ਜਲੰਧਰ (ਅਮਨਦੀਪ ਸਿੰਘ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਨੇ ਗੁਰਦੁਆਰਾ ਅਜੀਤ ਨਗਰ ਦੀ ਸੰਗਤ ਨੂੰ ਨਾਲ ਲੈ ਕੇ ਪਹਿਲਾਂ ਅੰਬੇਦਕਰ ਚੌਕ ਵਿੱਚ ਚੱਕਾ ਜਾਮ ਕੀਤਾ ਫਿਰ ਉਸ ਤੋਂ ਬਾਅਦ ਸੰਗਤਾਂ ਨੇ ਰੋਸ ਮਾਰਚ ਕਰਦੇ ਹੋਏ ਪੀ ਏ ਪੀ ਚੌਕ ਜਿੱਥੇ ਕਿਸਾਨ ਯੂਨੀਅਨਾਂ ਵੱਲੋਂ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਹੋਇਆ ਸੀ ਵਿੱਚ ਸ਼ਾਮਲ ਹੋਈਆਂ ਰਸਤੇ ਵਿੱਚ ਨੌਜਵਾਨ ਅਤੇ ਬੀਬੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਤਿੰਨੇ ਕਾਲੇ ਕਾਨੂੰਨ ਖ਼ਿਲਾਫ਼ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ ਮਾਰਚ ਵਿੱਚ ਸ਼ਾਮਲ ਆਗੂਆਂ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਅਤੇ ਸਤਪਾਲ ਸਿੰਘ ਸਿਦਕੀ ਨਰਿੰਦਰ ਸਿੰਘ ਸੱਭਰਵਾਲ ਨੇ ਇਸ ਮੌਕੇ ਤੇ ਕਿਹਾ ਭਾਜਪਾ ਸਰਕਾਰ ਸਮੁੱਚੇ ਭਾਈਚਾਰੇ ਵਿੱਚ ਦੋਫਾੜ ਪਾ ਕੇ ਭਾਈਚਾਰਕ ਸਾਂਝ ਵਿਗਾੜਨਾ ਚਾਹੁੰਦੀ ਹੈ ਜਿਸ ਨੂੰ ਅਸੀਂ ਕਿਸੇ ਹਾਲਤ ਵਿੱਚ ਵੀ ਇਹ ਕੰਮ ਨਹੀਂ ਹੋਣ ਦੇਵਾਂਗੇ ਅਸੀਂ ਸਭ ਧਰਮਾਂ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਕਿਸਾਨ ਜਥੇਬੰਦੀਆਂ ਦਾ ਡਟ ਕੇ ਸਾਥ ਦੇਵਾਂਗੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਸਤਨਾਮੀਆ ਤਜਿੰਦਰ ਸਿੰਘ, ਸੰਤ ਨਗਰ ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਬਲਦੇਵ ਸਿੰਘ ਮਿੱਠੂ ਬਸਤੀ, ਸੰਜਮ ਸਿੰਘ, ਨਰਿੰਦਰ ਸਿੰਘ, ਰਾਏਨਗਰ ਮੰਨੀ ਰਾਠੌੜ, ਸੰਨੀ ਰਾਠੌੜ, ਸਰਜਿੰਦਰ ਸਿੰਘ ਸੇਠੀ, ਪਰਮਜੋਤ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਅਜੀਤ ਨਗਰ ਦੀਆਂ ਬੀਬੀਆਂ ਬੀਬੀ ਹਰਜਿੰਦਰ ਕੌਰ, ਰਜਨੀ ਠੁਕਰਾਲ, ਦਲਬੀਰ ਕੌਰ, ਇੰਦਰਜੀਤ ਕੌਰ, ਅਮਰਜੀਤ ਕੌਰ ਸਿਡਾਨਾ, ਗੁਰਪਰੀਤ ਕੌਰ ਅਤੇ ਰਾਜਿੰਦਰ ਕੌਰ ਆਦਿ ਹਾਜ਼ਰ ਸਨ।