ਤਰਨਤਾਰਨ, 28 ਮਈ (ਰਾਕੇਸ਼ ਨਈਅਰ) : ਪਲਿਓ ਉੱਪਰ ਕਾਬੂ ਪਾਉਣ ਲਈ ਦੇਸ਼ ਭਰ ਵਿੱਚ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਐਤਵਾਰ ਨੂੰ ਜ਼ਿਲ੍ਹਾ ਤਰਨਤਾਰਨ ਵਿਖੇ 0 ਤੋਂ 5 ਸਾਲ ਦੇ 1,45,747 ਬੱਚਿਆਂ ਨੂੰ ਪੋਲਿਓ ਰਹਿਤ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਵੱਲੋਂ 2498 ਟੀਮਾਂ ਤਾਇਨਾਤ ਕੀਤੀਆ ਗਈਆਂ।ਅਭਿਆਨ ਦਾ ਆਗਾਜ਼ ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ ਨੇ ਸਿਵਲ ਹਸਪਤਾਲ ਵਿਖੇ ਪ੍ਰੈੱਸ ਕਲੱਬ ਵੱਲੋਂ ਲਗਾਏ ਗਏ ਬੂਥ ’ਤੇ ਬੱਚਿਆਂ ਨੂੰ ਬੂੰਦਾਂ ਪਿਲਾਉਂਦੇ ਕੀਤਾ।
ਡਾ.ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਦੇਸ਼ ਭਰ ਵਿੱਚ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਸਿਹਤ ਵਿਭਾਗ ਤੋਂ ਇਲਾਵਾ ਸਮਾਜ ਸੇਵੀ ਸੰਗਠਨ ਅਤੇ ਮੀਡੀਆ ਦਾ ਵੀ ਸਹਿਯੋਗ ਮਿਲ ਰਿਹਾ ਹੈ।ਪ੍ਰੈੱਸ ਕਲੱਬ ਦੇ ਪ੍ਰਧਾਨ ਧਰਮਬੀਰ ਸਿੰਘ ਮਲਹਾਰ,ਕੈਸ਼ੀਅਰ ਰਮਨ ਚਾਵਲਾ,ਮਨੀਸ਼ ਸ਼ਰਮਾ, ਜਸਬੀਰ ਸਿੰਘ ਲੱਡੂ, ਪਵਨ ਚਾਵਲਾ,ਸਿਧਾਰਥ ਅਰੋੜਾ,ਅਮਨਿੰਦਰ ਸਿੰਘ ਹੀਰਾ,ਗੁਰਪ੍ਰੀਤ ਸਿੰਘ ਲਵਲੀ,ਰਾਜਨ ਸ਼ਰਮਾ ਅਤੇ ਵਿਵੇਕ ਗੁਪਤਾ ਨੇ ਅਭਿਆਨ ਵਿੱਚ ਸਹਿਯੋਗ ਦਿੱਤਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਵਰਿੰਦਰਪਾਲ ਕੌਰ,ਐਸ.ਐਮ.ਓ. ਡਾ. ਸਵਰਨਜੀਤ ਧਵਨ,ਡਾ. ਨੀਰਜ ਲਤਾ,ਡਾ.ਕੋਮਲ ਕਮਲ,ਨਰਸਿੰਗ ਸਿਸਟਰ ਕੁਲਵੰਤ ਕੌਰ ਨੇ ਵੀ ਬੱਚਿਆਂ ਨੂੰ ਪਲਿਓ ਰਹਿਤ ਬੂੰਦਾਂ ਪਿਲਾਈਆ।ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ 3 ਰੋਜ਼ਾ ਅਭਿਆਨ ਨੂੰ ਕਾਮਯਾਬ ਬਣਾਉਣ ਦੇ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ 117 ਸੁਪਰਵਾਈਜਰ ਤਾਇਨਾਤ ਕੀਤੇ ਗਏ ਹਨ। ਜਦੋਂਕਿ 2498 ਟੀਮਾਂ ਨੂੰ 0 ਤੋਂ 5 ਸਾਲ ਦੇ 1,45,747 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਮਿਲਿਆ ਸੀ,ਜਿਸ ਵਿੱਚੋਂ 84,255 (58 ਪ੍ਰਤੀਸ਼ਤ) ਬੱਚਿਆਂ ਨੂੰ ਪਲਿਓ ਦੀਆਂ ਖੁਰਾਕਾਂ ਪਿਲਾਈਆ ਗਈਆ।ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਦਰਵਾਜਾ ਖਟਕਾ ਕੇ ਉਨ੍ਹਾਂ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆ ਜੋ ਕਿ ਐਤਵਾਰ ਨੂੰ ਅਭਿਆਨ ਦਾ ਹਿੱਸਾ ਨਹੀਂ ਬਣ ਪਾਏ। ਸਲਮ ਬਸਤੀਆਂ, ਝੋਂਪੜੀਆਂ ਅਤੇ ਇੱਟ ਭੱਠਿਆਂ ‘ਤੇ ਵੀ ਟੀਮਾਂ ਪਹੁੰਚਣਗੀਆ।