ਜੰਡਿਆਲਾ ਗੁਰੂ, 30 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਨ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ ਦੀ ਅਗਵਾਈ ਹੇਠ ਜੋਨ ਟਾਂਗਰਾ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਧੀਰੇਕੋਟ ਵਿੱਚ ਸੁਖਦੇਵ ਸਿੰਘ, ਹਰਦੇਵ ਸਿੰਘ ਦੇ ਗ੍ਰਹਿ ਵਿਖੇ ਜੋਨ ਪੱਧਰੀ ਮੀਟਿੰਗ ਸਮੁੰਹ ਪਿੰਡ ਇਕਾਈ ਪ੍ਰਧਾਨ ਸਕੱਤਰ ਦੀ ਹਾਜ਼ਰੀ ਵਿੱਚ ਹੋਈ, ਇਸ ਮੌਕੇ ਬਲਵਿੰਦਰ ਸਿੰਘ ਬਿੰਦੂ,ਤੇ ਅਮਰਦੀਪ ਸਿੰਘ ਬਾਗੀ ਨੇ ਕਿਹਾ ਕਿ ਆਗੂਆਂ ਵੱਲੋਂ ਫ਼ੈਸਲਾ ਲਿਆ ਗਿਆ ਕਿ, ਬਲਾਕ , ਤਰਸਿੱਕਾ,, ਜੰਡਿਆਲਾ ਗੁਰੂ,ਤੇ ਰਈਆ, ਵਿੱਚ ਬੀ,ਡੀ ਪੀ ਓ, ਵੱਲੋਂ ਲੋਕਾਂ ਨਾਲ ਛਲਾਵਾ, ਤੇ ਖੱਜਲ ਖੁਆਰੀ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ, ਰਈਆ ਨਜ਼ਦੀਕ ਪਿੰਡ ਥੋਥੀਆ ਵਿੱਚ ਗੁਰਦਵਾਰਾ ਸਾਹਿਬ ਦੀ ਪਾਰਕਿੰਗ ਲਈ ਛੱਡੀ ਜਗ੍ਹਾ ਕਰੀਬ 5 ਮਰਲੇ ਤੇ ਪੰਚਾਇਤ ਤੇ ਸਿਆਸੀ ਸ਼ਹਿ ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਚਾਰ ਦੂਆਰੀ ਪੱਕੀ ਕੀਤੀ ਹੈ, ਅਤੇ ਸਬੰਧਿਤ ਪ੍ਰਸ਼ਾਸਨ ਕਨੂੰਨ ਨੂੰ ਛਿੱਕੇ ਟੰਗ ਸਿਆਸੀ ਲੋਕਾਂ ਦੀ ਹਿਮਾਇਤ ਕਰ ਰਹੇ ਹਨ।
ਕਿਸਾਨ ਆਗੂ ਬਲਦੇਵ ਸਿੰਘ ਭੰਗੂ, ਹਰਮੀਤ ਸਿੰਘ ਧੀਰੇਕੋਟ ਨੇ ਕਿਹਾ ਕਿ ਇਸੇ ਤਰ੍ਹਾਂ ਬਲਾਕ ਜੰਡਿਆਲਾ ਗੁਰੂ ਵਿੱਚ ਪਿੰਡ ਧਾਰੜ ਇਕਾਈ ਵੱਲੋ ਪਿਛਲੇ ਇੱਕ ਸਾਲ ਤੋਂ ਮੋਟਰ ਦੇ ਰਸਤੇ ਅਤੇ ਸਰਕਾਰੀ ਪਾਣੀ ਵਾਲੇ ਖਾਲ ਤੇ ਨਿੱਜੀ ਕਬਜ਼ਾ ਛਡਵਾਉਣ ਸਬੰਧੀਂ ਕਾਗਜ਼ੀ ਕਾਰਵਾਈ ਮੁਕੰਮਲ ਹੈ, ਅਤੇ ਤਹਸੀਲਦਾਰ ਸਾਬ ਵੱਲੋ ਨਿਸ਼ਾਨ ਦੇਹੀ ਕਰਵਾਕੇ ਨਿਸ਼ਾਨੀਆਂ ਲਗਾਈਆਂ ਸਨ, ਜੋ ਵਿਰੋਧੀ ਧਿਰ ਵੱਲੋ ਆਪਣੀ ਮਾਲਕੀ ਜ਼ਮੀਨ ਵਿੱਚ ਮਿਲਾਇਆ ਗਿਆ ਹੈ , ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
– ਬਲਾਕ ਤਰਸਿੱਕਾ ਵਿੱਚ ਲੰਬੇ ਸਮੇਂ ਤੋਂ ਪਿੰਡਾ ਦੇ ਲਟਕਦੇ ਕੰਮ ਜਿਵੇਂ ਜੋਧਾ ਨਗਰੀ ਛੱਪੜ ਦੀ ਸਫਾਈ ਤੇ ਗਲੀਆਂ ਆਦਿ ਕੰਮਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਤਿਨੋਂ ਬਲਾਕ ਨਾਲ ਸਬੰਧਿਤ ਅਬਾਦਕਾਰਾਂ ਦੇ ਪੱਕੇ ਮਾਲਕੀ ਹੱਕ ਦਵਾਉਣ, ਮਨਰੇਗਾ ਮਜ਼ਦੂਰਾਂ ਦੇ ਬਕਾਇਆ ਪੈਸੇ, ਕੱਟੇ ਹੋਏ ਰਾਸ਼ਨ ਕਾਰਡ ,ਆਦਿ ਬਲਾਕ ਨਾਲ ਸਬੰਧਿਤ ਸਾਂਝੇ ਪਿੰਡਾਂ ਦੇ ਸੈਂਕੜੇ ਕੰਮ ਲਿਖ਼ਤੀ ਮੰਗ ਪੱਤਰ ਰਾਹੀਂ ਦੱਸੇ ਗਏ ਹਨ ਜ਼ੋ ਸਬੰਧਿਤ ਮਹਿਕਮੇ ਵੱਲੋਂ ਅਣਗੌਲਿਆਂ ਗਿਆਂ ਹੈ,
ਇਸ ਨੂੰ ਧਿਆਨ ਵਿੱਚ ਰੱਖਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਟਾਂਗਰਾ ਵੱਲੋਂ 3 ਮਈ ਬਲਾਕ ਜੰਡਿਆਲਾ ਗੁਰੂ ਵਿੱਚ ਧਰਨਾਂ ਸ਼ੂਰੂ ਕੀਤਾ ਜਾਵੇਗਾ ਇਸ ਦੀਆਂ ਪਿੰਡ ਪੱਧਰੀ ਤਿਆਰੀਆਂ ਕੀਤੀਆਂ ਗਈਆਂ ਹਨ।
ਇਸ ਮੌਕੇ ਆਗੂ ਦੀਦਾਰ ਸਿੰਘ ਧਾਰੜ, ਸੁਖਰੂਪ ਸਿੰਘ, ਹਰਦੀਪ ਸਿੰਘ, ਰਾਜੂ ਭਲਵਾਨ, ਅਰਵਿੰਦਰ ਸਿੰਘ, ਪ੍ਰਭਜੀਤ ਸਿੰਘ, ਜਤਿੰਦਰ ਭਲਵਾਨ, ਜੁਝਾਰ ਸਿੰਘ, ਬਲਬੀਰ ਸਿੰਘ ਜੱਬੋਵਾਲ, ਬਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਦਲਜੀਤ ਸਿੰਘ, ਜੁਪਿੰਦਰ ਸਿੰਘ, ਕਰਤਾਰ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ, ਬਲਕਾਰ ਸਿੰਘ, ਆਦਿ ਹਾਜ਼ਰ ਸਨ।