰਦ ਕੀਤੀ ਹੋਈ ਹੈ ਤੇ ਨਾ ਹੀ ਕਾਰਡ ਵਿਚ ਨਾਮ ਦਰਜ ਕੀਤੇ ਜਾਂਦੇ ਹਨ । ਸਰਕਾਰ ਕੋਲੋ ਮੰਗ ਕਰਦੇ ਹਾਂ ਕਿ ਇਸ ਆਦੇਸ਼ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਪਹਿਲਾ ਵਾਂਗੂ ਹੀ ਬੁਢਾਪਾ, ਵਿਧਵਾ ਤੇ ਅੰਗਹੀਣ ਲੋਕਾਂ ਦੀਆਂ ਪੈਨਸ਼ਨਾਂ ਲਗਾਈਆਂ ਜਾਣ ਤਾਂ ਜੋ ਆਮ ਜਨਤਾ ਨੂੰ ਇਸ ਸੰਬੰਧੀ ਦਿਕਤ ਨਾ ਆਵੇ ਤੇ ਲੋਕਾਂ ਨੂੰ ਦਫਤਰਾਂ ਦੇ ਚਕਰ ਨਾ ਲਗਾਉਣੇ ਪੈਣ । ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸਨ ਕਿ ਸਾਡੀ ਸਰਕਾਰ ਵਿਚ ਲੋਕਾਂ ਦਫਤਰਾਂ ਵਿਚ ਚਕਰ ਨਹੀ ਲਗਾਉਣੇ ਪੈਣਗੇ ਪਰ ਇਹੋ ਜਿਹੇ ਆਦੇਸ਼ ਜਾਰੀ ਕਰਨ ਨਾਲ ਤਾਂ ਲੋਕਾਂ ਨੂੰ ਅਨੇਕਾਂ ਚਕਰ ਲਗਾਉਣੇ ਪੈਣਗੇ ਤੇ ਲੋਕਾਂ ਦੇ ਕੰਮ ਵੀ ਨਹੀ ਹੋਣਗੇ । ਇਸ ਮੌਕੇ ਤੇ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰੀਸ਼ ਢੱਲ, ਮਨੋਜ ਕੁਮਾਰ ਬੜਿੰਗ ਪਵਨ ਕੁਮਾਰ, ਨਰੇਸ਼ ਵਰਮਾ ਮਨਜੀਤ ਸਿੰਘ ਸਰੋਆ, ਸੰਜੂ ਅਰੋੜਾ, ਨਿਸ਼ਾਂਤ ਘਈ, ਗੁਰਜੀਤ ਸਿੰਘ ਕਾਹਲੋ, ਦੀਪਕ ਖੋਸਲਾ, ਰਾਕੇਸ਼ ਕੁਮਾਰ, ਮਹਿੰਦਰ ਸਿੰਘ ਗੁਲੂ ਬੰਟੀ ਨੀਲਕੰਠ, ਜਗਦੀਸ਼ ਕੁਮਾਰ ਦਕੋਹਾ, ਮਨਮੋਹਨ ਸਿੰਘ ਰਾਜੂ, ਮਖਣ ਸਿੰਘ, ਮਨਮੋਹਨ ਸਿੰਘ ਮੋਨਾ, ਪ੍ਰਭਦਿਆਲ ਭਗਤ, ਤਰਸੇਮ ਲਖੋਤਰਾ, ਬਚਨ ਲਾਲ, ਅਨਮੋਲ ਗਰੋਵਰ, ਅਵਤਾਰ ਸਿੰਘ, ਜਗਦੀਸ਼ ਰਾਮ ਸਮਰਾਏ, ਸੁਦੇਸ਼ ਕੁਮਾਰ, ਬਿਸ਼ਮਬਰ ਕੁਮਾਰ, ਰੋਹਨ ਚਢਾ, ਅਸ਼ੋਕ ਖੰਨਾ ਹਰਪਾਲ ਮਿੰਟੂ, ਅਮਿਤ ਮਟੂ, ਅਮਰੀਕ ਕੇ ਪੀ, ਗੌਤਮ ਖੋਸਲਾ, ਭਾਰਤ ਭੂਸ਼ਨ, ਆਦੇਸ਼ ਕੁਮਾਰ, ਮੋਹਿਤ ਸ਼ਰਮਾ ਜਗਮੋਹਨ ਸਿੰਘ ਛਾਬੜਾ,ਰਵੀ ਬਗਾ, ਯਸ਼ ਪਾਲ ਸਫਰੀ, ਦੀਪਕ ਟੇਲਾ,ਰਮੇਸ਼ ਕਪਿਲ ਦੇਵ ਆਲਮ ਛਤਰ ਪਾਲ ਸ਼ੁਦੇਸ਼ ਭਗਤ ਅਰੁਣ ਰਤਨ ਰਾਜਦੀਪ ਸਿੰਘ, ਅਮਿਤ ਭਗਤ ਰਾਜਨ ਨਵਦੀਪ ਜਰੇਵਾਲ , ਅਮਨ ਧੰਨੋਵਾਲੀ ਨਰਿੰਦਰ ਪਹਿਲਵਾਨ ਜੋਗਿੰਦਰ ਪਾਲ, ਸਚਿਨ ਸਰੀਨ, ਸਿੰਘ ਨਾਮਧਾਰੀ, ਸੰਜੀਵ ਕੁਮਾਰ ਦਰਸ਼ਨ ,ਐਡਵੋਕੇਟ ਮਧੂ ਰਚਨਾ,ਕੁਲਦੀਪ ਕੌਰ ਗਾਖਲ, ਮੀਨੂੰ ਬਗਾ, ਆਸ਼ਾ ਰਾਣੀ ਸਮਰਾਏ,,ਆਰਤੀ ਸਬਰਵਾਲ, ਰਣਜੀਤ ਕੌਰ, ਪਲਵੀ, ਰਣਜੀਤ ਰਾਣੋ ਚੰਦਰ ਕਾਂਤਾ, ਆਸ਼ਾ ਸਹੋਤਾ, ਸ਼ਬਨਮ, ਗੁਰਮੀਤ ਜਸੀ, ਮਹਿੰਦਰ ਕੌਰ, ਨਿਰਦੋਸ਼ ਰਾਣੀ, ਮਨਦੀਪ ਕੌਰ, ਸੁਰਜੀਤ ਕੌਰ।