ਚੋਹਲਾ ਸਾਹਿਬ/ਤਰਨਤਾਰਨ, 24 ਅਪ੍ਰੈਲ (ਰਾਕੇਸ਼ ਨਈਅਰ) : ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ ਕਸਬਾ ਚੋਹਲਾ ਸਾਹਿਬ ਦੇ ਦੋ ਨੌਜਵਾਨ ਅੰਕੁਸ਼ ਨਈਅਰ ਅਤੇ ਜਤਿਨ ਨਈਅਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਨ੍ਹਾਂ ਦੇ ਗ੍ਰਹਿ ਚੋਹਲਾ ਸਾਹਿਬ ਵਿਖੇ ਪੁੱਜੇ।ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਇਸ ਪਰਿਵਾਰ ਦੇ ਮੈਂਬਰ ਸ਼ਿਵ ਕੁਮਾਰ ਨਈਅਰ ਦੇ ਅਚਾਨਕ ਵਿਛੋੜਾ ਦੇ ਜਾਣ ਦਾ ਦੁੱਖ ਨਹੀਂ ਸੀ ਭੁੱਲਿਆ ਕਿ ਅਚਾਨਕ ਹੋਏ ਸੜਕ ਹਾਦਸੇ ਵਿੱਚ ਅੰਕੁਸ਼ ਅਤੇ ਜਤਿਨ ਦੀ ਭਰ ਜਵਾਨੀ ਵਿੱਚ ਹੋਈ ਮੌਤ ਨੇ ਇਸ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬੇਵਕਤੀ ਹੋਈਆਂ ਮੌਤਾਂ ਨਾਲ ਜਿਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਉਥੇ ਪੂਰੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ।ਇਸ ਤੋਂ ਬਾਅਦ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪਿਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਪੱਤਰਕਾਰ ਰਕੇਸ਼ ਕੁਮਾਰ ਬਾਵਾ ਚੋਹਲਾ ਸਾਹਿਬ ਦੇ ਗ੍ਰਹਿ ਵਿਖੇ ਵੀ ਗਏ ਅਤੇ ਪੱਤਰਕਾਰ ਬਾਵਾ ਦੇ ਪਿਤਾ ਬਾਊ ਬਲਦੇਵ ਰਾਜ ਰਿਟਾਇਰਡ ਬੀਡੀਪੀਓ ਅਤੇ ਭਰਾ ਰਜੇਸ਼ ਕੁਮਾਰ ਬਾਵਾ ਐਕਸੀਅਨ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।ਇਸ ਮੌਕੇ ਉਨ੍ਹਾਂ ਨਾਲ ਸੁਬੇਗ ਸਿੰਘ ਧੁੰਨ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ, ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਰਣਜੀਤ ਸਿੰਘ ਪਵਾਰ,ਭੁਪਿੰਦਰ ਕੁਮਾਰ ਨਈਅਰ ਪ੍ਰਧਾਨ ਕ੍ਰਿਸ਼ਨਾ ਗਊਸ਼ਾਲਾ, ਤਰਸੇਮ ਨਈਅਰ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਰਕੇਸ਼ ਕੁਮਾਰ ਬਿੱਲਾ ਆੜਤੀ,ਅਮਿਤ ਕੁਮਾਰ ਨਈਅਰ, ਰਮੇਸ਼ ਕੁਮਾਰ,ਪਵਨ ਕੁਮਾਰ,ਵਿਜੇ ਕੁਮਾਰ,ਪ੍ਰਵੀਨ ਕੁਮਾਰ ਮੈਂਬਰ ਪੰਚਾਇਤ,ਯੂਥ ਕਾਂਗਰਸੀ ਆਗੂ ਖਜ਼ਾਨ ਸਿੰਘ ਚੰਬਾ, ਨੰਬਰਦਾਰ ਕਰਤਾਰ ਸਿੰਘ, ਕੁਲਵੰਤ ਸਿੰਘ ਲਹਿਰ,ਚਰਨਜੀਤ ਕੁਮਾਰ ਚੇਅਰਮੈਨ ਨੌਸ਼ਹਿਰਾ ਪਨੂੰਆਂ,ਨੰਬਰਦਾਰ ਤਰਸੇਮ ਸਿੰਘ ਅਲਾਦੀਨਪੁਰ, ਸਰਪੰਚ ਨਿਰਮਲ ਸਿੰਘ ਅਲਾਦੀਨਪੁਰ,ਅਮਰੀਕ ਸਿੰਘ ਗੁਲਾਲੀਪੁਰ ਆਦਿ ਹਾਜ਼ਰ ਸਨ।