ਖੂਨਦਾਨ ਸੁਸਾਇਟੀ ਦੇ ਪੰਜ ਸਾਲ ਪੂਰੇ ਹੋਣ ‘ਤੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ
ਨੌਜਵਾਨਾਂ ਵੱਲੋਂ ਉਤਸਾਹ ਨਾਲ 75 ਯੂਨਿਟ ਖੂਨ ਇਕੱਤਰ
ਪੱਟੀ/ਤਰਨਤਾਰਨ, 29 ਅਪ੍ਰੈਲ (ਰਾਕੇਸ਼ ਨਈਅਰ) : ਖੂਨਦਾਨ ਦੇ ਕਾਰਜ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀ ਸੰਸਥਾ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ (ਰਜਿ:) ਪੱਟੀ ਨੇ ਆਪਣੇ ਪੰਜ ਸਾਲ ਪੂਰੇ ਕਰਨ ‘ਚ ਸੰਸਥਾ ਵੱਲੋਂ ਇੱਕ ਵਿਸੇਸ਼ ਖ਼ੂਨਦਾਨ ਕੈਂਪ ਸਿਵਲ ਹਸਪਤਾਲ ਪੱਟੀ ਵਿਖੇ ਲਗਾਇਆ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਯੋਗਦਾਨ ਪਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਸੁਸਾਇਟੀ ਨਾਲ ਜੁੜੇ ਅਨੇਕਾਂ ਦੀ ਗਿਣਤੀ ‘ਚ ਪੰਜਾਬ ਭਰ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਵੱਲੋਂ ਦਿੱਤੇ ਇੱਕ ਸੱਦੇ ‘ਤੇ ਖੂਨਦਾਨ ਕਰਨ ਲਈ ਭੱਜੇ ਆਉਣ ‘ਤੇ ਧੰਨਵਾਦ ਕੀਤਾ।ਬੱਬਲ ਨੇ ਦੱਸਿਆ ਕਿ ਸਾਲ 2018 ‘ਚ ਸੋਸ਼ਲ ਮੀਡੀਆ ‘ਤੇ ਇੱਕ ਨਿੱਕਾ ਜਿਹਾ ਗਰੁੱਪ ਬਣਾ ਕੇ ਐਮਰਜੈਂਸੀ ਕੇਸਾਂ ਵਿੱਚ ਖੂਨਦਾਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਜਿਸਤੋਂ ਬਾਅਦ ਹਰ ਰੋਜ ਸੰਸਥਾ ਨਾਲ ਸੈਂਕੜੇ ਨੌਜਵਾਨ ਜੁੜਦੇ ਗਏ ਅਤੇ ਅੱਜ ਪੰਜ ਸਾਲ ‘ਚ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦੀ ਗਿਣਤੀ ਅਣਗਿਣਤ ਹੋ ਗਈ ਹੈ।
ਇਸਦੇ ਨਾਲ ਹੀ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੰਜਾਬ ਭਰ ‘ਚ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਜ਼ਰੀਏ ਐਮਰਜੈਂਸੀ ਕੇਸਾਂ ‘ਚ ਹਰ ਜਗ੍ਹਾ ਖੂਨ ਮੁਹੱਈਆ ਕਰਵਾ ਰਹੀ ਹੈ ‘ਤੇ ਲੋਕਾਂ ਨੂੰ ਆਪ ਵੀ ਬਲੱਡ ਦਾਨ ਕਰਨ ਲਈ ਪ੍ਰੇਰਿਤ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਇਹ ਸੇਵਾ ਪੰਜਾਬ ‘ਚ ਵੱਧ ਰਹੀਆਂ ਬਿਮਾਰੀਆਂ ਨੂੰ ਦੇਖ ਨੌਜਵਾਨਾਂ ਵੱਲੋਂ ਪੱਟੀ ਤੋਂ ਸੇਵਾ ਸੁਰੂ ਕੀਤੀ ਹੁਣ ਪੂਰੇ ਪੰਜਾਬ ਵਿੱਚ ਐਮਰਜੈਂਸੀ ਬਲੱਡ ਸੇਵਾ ਸਾਰੇ ਸਮਾਜ ਸੇਵੀ ਵੀਰਾਂ ਨਾਲ ਰਲਕੇ ਚੱਲ ਰਹੀ ਹੈ।ਉਹਨਾਂ ਦੱਸਿਆ ਕਿ ਪੰਜ ਸਾਲਾਂ ਚ ਸੰਸਥਾ ਨੇ ਹਜਾਰਾਂ ਦੀ ਗਿਣਤੀ ‘ਚ ਐਮਰਜੈਂਸੀ ਲੋੜੀਂਦੇ ਖੂਨ ਦੇ ਕੇਸ ਹੱਲ ਕੀਤੇ ਹਨ ਅਤੇ ਹਜਾਰਾਂ ਦੀ ਗਿਣਤੀ ‘ਚ ਪੰਜਾਬ ਭਰ ਦੇ ਨੌਜਵਾਨ ਜੁੜੇ ਹੋਏ ਹਨ।ਇਸਤੋਂ ਇਲਾਵਾ ਜਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਨਾਲ ਨਾਲ ਹੋਰਨਾਂ ਜਿਲ੍ਹਿਆਂ ਚ ਵੀ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਬਲੱਡ ਬੈਂਕਾਂ ਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
ਇਸਤੋਂ ਇਲਾਵਾ ਸੰਸਥਾ ਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੁੱਖ ਲਗਾਉ ਮੁਹਿੰਮ,ਨੌਜਵਾਨ ਜਵਾਨੀ ਬਚਾਓ ਮੁਹਿੰਮ, ਖੇਡਾਂ,ਪੜ੍ਹਾਈ ਦੀ ਮਹੱਤਤਾ,ਨਸ਼ਿਆਂ ਦੇ ਮਾੜੇ ਪਰਭਾਵ,ਤੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਸਪਤਾਲਾਂ ਵਿਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਲਈ ਅਤੇ ਸਮਾਜਿਕ ਮੁੱਦਿਆਂ ‘ਤੇ ਅਵਾਜ ਬਣਨ ਲਈ ਇੱਕ ਨੌਜਵਾਨ ਏਕਤਾ ਲਹਿਰ ਕਲੱਬ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।ਇਸ ਮੁਹਿੰਮ ਨਾਲ ਜੁੜਕੇ ਕਾਫੀ ਨੌਜਵਾਨ ਚੰਗੇ ਪਾਸੇ ਵੱਲ ਜਾ ਰਹੇ ਹਨ।ਇਸ ਦੌਰਾਨ ਭੈਣਾਂ ਨੇ ਵੀ ਖੂਨਦਾਨ ਕਰਕੇ ਉਹਨਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਜੋ ਖੂਨ ਦਾਨ ਕਰਨ ਲੱਗੇ ਡਰਦੇ ਹਨ। ਉਹਨਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਵੀ ਨੌਜਵਾਨਾਂ ਵੱਲੋਂ ਪੂਰਾ ਯੋਗਦਾਨ ਦਿੱਤਾ ਹੈ ਜਿਸ ਦੌਰਾਨ 75 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ। ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸ਼ੀਲਡਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ ਹੈ ਅਤੇ ਨਿੱਕੇ ਜਿਹੇ ਸੱਦੇ ‘ਤੇ ਆਏ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੁਖਬੀਰ ਸਿੰਘ, ਵਿਕਰਮਜੀਤ ਸਿੰਘ ਜੱਸਾ, ਕੇ ਪੀ ਗਿੱਲ,ਮਨਪ੍ਰੀਤ ਸਿੰਘ ਸਾਗਰ,ਗੁਰਪਾਲ ਸਿੰਘ ਅਲਗੋਂ,ਲਖਵਿੰਦਰ ਸਿੰਘ,ਸੰਦੀਪ ਚੋਹਲਾ, ਮਾਸਟਰ ਗੋਰਾ,ਸਰਬਜੀਤ ਸਿੰਘ,ਮਾਸਟਰ ਗੁਰਵਿੰਦਰ ਸਿੰਘ,ਜਗਰੂਪ ਸਿੰਘ, ਗੁਰਦੇਵ ਸਿੰਘ,ਰਾਜੂ, ਮਹਾਂਬੀਰ,ਸਾਹਿਬ ਸਿੰਘ, ਵਿਵੇਕ ਕੁਮਾਰ ਮਖੀਜਾ,ਦਰਸ਼ਨ ਪਟਵਾਰੀ, ਜਤਿੰਦਰ ਪਾਲ,ਗੁਰਪ੍ਰਤਾਪ ਸਿੰਘ,ਦਿਲਦਾਰ ਸਿੰਘ ਗੋਲਡੀ,ਰਣਜੀਤ ਸਿੰਘ, ਗੁਰਤੇਜ ਸਿੰਘ,ਗੁਲਸ਼ਨ ਕੁਮਾਰ ਪਾਸੀ,ਰਵੀਦੀਪ ਧਾਮੀ,ਗੁਰਦੇਵ ਸਿੰਘ ਗੇਬੀ,ਰਾਜਦੀਪ ਸਿੰਘ, ਡਾਕਟਰ ਸਤਵਿੰਦਰ ਸਿੰਘ ਭਗਤ,ਡਾ.ਗਗਨਦੀਪ ਸਿੰਘ,ਡਾ.ਨਵਨੀਤ ਕੌਰ, ਮਲਕੀਤ ਸਿੰਘ,ਪਵਨ ਕੁਮਾਰ,ਕੁਲਦੀਪ ਕੌਰ, ਅਰਦੀਪ ਕੌਰ,ਸ਼ਰਨਜੀਤ ਕੌਰ,ਕਵਲਜੀਤ ਕੌਰ, ਸੁਰਜੀਤ ਕੌਰ ਆਦਿ ਹਾਜ਼ਰ ਸਨ।