ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸਟੂਡੈਂਟ ਆਫ ਦਾ ਯੀਅਰ ਐਵਾਰਡ ਮਿਲਿਆ ਅੰਮ੍ਰਿਤਪ੍ਰੀਤ ਕੌਰ ਨੂੰ
ਚੋਹਲਾ ਸਾਹਿਬ/ਤਰਨਤਾਰਨ, 02 ਮਈ (ਰਾਕੇਸ਼ ਨਈਅਰ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿੱਦਿਅਕ ਸ਼ੈਸ਼ਨ 2021-22 ਦੇ ਅਕਾਦਮਿਕ ਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦਾ ਅਰੰਭ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।ਉਪਰੰਤ ਕਾਲਜ ਪ੍ਰਿੰਸੀਪਲ ਡਾ.ਕੰਵਲਜੀਤ ਕੌਰ ਵੱਲੋਂ ਵੱਖ-ਵੱਖ ਕਲਾਸਾਂ ਵਿੱਚੋਂ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਕਾਲਜ ਕੈਂਪਸ ਵਿੱਚ ਹਾਜ਼ਰ ਵਿਦਿਆਰਥੀਆਂ ਦੇ ਮਾਪਿਆ ਨੂੰ ਵਧਾਈ ਦਿੰਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਕਾਲਜ ਦੀਆਂ ਸਲਾਨਾ ਪ੍ਰਾਪਤੀਆਂ ਦੀ ਰਿਪੋਰਟ ਸਾਂਝੀ ਕੀਤੀ ਗਈ।
ਕਾਲਜ ਦੇ ਸ਼ੈਸ਼ਨ 2021-22 ਦੇ ਬੀਏ/ਬੀਐਸਸੀ,ਬੀਸੀਏ,ਬੀਕਾਮ ਭਾਗ ਇੱਕ,ਭਾਗ ਦੂਜਾ,ਭਾਗ ਤੀਜਾ ਅਤੇ 10+2 ਅਤੇ 10+1 ਸਾਇੰਸ,ਕਾਮਰਸ ਅਤੇ ਆਰਟਸ ਕਲਾਸਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ ਵਿੱਚੋਂ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਕਾਲਜ ਵਿੱਚੋਂ ਬੈਸਟ ਸਿੰਗਰ ਦਾ ਐਵਾਰਡ ਗੁਰਵਿੰਦਰ ਸਿੰਘ ਨੂੰ,ਬੈਸਟ ਐਕਟਰ ਦਾ ਐਵਾਰਡ ਲਾਭਜੋਤ ਕੌਰ ਨੂੰ,ਬੈਸਟ ਡਸਿਪਲਿਨਡ ਐਵਾਰਡ ਲੜਕਾ ਸਹਿਜਪ੍ਰੀਤ ਸਿੰਘ,ਬੈਸਟ ਡਿਸਿਪਲਨਡ ਲੜਕੀ ਅਨੂਰੀਤ ਕੌਰ,ਬੈਸਟ ਪਲੇਅਰ ਸੁਖਮਨਜੀਤ ਕੌਰ,ਬੈਸਟ ਸਪੀਕਰ ਦਾ ਐਵਾਰਡ ਹਰਮਨਪ੍ਰੀਤ ਕੌਰ ਅਤੇ ਸਟੂਡੈਂਟ ਆਫ ਦਾ ਯੀਅਰ ਦਾ ਐਵਾਰਡ ਅੰਮ੍ਰਿਤਪ੍ਰੀਤ ਕੌਰ ਨੂੰ ਦਿੱਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਤੇ ਰਾਜਬੀਰ ਕੌਰ ਅਤੇ 11 ਵੱਖ-ਵੱਖ ਵਿਦਿਆਰਥੀਆਂ ਨੂੰ ਯੂਨੀਵਰਿਸਟੀ ਡਿਸਟਿੰਕਸ਼ਨ ਹਾਸਿਲ ਕਰਨ ‘ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ.ਨਿਰਮਲ ਸਿੰਘ ਮੈਨੇਜਰ ਗੁਰਦੁਆਰਾ ਪੰਚਮ ਪਾਤਸ਼ਾਹੀ ਚੋਹਲਾ ਸਾਹਿਬ ਅਤੇ ਸ.ਨਿਸ਼ਾਨ ਸਿੰਘ ਗੁਰਦੁਆਰਾ ਇੰਸਪੈਕਟਰ ਵੀ ਉਚੇਚੇ ਤੌਰ ‘ਤੇ ਪਹੁੰਚੇ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਕੰਵਲਜੀਤ ਕੌਰ ਵੱਲੋਂ ਪ੍ਰੋਗਰਾਮ ਵਿੱਚ ਪੁੱਜੇ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਗਿਆ ਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜਿਰ ਸੀ।