ਬਠਿੰਡਾ (ਸੁਰੇਸ਼ ਰਹੇਜਾ) : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ-ਫਾਰਮ ਹੋਲਡਰ(ਛੋਟੇ ਕਿਸਾਨ), ਨੀਲਾ ਕਾਰਡ ਧਾਰਕ, ਕੰਸਟਰੰਕਸ਼ਨ ਵਰਕਰ ਅਤੇ ਛੋਟੇ ਵਪਾਰੀ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ(ਸੀ.ਐਸ.ਸੀ.) ਵਿਖੇ ਪਹੁੰਚ ਕੇ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਆਪਣੀ ਯੋਗਤਾ ਚੈਕ ਕਰਵਾਉਣ ਅਤੇ ਇਸ ਸਕੀਮ ਲਈ ਯੋਗ ਹੋਣ ’ਤੇ ਵੱਧ ਤੋਂ ਵੱਧ ਲਾਭਪਾਤਰੀ ਆਪਣਾ ਬੀਮਾ ਕਾਰਡ ਬਣਵਾ ਕੇ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਅੱਗੇ ਹੋਰ ਦੱਸਿਆ ਕਿ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਜਿਹੜੇ ਲਾਭਪਾਤਰੀਆਂ ਦੇ ਬੀਮਾ ਕਾਰਡ ਬਣੇ ਹਨ, ਉਹ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਜ਼ਿਲੇ ਦੇ 14 ਸਰਕਾਰੀ ਅਤੇ 62 ਪ੍ਰਾਈਵੇਟ ਇਨਮਪੈਨਲਡ ਹਸਪਤਾਲਾਂ ਵਿੱਚ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਬੀਮਾ ਸਕੀਮ ਦੇ ਕਾਰਡ ਬਨਾਉਣ ਲਈ ਜ਼ਿਲੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਪੈਸ਼ਲ ਕੈਂਪ ਵੀ ਲਗਾਏ ਜਾ ਰਹੇ ਹਨ।